ਪੀਆਰਟੀਸੀ ਦੇ ਸੇਵਾਮੁਕਤ ਮੁਲਾਜ਼ਮ ਰੇਸ਼ਮ ਸਿੰਘ ਨੇ ਪੰਜਾਬ ਦੇ ਜਲੰਧਰ ਵਿੱਚ ਆਪਣੇ ਘਰ ਦੀ ਛੱਤ ਉੱਤੇ ਪੀਆਰਟੀਸੀ ਦੀ ਬੱਸ ਬਣਾਈ ਹੈ। ਇਸ ਬੱਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਇਸ ਦੀ ਤਾਰੀਫ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਸ਼ਮ ਸਿੰਘ ਨੇ ਦੱਸਿਆ ਕਿ ਇਸ ਬੱਸ ਵਿੱਚ ਪਿੰਡ ਦੇ ਉਨ੍ਹਾਂ ਸਾਰੇ ਲੋਕਾਂ ਲਈ ਸੀਟਾਂ ਬਣਾਈਆਂ ਗਈਆਂ ਹਨ ਜੋ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਵਿੱਚ ਕੰਮ ਕਰਦੇ ਸਨ, ਉਨ੍ਹਾਂ ਸਾਰੇ ਲੋਕਾਂ ਦੇ ਨਾਂ ਵੀ ਬੱਸ ਦੀਆਂ ਸੀਟਾਂ ‘ਤੇ ਲਿਖੇ ਹੋਏ ਸਨ।”
ਰੇਸ਼ਮ ਸਿੰਘ ਨੇ ਦੱਸਿਆ ਕਿ ਇਹ ਬੱਸ ਬਣਾਉਣ ਵਿੱਚ ਕਾਫੀ ਸਮਾਂ ਲੱਗਾ। ਪਹਿਲਾਂ ਕੋਰੋਨਾ ਦਾ ਦੌਰ ਚੱਲਿਆ ਫਿਰ ਮੈਂ ਬੀਮਾਰ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਬੱਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਬੱਸ ਵਿੱਚ ਕੁਰਸੀਆਂ, ਡਰਾਈਵਰ ਬੱਸ, ਐੱਲ.ਸੀ.ਡੀ. ਆਦਿ ਸਭ ਜ਼ਰੂਰੀ ਚੀਜ਼ਾਂ ਮੌਜੂਦ ਹਨ।
ਰੇਸ਼ਮ ਸਿੰਘ ਨੇ ਕਿਹਾ ਕਿ ਇਸ ਬੱਸ ਨਾਲ ਪਿੰਡ ਦੇ ਸਾਰੇ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਬੱਸ ‘ਤੇ ਅਜੇ ਹੋਰ ਕੰਮ ਕਰਨਾ ਬਾਕੀ ਹੈ। ਰੇਸ਼ਮ ਸਿੰਘ ਨੇ ਕਿਹਾ, “ਜਦੋਂ ਉਹ ਆਪਣੇ ਇਸ ਕੰਮ ਬਾਰੇ ਸਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ ਤਾਂ PRTC ਦੇ ਸੈਕਟਰੀ ਅਤੇ ਹੋਰ ਯੂਨੀਅਨ ਕਰਮਚਾਰੀ ਵੀ ਇਸ ਨੂੰ ਵੇਖਣ ਜ਼ਰੂਰ ਆਉਣਗੇ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੀ ਤਿਆਰੀ! ਅੱਜ ਹੋਵੇਗੀ ‘ਆਪ’ ਅਹਿਮ ਮੀਟਿੰਗ, ਉਮੀਦਵਾਰਾਂ ਦੇ ਨਾਂ ਹੋ ਸਕਦੇ ਫਾਈਨਲ
ਹਰਸ਼ਦੀਪ ਨੇ ਦੱਸਿਆ ਕਿ ਉਸ ਦੇ ਨਾਨੇ ਦਾ ਸੁਪਨਾ ਸੇਵਾਮੁਕਤੀ ਤੋਂ ਬਾਅਦ ਇੱਕ ਬੱਸ ਬਣਾਉਣ ਦਾ ਸੀ ਅਤੇ ਉਸ ਨੇ ਇਹ ਕੀਤਾ। ਯੂਜ਼ਰਸ ਇਸ ਬੱਸ ਦੀ ਸ਼ਲਾਘਾ ਕਰ ਰਹੇ ਹਨ ਅਤੇ ਰੇਸ਼ਮ ਸਿੰਘ ਦੀ ਮਿਹਨਤ ਅਤੇ ਜਨੂੰਨ ਨੂੰ ਸਲਾਮ ਕਰ ਰਹੇ ਹਨ। ਕਈ ਯੂਜ਼ਰਸ ਨੇ ਲਿਖਿਆ, “ਜਜ਼ਬਾ ਹੋਵੇ ਤਾਂ ਅਜਿਹਾ।”