Bhagat Ravidass ji Maharaj : ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ‘ਤੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਭਗਤ ਰਵਿਦਾਸ ਜੀ ਦਾ ਜਨਮ 1433 ਈ. ਕਾਂਸ਼ੀ ਬਨਾਰਸ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਮਾਤਾ ਕੋਸ਼ ਦੇਵੀ ਅਤੇ ਪਿਤਾ ਸੰਤੋਖ ਦਾਸ ਜੀ ਸਨ। ਭਗਤ ਰਵਿਦਾਸ ਜੀ ਦੇ ਮਾਤਾ-ਪਿਤਾ ਬੜੇ ਹੀ ਦਿਆਲੂ ਸੁਭਾਅ ਦੇ ਮਾਲਕ ਸਨ, ਆਪਣੇ ਮਾਤਾ-ਪਿਤਾ ਦਾ ਇਹ ਗੁਣ ਉਨ੍ਹਾਂ ਦੇ ਵੀ ਸੁਭਾਅ ਵਿੱਚ ਸਾਫ ਝਲਕਦਾ ਸੀ। ਬਚਪਨ ਤੋਂ ਹੀ ਭਗਤ ਰਵਿਦਾਸ ਜੀ ਦਾ ਪ੍ਰਮਾਤਮਾ ਦੀ ਭਗਤੀ ਵੱਲ ਝੁਕਾਅ ਰਿਹਾ।
ਗੁਰੂ ਨਾਨਕ ਦੇਵ ਜੀ ਕਾਂਸ਼ੀ (ਬਨਾਰਸ) ਉੱਤਰ ਪ੍ਰਦੇਸ਼ ਵਿੱਚ ਗੁਰੂ ਰਵਿਦਾਸ ਜੀ ਨੂੰ ਮਿਲੇ। ਵਿਚਾਰ-ਵਟਾਂਦਰੇ ਤੋਂ ਪਿੱਛੋਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਗੁਰੂ ਨਾਨਕ ਸਾਹਿਬ ਬਹੁਤ ਖੁਸ਼ ਹੋਏ। ਇਸ ਮਿਲਣ ਸਮੇਂ ਗੁਰੂ ਨਾਨਕ ਦੇਵ ਜੀ ਬਾਲਪਣ ਅਵਸਥਾ ਵਿੱਚ ਸਨ ਤੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪ੍ਰਸਿੱਧੀ ਚਾਰੋ ਪਾਸੇ ਫੈਲੀ ਹੋਈ ਸੀ। ਜਦੋਂ ਬਾਲ ਨਾਨਕ ਗੁਰੂ ਰਵਿਦਾਸ ਜੀ ਨੂੰ ਮਿਲੇ ਤੇ ਇਸ ਮਿਲਣ ਵਿੱਚ ਵੀ ਭਵਿੱਖ ਦਾ ਸਿੱਖੀ ਇਨਕਲਾਬ ਲੁਕਿਆ ਹੋਇਆ ਸੀ, ਜੋ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਕੇ ਖਾਲਸਾ ਸਾਜਨਾ ਦੀ ਸਥਾਪਨਾ ਕੀਤੀ ਤੇ ਬ੍ਰਾਹਮਣਵਾਦ ਦੀ ਜਾਤੀ ਵਿਵਸਥਾ ਨੂੰ ਸਿੱਖ ਧਰਮ ਵਿੱਚੋਂ ਖਾਰਿਜ ਕਰ ਦਿੱਤਾ। ਬਾਲ ਗੁਰੂ ਨਾਨਕ ਤੇ ਗੁਰੂ ਰਵਿਦਾਸ ਜੀ ਦਾ ਇਹ ਮਿਲਣ ਕਈ ਪੱਖੋਂ ਇਤਿਹਾਸਕ ਸੀ। ਗੁਰੂ ਨਾਨਕ ਨੇ ਪੂਰਬ ਦਿਸ਼ਾ ਵਿੱਚ ਕੀਤੀ ਲੰਮੀ ਪੈਦਲ ਯਾਤਰਾ ਭਾਵ ਪਹਿਲੀ ਉਦਾਸੀ ਦੌਰਾਨ ਬੜੀ ਮਿਹਨਤ ਅਤੇ ਖੇਚਲ ਨਾਲ ਭਗਤ ਰਵਿਦਾਸ ਦੀ ਬਾਣੀ ਨੂੰ ਲੱਭ ਕੇ ਪੰਜਾਬ ਲਿਆਂਦਾ। ਇਸ ਨੂੰ ਹੋਰ ਬਾਣੀਕਾਰਾਂ ਅਤੇ ਆਪਣੀ ਰਚਨਾ ਸਹਿਤ ਪੋਥੀ ਦੇ ਰੂਪ ਵਿੱਚ ਆਪਣੇ ਉਤਰਾਧਿਕਾਰੀ ਭਾਈ ਲਹਿਣੇ ਨੂੰ ਗੁਰਿਆਈ ਦੇ ਰੂਪ ਵਿੱਚ ਸੌਂਪਿਆ। ਗੁਰੂ ਅਮਰਦਾਸ ਨੇ ਗੁਰੂ ਨਾਨਕ ਦੁਆਰਾ ਲੱਭੀ ਅਤੇ ਖੋਜੀ ਇਸ ਬਾਣੀ ਨੂੰ ਸੱਚ ਦੀ ਪ੍ਰਾਪਤੀ ਕਿਹਾ। ਹੋਰ ਬਾਣੀਕਾਰਾਂ ਦੀ ਰਚਨਾ ਸ਼ਾਮਲ ਹੋਣ ਨਾਲ ਇਸ ਪੋਥੀ ਨੇ ਗੁਰੂ ਅਰਜਨ ਦੇਵ ਤੱਕ ਪਹੁੰਚ ਕੇ ਆਦਿ ਗਰੰਥ ਸਾਹਿਬ ਦਾ ਰੂਪ ਧਾਰਨ ਕੀਤਾ। ਗੁਰੂ ਰਾਮ ਦਾਸ ਨੇ ਆਪਣੀ ਬਾਣੀ ਵਿੱਚ ਭਗਤ ਬਾਣੀਕਾਰਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਦਾ ਉਚੇਚਾ ਜ਼ਿਕਰ ਕੀਤਾ।
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਦੇ 40 ਸ਼ਬਦ, 16 ਰਾਗ ਦਰਜ ਹਨ। ਇਨ੍ਹਾਂ 40 ਸ਼ਬਦਾੰ ਤੋਂ ਇਲਾਵਾ ‘ਰੈਦਾਸ ਜੀ ਕੀ ਬਾਣੀ’ ਨਾਮਕ ਇੱਕ ਹੱਥ ਲਿਖਤ ਪੋਥੀ ਨਾਗਰੀ ਪ੍ਰਚਾਰਿਣੀ ਸਭ ਕੋਲ ਉਪਲਬਧ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਨ੍ਹਾਂ ਦੀਆਂ ਰਚਨਾਵਾਂ ਨੂੰ ‘ਬਾਣੀ ਭਗਤ ਰਵਿਦਾਸ ਜੀ’ ਸਿਰਲੇਖ ਅਧੀਨ 1984 ਈ. ਵਿੱਚ ਪ੍ਰਕਾਸ਼ਿਤ ਕਰਵਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਗਰੂ ਅਮਰਦਾਸ ਜੀ ਦੇ ਚਾਲੀ ਸ਼ਬਦ ਅਤੇ ਇੱਕ ਸਲੋਕ ਨੂੰ ਪ੍ਰਮਾਣਿਤ ਬਾਣੀ ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਤੋਂ ਇਲਾਵਾ 87 ਪਦ ਬਾਹਰਲੀ ਬਾਣੀ ਦੇ ਵੀ ਅੰਕਿਤ ਕੀਤੇ ਗਏ ਹਨ।
ਇੱਕ ਵਾਰ ਚਿੱਤੌੜ ਦੀ ਰਾਣੀ ਝਾਲਾਂ ਬਾਈ ਨੇ ਭਗਤ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਬ੍ਰਹਮ ਭੋਜ ਲਈ ਬੁਲਾਇਆ। ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਭਗਤ ਰਵੀਦਾਸ ਜੀ ਨੂੰ ਨੀਵੇਂ ਦਰਜੇ ਦਾ ਸਮਝਦੇ ਸੀ ਤੇ ਉਨ੍ਹਾਂ ਨਾਲ ਉਠਣਾ ਬੈਠਣਾ ਵੀ ਪਸੰਦ ਨਹੀਂ ਕਰਦੇ ਸੀ। ਭਗਤ ਰਵੀਦਾਸ ਜੀ ਨੇ ਰਾਣੀ ਨੂੰ ਕਿਹਾ ਕਿ ਉਹ ਪੰਡਿਤਾਂ ਨੂੰ ਪਹਿਲਾਂ ਭੋਜਨ ਕਰਵਾ ਲਵੇ।ਰਾਣੀ ਨੇ ਇਹ ਗੱਲ ਸਵੀਕਾਰ ਕਰ ਲਈ।ਜਿਸ ਵਕਤ ਭੋਜਨ ਦਾ ਸਮਾਂ ਆਇਆ ਤਾਂ ਪੰਡਿਤਾਂ ਨੇ ਕਿਹਾ ਕਿ ਅਸੀਂ ਪਹਿਲਾਂ ਪੰਗਤ ਵਿਚ ਭੋਜਨ ਛਕਾਂਗੇ ਇੱਥੋਂ ਤੱਕ ਕਹਿ ਦਿੱਤਾ ਕਿ ਭਗਤ ਰਵੀਦਾਸ ਉਸ ਵਕਤ ਇਸ ਭੋਜਨ ‘ਚ ਸ਼ਾਮਿਲ ਨਹੀਂ ਹੋਣਗੇ ਉਹ ਬਾਅਦ ਵਿੱਚ ਖਾਣ। ਉਸ ਵਕਤ 118 ਪੰਡਿਤ ਰਾਣੀ ਦੇ ਘਰ ਆਏ ਸੀ ਉਹ ਸਾਰੇ ਭਗਤ ਰਵੀਦਾਸ ਜੀ ਖਿਲਾਫ ਸੀ।ਭਗਤ ਰਵੀਦਾਸ ਜੀ ਨੇ ਕਿਹਾ ਕਿ ਮੈਨੂੰ ਤੁਹਾਡੇ ਤੋਂ ਕੋਈ ਇਤਰਾਜ਼ ਨਹੀਂ ਮੈਂ ਬਾਅਦ ਵਿੱਚ ਭੋਜਨ ਛੱਕ ਲਵਾਂਗਾ। ਇਸ ‘ਤੇ ਭਗਤ ਰਵੀਦਾਸ ਵਚਨ ਉਚਾਰੇ :
”ਮੇਰੀ ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ” ”ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ”
ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਨੂੰ ਆਪਣੇ ਨਾਲ ਭਗਤ ਰਵੀਦਾਸ ਜੀ ਬੈਠੇ ਭੋਜਨ ਛੱਕਦੇ ਦਿੱਖਣ। ਰਾਣੀ ਵੀ ਇਸ ਕੌਤਕ ਨੂੰ ਵੇਖ ਕੇ ਹੈਰਾਨ ਸੀ।ਪੰਡਿਤਾਂ ਦੇ ਪ੍ਰਧਾਨ ਨੇ ਪੰਗਤ ਚੋਂ ਉਠ ਕੇ ਬਾਹਰ ਜਾ ਕੇ ਭਗਤ ਰਵੀਦਾਸ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਤੇ ਮਾਫੀ ਮੰਗੀ।