ਇਨਕਮ ਟੈਕਸ ਵਿਭਾਗ ਨੇ ਇਸ ਸਾਲ ਅਪ੍ਰੈਲ ਵਿਚ ਹੀ ਆਈਟੀਆਰ ਫਾਈਲ ਕਰਨ ਲਈ ਫਾਰਮ ਤੇ ਸਹੂਲਤਾਂ ਉਪਲਬਧ ਕਰਾ ਦਿੱਤੀਆਂ ਹਨ। ਆਮ ਤੌਰ ‘ਤੇ ਇਸ ਕੰਮ ਨੂੰ ਫਾਈਨੈਂਸ਼ੀਅਲ ਸਾਲ ਦੀ ਸ਼ੁਰੂਆਤ ਵਿਚ ਨਹੀਂ ਸਗੋਂ ਬਾਅਦ ਵਿਚ ਕੀਤਾ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਟੈਕਸਦਾਤੇ ਆਪਣਾ ਆਈਟੀਆਰ ਬਾਅਦ ਵਿਚ ਹੀ ਫਾਈਲ ਕਰਨਗੇ। ਕੁਝ ਲੋਕ ਪਹਿਲਾਂ ਵੀ ਕਰ ਸਕਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਆਈਟੀਆਰ ਵਿੱਤੀ ਸਾਲ ਦੀ ਸ਼ੁਰੂਆਤ ਯਾਨੀ ਅਪ੍ਰੈਲ-ਮਈ ਵਿਚ ਹੀ ਫਾਈਲ ਕਰ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਆਈਟੀਆਰ ਕਦੋਂ ਫਾਈਲ ਕਰਨਾ ਚਾਹੀਦਾ ਹੈ ਅਪ੍ਰੈਲ ਵਿਚ ਜਾਂ ਜੁਲਾਈ ਦੇ ਮਹੀਨੇ ਵਿਚ। ਆਓ ਜਾਣਦੇ ਹਾਂ-
ਬਹੁਤ ਸਾਰੇ ਤਨਖਾਹ ਵਾਲੇ ਟੈਕਸਦਾਤੇ ਅਜੇ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕਣਗੇ। ਅਜਿਹਾ ਇਸ ਲਈ ਕਿਉਂਕਿ TDS ਦਾ ਭੁਗਤਾਨ ਇੰਪਲਾਇਰ ਅਤੇ ਬੈਂਕਾਂ ਵੱਲੋਂ 30 ਅਪ੍ਰੈਲ ਤੱਕ ਕੀਤਾ ਜਾਵੇਗਾ। ਟੈਕਸ ਮਾਮਲਿਆਂ ਦੇ ਜਾਣਕਾਰ ਕਹਿੰਦੇ ਹਨ ਕਿ ਕੰਪਨੀਆਂ 31 ਮਈ ਦੇ ਬਾਅਦ ਹੀ ਫਾਰਮ-16 ਅਤੇ ਟੀਡੀਐੱਸ ਸਰਟੀਫਿਕੇਟ ਜਾਰੀ ਕਰਨਾ ਸ਼ੁਰੂ ਕਰਦੀ ਹੈ। ਉਸ ਦੇ ਬਾਅਦ ਹੀ ਸੈਲਰੀਡ ਕਲਾਸ ਤੇ ਐੱਫਡੀ ‘ਤੇ ਵਿਆਜ ਕਮਾਉਣ ਵਾਲੇ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ। ਫਾਰਮ-16 ਇੰਪਲਾਇਰ ਵੱਲੋਂ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਟੀਡੀਐੱਸ ਕਟੌਤੀ ਦਾ ਪ੍ਰਮਾਣ ਪੱਤਰ ਹੈ।
ਜੇਕਰ ਇਹ ਮੰਨ ਲਿਆ ਜਾਵੇ ਕਿ ਕਿਸੇ ਵਿਅਕਤੀ ਨੇ ਖੁਦ ਹੀ ਟੀਡੀਐੱਸ ਨਾਲ ਜੁੜੀ ਜਾਣਕਾਰੀ ਕੱਢ ਲਈ ਤੇ ਉਸ ਨੂੰ ਸੰਭਾਲ ਕੇ ਰੱਖਿਆ ਹੈ। ਇਸ ‘ਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਮੁਸ਼ਕਲ ਹੈ। ਇਸ ਲਈ ਤੁਹਾਨੂੰ ਟੈਕਸ ਨਾਲ ਜੁੜੀਆਂ ਚੀਜ਼ਾਂ ਵਿਚ ਬਹੁਤ ਸਮਝਦਾਰ ਹੋਣਾ ਹੋਵੇਗਾ। ਜਾਣਕਾਰਾਂ ਦੀ ਸਲਾਹ ਹੈ ਕਿ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਚਾਹੀਦਾ ਹੈ ਤੇ ਫਾਰਮ-16 ਆਉਣ ਦਾ ਇੰਤਜ਼ਾਰ ਕਰੋ। ਅਜਿਹਾ ਇਸ ਲਈ ਕਿਉਂਕਿ ਤੁਹਾਡੇ ਹਿਸਾਬ ਤੇ ਫਾਰਮ-16 ਵਿਚ ਕਿਸੇ ਵੀ ਤਰ੍ਹਾਂ ਦਾ ਫਰਕ ਹੋਣ ‘ਤੇ ਇਨਕਮ ਟੈਕਸ ਵਿਭਾਗ ਤੁਹਾਡੇ ਤੋਂ ਸਵਾਲ ਪੁੱਛ ਸਕਦਾ ਹੈ। ਕਿਸੇ ਵੀ ਝੰਜਟ ਤੋਂ ਬਚਣ ਲਈ ਇੰਤਜ਼ਾਰ ਹੀ ਬੇਹਤਰ ਬਦਲ ਹੈ।
ਕੰਪਨੀ ਤੁਹਾਡੀ ਤਨਖਾਹ ‘ਤੇ ਜੋ ਟੀਡੀਐੱਸ ਕੱਟਦੀ ਹੈ ਤੇ ਜਦੋਂ ਤੱਕ ਉਸ ਰਿਟਰਨ ਨੂੰ ਦਾਖਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਨਕਮ ਟੈਕਸ ਵਿਭਾਗ ਤੁਹਾਡਾ ਰਿਟਰਨਰ ਪ੍ਰੋਸੈਸ ਨਹੀਂ ਕਰੇਗਾ ਪਰ ਅਪ੍ਰੈਲ ਵਿਚ ਕੁਝ ਖਾਸ ਤਰ੍ਹਾਂ ਦੇ ਟੈਕਸਪੇਅਰ ਰਿਟਰਨ ਫਾਈਲ ਕਰ ਸਕਦੇ ਹਨ। ਇਨ੍ਹਾਂ ਲੋਕਾਂ ਵਿਚ NRI ਸ਼ਾਮਲ ਹਨ ਤੇ ਜਿਨ੍ਹਾਂ ਦੀ ਭਾਰਤ ਵਿਚ ਜਾਇਦਾਦ ਵੇਚਣ ਤੋਂ ਕੈਪੀਟਲ ਗੇਨ ਤੋਂ ਇਲਾਵਾ ਉਨ੍ਹਾਂ ਦੀ ਕਮਾਈ ਦਾ ਕੋਈ ਹੋਰ ਜ਼ਰੀਆ ਨਹੀਂ ਹੈ। ਜੇਕਰ ਟੀਡੀਐੱਸ ਰਿਟਰਨ ਪਹਿਲਾਂ ਹੀ ਦਾਖਲ ਹੋ ਚੁੱਕਾ ਹੈ ਤਾਂ ਵਿਅਕਤੀ ਨੂੰ ਅਪ੍ਰੈਲ ਵਿਚ ਰਿਟਰਨ ਭਰਨ ਦਾ ਫਾਇਦਾ ਹੋ ਸਕਦਾ ਹੈ। ਅਜਿਹਾ ਕਰਨ ਨਾਲ ਜਲਦੀ ਰਿਟਰਨ ਪ੍ਰੋਸੈਸ ਹੋਵੇਗਾ ਤੇ ਜੇਕਰ ਟੈਕਸ ਕੱਟ ਗਿਆ ਹੈ ਤਾਂ ਉਹ ਰਿਫੰਡ ਵੀ ਜਲਦ ਮਿਲੇਗਾ।
ਇਹ ਵੀ ਪੜ੍ਹੋ : ਸੰਗਰੂਰ ਪਹੁੰਚੇ CM ਮਾਨ ਦਾ ਦਾਅਵਾ-‘ਆਉਣ ਵਾਲੀ ਕੇਂਦਰ ਸਰਕਾਰ AAP ਦੇ ਬਿਨਾਂ ਨਹੀਂ ਬਣੇਗੀ’
ਟੈਕਸ ਮਾਮਲਿਆਂ ਦੇ ਮਾਹਿਰ ਆਸ਼ੀਸ਼ ਮਿਸ਼ਰਾ ਦਾ ਕਹਿਣਾ ਹੈ ਕਿ ਅਪ੍ਰੈਲ ਵਿਚ ਰਿਟਰਨ ਭਰਨ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਪਰ ਜਿੰਨੀ ਜਲਦੀ ਹੋ ਸਕੇ ਤੁਸੀਂ ਜੁਲਾਈ ਦੇ ਆਖਰੀ ਹਫਤੇ ਤੋਂ ਪਹਿਲਾਂ ਭਰ ਦਿਓ। 31 ਜੁਲਾਈ ਤੋਂ ਪਹਿਲਾਂ ਰਿਟਰਨ ਫਾਈਲ ਕਰਨ ‘ਤੇ ਤੁਸੀਂ ਆਖਰੀ ਸਮੇਂ ਵਿਚ ਆਉਣ ਵਾਲੀਆਂ ਦਿੱਕਤਾਂ ਤੇ ਭੀੜ ਤੋਂ ਬਚ ਸਕਦੇ ਹੋ।