ਪੰਜਾਬ ਦੀ ਸਿੱਖਿਆ ਵਿਵਸਥਾ ਵਿਚ ਸੁਧਾਰ ਲਈ ਪੰਜਾਬ ਪੰਜਾਬ ਸਰਕਾਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦਿਵਾ ਰਹੀ ਹੈ। ਇਸੇ ਦਿਸ਼ਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਿੰਸੀਪਲਾਂ ਦੇ ਦੂਜੇ ਬੈਚ ਦੀ ਬੱਸ ਨੂੰ ਚੰਡੀਗੜ੍ਹ ਸੈਕਟਰ-26 ਤੋਂ ਹਰੀ ਝੰਡੀ ਦਿਖਾਉਂਦੇ ਹੋਏ ਰਵਾਨਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੁਆਲਟੀ ਤੇ ਵਰਲਡ ਕਲਾਸ ਐਜੂਕੇਸਨ ਦੀ ਗਾਰੰਟੀ ਦਿੱਤੀ ਸੀ। ਇਸੇ ਦਿਸ਼ਾ ਵਿਚ ਅੱਜ 30 ਸਕੂਲਾਂ ਦੇ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਨੈਸ਼ਨਲ ਅਕੈਡਮੀ, ਸਿੰਗਾਪੁਰ ਵਿਚ 4 ਮਾਰਚ ਤੋਂ 11 ਮਾਰਚ ਤੱਕ ਟ੍ਰੇਨਿੰਗ ਸੈਸ਼ਨ ਵਿਚ ਭੇਜਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੀ ਚੋਣ ਦੀ ਪ੍ਰਕਿਰਿਆ ਨੂੰ ਕਾਫੀ ਪਾਰਦਰਸ਼ੀ ਦੱਸਦੇ ਹੋਏ ਕਿਹਾ ਕਿ ਇਸ ਲਈ 5 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਦੂਜੇ ਬਾਚ ਵਿਚ ਪ੍ਰਿੰਸੀਪਲ ਦੇ ਪੜ੍ਹਾਉਣ ਤੇ ਖੁਦ ਦੇ ਪਾਠ ਦੇ ਤਜਰਬੇ ਸਣੇ ਹੋਰ ਆਧਾਰ ਦੇਖੇ ਗਏ ਹਨ। ਬੈਚ ਵਿਚ ਨੈਸ਼ਨਲ ਤੇ ਸਟੇਟ ਐਵਾਰਡੀ ਪ੍ਰਿੰਸੀਪਲ ਸ਼ਾਮਲ ਹੋਣ ਦੀ ਗੱਲ ਵੀ ਕਹੀ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਪ੍ਰਿੰਸੀਪਲਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇਕ ਪ੍ਰਿੰਸੀਪਲ ਨੇ ਉਨ੍ਹਾਂ ਦੱਸਿਆ ਕਿ ਉਹ ਆਪਣੀ ਤਨਖਾਹ ਤੋਂ ਆਪਣੇ ਸਕੂਲ ਨੂੰ 7 ਲੱਖ ਰੁਪਏ ਡੋਨੇਟ ਕਰ ਚੁੱਕੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਿੰਸੀਪਲ ਤੋਂ ਚੋਣ ਵਿਚ ਕਿਸੇ ਤਰ੍ਹਾਂ ਦੀ ਸਿਫਾਰਸ਼ ਜਾਂ ਰਿਸ਼ਵਤ ਮੰਗਣ ਬਾਰੇ ਵੀ ਸਵਾਲ ਕੀਤਾ ਪਰ ਉਨ੍ਹਾਂ ਨੇ ਪ੍ਰਕਿਰਿਆ ਨੂੰ ਪੂਰਾ ਪਾਦਰਸ਼ੀ ਦੱਸਿਆ।
ਇਹ ਵੀ ਪੜ੍ਹੋ : ਅੰਬਾਲਾ ‘ਚ NH-344 ‘ਤੇ ਮਜ਼ਦੂਰਾਂ ਨਾਲ ਭਰੀ ਬੱਸ ਟਰਾਲੀ ਨਾਲ ਟਕਰਾਈ, 8 ਲੋਕਾਂ ਦੀ ਮੌ.ਤ, 20 ਤੋਂ ਵੱਧ ਜ਼ਖਮੀ
ਪੰਜਾਬ ਸਰਕਾਰ ਸਕੂਲ ਪ੍ਰਿੰਸੀਪਲ ਤੋਂ ਐਗਰੀਮੈਂਟ ਸਾਈਨ ਕਰ ਰਹੀ ਹੈ। ਇਸ ਨਾਲ ਟ੍ਰੇਨਿੰਗ ਤੋਂ ਪਰਤਣ ਦੇ ਬਾਅਦ ਪ੍ਰਿੰਸੀਪਲਾਂ ਨੂੰ ਲੋੜ ਅਨੁਸਾਰ ਪੰਜਾਬ ਦੇ ਕਿਸੇ ਵੀ ਸਕੂਲ ਵਿਚ ਨਿਯੁਕਤ ਕੀਤਾ ਜਾ ਸਕੇਗਾ ਜਿਸ ਜ਼ਿਲ੍ਹੇ ਜਾਂ ਸਕੂਲ ਵਿਚ ਸੁਧਾਰ ਦੀ ਲੋੜ ਮਹਿਸੂਸ ਹੋਵੇਗੀ, ਉਥੇ ਇਨ੍ਹਾਂ ਪ੍ਰਿੰਸੀਪਲਾਂ ਨੂੰ ਨਿਯੁਕਤ ਕੀਤਾ ਜਾਵੇਗਾ।
CM ਮਾਨ ਨੇ ਕਿਹਾ ਕਿ ਹੁਣ ਵਿਦੇਸ਼ਾਂ ਤੋਂ ਕਈ ਲੋਕ ਫੋਨ ਕਰਕੇ ਪੰਜਾਬ ਦੇ ਸਕੂਲਾਂ ਨੂੰ ਸਪਾਂਸਰ ਕਰਨ ਦੀ ਗੱਲ ਕਹਿੰਦੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਹੁਣ ਬੱਚੇ ਵਿਦੇਸ਼ਾਂ ਵਿਚ ਨਾ ਜਾ ਕੇ ਕੁਸ਼ਲਤਾ ਦੇ ਨਾਲ ਸਾਰੇ ਖੇਤਰਾਂ ਵਿਚ ਅੱਗੇ ਵਧ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: