ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਹੁਣ ਕਿਸਾਨ ਆਪਣੇ ਘਰਾਂ ਵੱਲ ਪਰਤ ਰਹੇ ਹਨ। ਇਸੇ ਤਹਿਤ ਪੰਜਾਬ ਦੇ ਫਿਰੋਜ਼ਪੁਰ ਦੇ ਕਿਸਾਨ ਜਸਪਾਲ ਸਿੰਘ ਵੀ ਆਪਣੇ ਘਰ ਵੱਲ ਜਾ ਰਹੇ ਹਨ। ਦਿੱਲੀ ਦੇ ਟਿਕਰੀ ਬਾਰਡਰ ‘ਤੇ ਪਿਛਲੇ ਲਗਭਗ 1 ਸਾਲ ਤੇ 24 ਦਿਨਾਂ ਤੋਂ ਜਸਪਾਲ ਸਿੰਘ ਕਿਸਾਨ ਅੰਦੋਲਨ ਦਾ ਹਿੱਸਾ ਸੀ ਅਤੇ ਧਰਨ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਨੂੰ ਜਗਾਉਣ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
60 ਸਾਲਾ ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਟਿਕਰੀ ਬਾਰਡਰ ਤੋਂ ਉਹ ਸਾਈਕਲ ਚਲਾ ਕੇ ਹਰਿਆਣਾ ਦੇ ਰਸਤੇ ਪੰਜਾਬ ਦੇ ਫਿਰੋਜ਼ਪੁਰ ਵਾਪਸ ਪਰਤ ਰਿਹਾ ਹੈ ਅਤੇ ਸ਼ਨੀਵਾਰ ਮਤਲਬ ਦੋ ਦਿਨ ਪਹਿਲਾਂ ਹੀ ਬਾਰਡਰ ਤੋਂ ਸਾਈਕਲ ‘ਤੇ ਸਵਾਰ ਹੋ ਕੇ ਹਰਿਆਣਾ ਪੁੱਜਾ ਹੈ ਤੇ ਹੁਣ ਸਿਰਸਾ ਜਿਲ੍ਹਾ ਦੇ ਕਾਲਾਂਵਾਲੀ ਹਲਕੇ ‘ਚ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਜਸਪਾਲ ਸਿੰਘ ਕੱਲ ਦੇਰ ਸ਼ਾਮ ਤੱਕ ਫਿਰੋਜ਼ਪੁਰ ਪੁੱਜਣਗੇ। ਜਸਪਾਲ ਸਿੰਘ ਦੂਜੇ ਕਿਸਾਨਾਂ ਦੀ ਤਰ੍ਹਾਂ ਸਾਰੀਆਂ ਮੰਗਾਂ ਮੰਨਣ ‘ਤੇ ਖੁਸ਼ ਦਿਖਾਈ ਦੇ ਰਹੇ ਹਨ ਜਿਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਸ਼ੁਕਰੀਆ ਅਦਾ ਕੀਤੀ। ਜਸਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਅੰਦੋਲਨ ਸ਼ੁਰੂ ਹੁੰਦੇ ਹੀ ਉਹ ਪੰਜਾਬ ਦੇ ਫਿਰੋਜ਼ਪੁਰ ਤੋਂ ਦਿੱਲੀ ਦੇ ਟਿਕਰੀ ਬਾਰਡਰ ‘ਚ ਕਿਸਾਨ ਅੰਦੋਲਨ ‘ਚ ਸ਼ਾਮਲ ਹੋ ਗਏ ਸਨ ਤੇ ਬਾਰਡਰ ‘ਤੇ ਲੰਗਰ ਦੀ ਸੇਵਾ ‘ਚ ਜੁਟ ਗਏ ਸਨ। ਇਸ ਦੌਰਾਨ ਉਹ ਖੇਤੀ ਸੰਭਾਲਣ ਲਈ ਸਿਰਫ ਦੋ ਵਾਰ ਹੀ ਆਪਣੇ ਪਿੰਡ ਪਰਤੇ ਸਨ।
ਉਨ੍ਹਾਂ ਕਿਹਾ ਕਿ ਰਾਤ ਨੂੰ ਹਰਿਆਣਾ ਦੇ ਟੋਲ ਪਲਾਜ਼ਾ ਜਾਂ ਕਿਸੇ ਹੋਰ ਜਗ੍ਹਾ ਠਹਿਰਣਗੇ ਤੇ ਸਵੇਰ ਹੁੰਦੇ ਹੀ ਉਹ ਫਿਰ ਤੋਂ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਸ਼ਾਮ ਤੱਕ ਫਿਰੋਜ਼ਪੁਰ ਪਹੁੰਚ ਜਾਣਗੇ।