ਬਰਗਾੜੀ ਬੇਅਦਬੀ ਮਾਮਲੇ ਵਿਚ ਸੀਜੇਐਮ ਕੋਰਟ ਫਰੀਦਕੋਟ ਵੱਲੋਂ ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਭੋਲਾ ਦੀ ਦੋ ਦਿਨਾਂ ਦੀ ਰਿਮਾਂਡ ਨੂੰ ਹੋਰ ਵਧਾਇਆ ਗਿਆ ਹੈ।
ਸਾਲ 2015 ‘ਚ ਬਰਗਾੜੀ ਬੇਅਦਬੀ ਮਾਮਲੇ ‘ਚ ਅਪਮਾਨਜਨਕ ਪੋਸਟਰ ਲਗਾਉਣ ਦੇ ਕੇਸ ‘ਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ ਉਨ੍ਹਾਂ ਦੀ ਪੁਲਿਸ ਰਿਮਾਂਡ ਦੋ ਦਿਨਾਂ ਵਾਸਤੇ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ SIT ਨੇ ਬੇਅਦਬੀ ਮਾਮਲੇ ‘ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚੋਂ 2 ਸੁਖਜਿੰਦਰ ਸਿੰਘ ਉਰਫ ਸੰਨੀ ਅਤੇ ਬਲਜੀਤ ਸਿੰਘ ਕੋਰੋਨਾ ਪਾਜੀਟਿਵ ਪਾਏ ਗਏ, ਜਿਨ੍ਹਾਂ ਦਾ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੀ ਭਾਰਤ ‘ਚ ਬੰਦ ਹੋਵੇਗਾ WhatsApp ? ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ ਦੇ ਖਿਲਾਫ ਪਹੁੰਚਿਆ ਦਿੱਲੀ ਹਾਈਕੋਰਟ !
ਪੁਲਿਸ ਰਿਮਾਂਡ ਲੈਣ ਵਾਲੀ ਟੀਮ ਦੀ ਅਗਵਾਈ ਐਸ ਆਈ ਟੀ ਦੇ ਮੈਂਬਰ ਏ ਆਈ ਜੀ ਰਾਜਿੰਦਰ ਸਿੰਘ ਸੋਹਲ ਕਰ ਰਹੇ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤੇ 6 ਵਿਚੋਂ 2 ਮੁਲਜ਼ਮਾਂ ਨੁੰ ਹੁਣ ਬੇਅਦਬੀ ਬਾਰੇ ਪੋਸਟਰ ਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿਚ ਸ਼ਕਤੀ ਸਿੰਘ ਤੇ ਰਣਜੀਤ ਸਿੰਘ ਸ਼ਾਮਲ ਹਨ। ਸ਼ਕਤੀ ਸਿੰਘ ਤੇ ਰਣਜੀਤ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਦੋ ਦਿਨਾਂ ਦੀ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਘੱਟ ਹੋਈ ਕੋਰੋਨਾ ਪਾਜੀਟਿਵ ਮਾਮਲਿਆਂ ਦੀ ਗਿਣਤੀ ਪਰ ਮੌਤਾਂ ਦਾ ਸਿਲਸਿਲਾ ਜਾਰੀ