Bhai Budhu Shah ji : ਭਾਈ ਬੁੱਧੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ। । ਲਾਹੌਰ ਸ਼ਹਿਰ ਵਿਚ ਉਸ ਦਾ ਇੱਟਾਂ ਦਾ ਕਾਫ਼ੀ ਵੱਡਾ ਕਾਰੋਬਾਰ ਸੀ। ਉਹ ਮਜ਼ਦੂਰਾਂ ਕੋਲੋਂ ਇੱਟਾਂ ਬਣਵਾ ਕੇ, ਆਵਿਆਂ ਵਿਚ ਪਕਵਾ ਕੇ ਅੱਗੇ ਵੇਚਦਾ ਸੀ। ਕੋਲੋਂ ਸਰਕਾਰੀ ਕੰਮਾਂ ਲਈ ਵੀ ਇੱਟਾਂ ਖ਼ਰੀਦੀਆਂ ਜਾਂਦੀਆਂ ਸਨ। ਉਸਨੇ ਸਭ ਤੋਂ ਪਹਿਲਾਂ ਲਾਹੌਰ ਵਿੱਚ ਗੁਰੂ ਜੀ ਮੁਲਾਕਾਤ ਕੀਤੀ ਸੀ ਅਤੇ ਗੁਰੂ ਸਾਹਿਬ ਦੇ ਕੀਰਤਨ ਅਤੇ ਬਾਣੀ ਤੋ ਪ੍ਰਭਾਵਿਤ ਹੋਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਉਹ ਰੋਜਾਨਾ ਚੂਨਾ ਮੰਡੀ ਲਾਹੌਰ ਦੀ ਧਰਮਸ਼ਾਲਾ ਦੇ ਦਰਬਾਰ ਵਿੱਚ ਹਾਜਰੀ ਭਰਦਾ ਸੀ। ਗੁਰੂ ਅਰਜਨ ਦੇਵ ਜੀ ਦੋ ਸਾਲ ਤੋਂ ਵੱਧ ਸਮੇਂ ਤੱਕ ਲਾਹੌਰ ਵਿੱਚ ਰਹੇ।
ਇਕ ਵਾਰੀ ਭਾਈ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਸੰਗਤ ਨੂੰ ਆਪਣੇ ਘਰ ਭੋਜਨ (ਲੰਗਰ) ਉੱਪਰ ਇਸ ਸ਼ਰਧਾ ਨਾਲ ਬੁਲਾਇਆ ਕਿ ਉਸਦੇ ਨਵੇਂ ਪਾਏ ਆਵਿਆਂ ਦੀਆਂ ਸਾਰੀਆਂ ਇੱਟਾਂ ਚੰਗੀ ਤਰ੍ਹਾਂ ਪੱਕ ਜਾਣ। ਸਿੱਖ ਸੰਗਤ ਜਦੋਂ ਭੋਜਨ ਛਕ ਰਹੀ ਸੀ, ਉਸ ਵੇਲੇ ਭਾਈ ਕਮਲੀਆ ਬੁੱਧੂ ਸ਼ਾਹ ਦੇ ਘਰ ਅੱਗੇ ਪੁੱਜਿਆ ਜਿੱਥੇ ਸੰਗਤਾਂ ਨੂੰ ਭੋਜਨ ਵਰਤਾਇਆ ਜਾ ਰਿਹਾ ਸੀ। ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਕੇ ਦਰਵਾਜ਼ੇ ਉੱਪਰ ਖੜੇ ਸੇਵਾਦਾਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸ ਨੂੰ ਖਾਣ ਲਈ ਵੀ ਕੁਝ ਨਾ ਦਿੱਤਾ। ਸੇਵਾਦਾਰ ਨੇ ਇਹ ਕਹਿ ਕੇ ਟਾਲ ਦਿੱਤਾ, “ਤੂੰ ਲੇਟ ਹੋ ਗਿਐ। ਭੋਜਨ ਵਰਤ ਚੁੱਕਿਆ ਹੈ। ਭਾਈ ਕਮਲੀਆ ਦਰਵਾਜ਼ੇ ਦੇ ਬਾਹਰ ਹੀ ਖੜ੍ਹਾ ਹੋ ਗਿਆ। ਸਿੱਖ ਸੰਗਤਾਂ ਦੇ ਭੋਜਨ ਛਕਣ ਪਿਛੋਂ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, “ਮੇਰੇ ਮਨ ਦੀ ਭਾਵਨਾ ਹੈ ਕਿ ਇਸ ਵਾਰੀ ਮੇਰੇ ਆਵੇ ਦਿਆਂ ਇੱਟਾਂ ਵਧੀਆ ਪੱਕਣ ਅਤੇ ਮੈਨੂੰ ਵੇਚਣ ਉੱਪਰ ਚੰਗੇ ਪੈਸੇ ਮਿਲਣ।” ਅਰਦਾਸ ਕਰਨ ਵਾਲੇ ਸਿੱਖ ਨੇ ਅਰਦਾਸ ਕਰਦੇ ਹੋਏ ਜਦੋਂ ਕਿਹਾ, ਭਾਈ ਬੁੱਧੂ ਸ਼ਾਹ ਦੇ ਆਵੇਂ ਦੀਆਂ ਇੱਟਾਂ ਪੱਕ ਜਾਣ, ਉਸ ਸਮੇਂ ਬਾਹਰ ਤੋਂ ਭਾਈ ਕਮਲੀਏ ਦੀ ਆਵਾਜ਼ ਆਈ, “ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਬੁੱਧੂ ਸ਼ਾਹ ਦੇ ਆਦਮੀਆਂ ਮੈਨੂੰ ਭੁੱਖੇ ਨੂੰ ਕੁਝ ਖਾਣ ਲਈ ਨਹੀਂ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਬੁੱਧੂ ਸ਼ਾਹ ਨੂੰ ਕਿਹਾ, “ਭਾਈ ਕਮਲੀਏ ਦੇ ਵਾਕ ਅਨੁਸਾਰ, ਤੇਰੇ ਆਵੇ ਦੀਆਂ ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਤੇਰੇ ਆਦਮੀਆਂ ਨੇ ਇਕ ਲੋੜਵੰਦ ਨੂੰ ਭੋਜਨ ਨਹੀਂ ਦਿੱਤਾ। ਉਸਦਾ ਕਿਹਾ ਬਿਰਥਾ ਨਹੀਂ ਜਾ ਸਕਦਾ। ਪਰ ਸਿੱਖ ਸੰਗਤ ਦੀ ਅਰਦਾਸ ਕੀਤੀ ਵੀ ਬਿਰਥੀ ਨਹੀਂ ਜਾ ਸਕਦੀ। ਇਸ ਲਈ ਤੇਰੀਆਂ ਕੱਚੀਆਂ ਇੱਟਾਂ ਹੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ ?
ਰੱਬ ਦੀ ਕੁਦਰਤ, ਉਸ ਸਾਲ ਬਹੁਤ ਬਾਰਿਸ਼ਾਂ ਹੋਈਆਂ। ਬਾਰਿਸ਼ਾਂ ਨਾਲ ਲੋਕਾਂ ਦੇ ਪੁਰਾਣੇ ਘਰ ਤਾਂ ਡਿੱਗਣੇ ਹੀ ਸਨ, ਕਿਲ੍ਹੇ ਦੀ ਕੰਧ ਵੀ ਡਿੱਗ ਗਈ। ਕਿਲ੍ਹੇ ਦੀ ਦੀਵਾਰ ਬਣਾਉਣ ਲਈ ਸੂਬੇਦਾਰ ਨੂੰ ਪੱਕੀਆਂ ਇੱਟਾਂ ਕਿਸੇ ਪਾਸੇ ਤੋਂ ਨਾ ਮਿਲੀਆਂ। ਕਿਲ੍ਹੇ ਦੀ ਦੀਵਾਰ ਬਣਾਉਣੀ ਜ਼ਰੂਰੀ ਸੀ। ਇਸ ਲਈ ਸੂਬੇਦਾਰ ਨੇ ਬੁੱਧੂ ਸ਼ਾਹ ਪਾਸੋਂ ਉਸ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਦੇ ਅਦਾ ਕਰ ਕੇ ਆਪਣੀ ਦੀਵਾਰ ਪੂਰੀ ਕਰਵਾਈ। ਬੁੱਧੂ ਸ਼ਾਹ ਆਪਣੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਲੈ ਕੇ ਬੜਾ ਖੁਸ਼ ਹੋਇਆ। ਭਾਈ ਬੁੱਧੂ ਸ਼ਾਹ ਗੁਰੂ ਦੁਆਰਾ ਕੀਤੇ ਗਏ ਵਚਨ ਸੱਚ ਸਾਬਤ ਹੋਣ ਤੇ ਖੁਸ਼ੀ ਸਹਿਤ ਕਈ ਵਡਮੁੱਲੇ ਉਪਹਾਰ ਅਤੇ ਫਲਾਂ ਦੀ ਟੋਕਰੀ ਲੈਕੇ ਗੁਰੂ ਚਰਣਾਂ ਵਿੱਚ ਹਾਜਿਰ ਹੋ ਗਿਆ। ਇਹ ਉਪਹਾਰ ਵੇਖਕੇ, ਗੁਰੂ ਸਾਹਿਬ ਨੇ ਕਿਹਾ, ਬੁੱਧੂ ਸ਼ਾਹ! ਤੁਹਾਨੂੰ ਇਹ ਤੋਹਫ਼ੇ ਭਾਈ ਕਮਲਿਆ ਅੱਗੇ ਪੇਸ਼ ਕਰਣੇ ਚਾਹੀਦੇ ਹਨ। ਤੂੰ ਉਸਨੂੰ ਉਸ ਦਿਨ ਭੁੱਖਾ ਰੱਖਿਆ। ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀ ਲੰਗਰ ਕਰਦੇ ਹੋ ਤਾਂ ਦਰਵਾਜਾ ਸਦਾ ਖੁੱਲਾ ਰਹਿਣਾਂ ਚਾਹੀਦਾ ਹੈ। ਸਾਰੇ ਜਰੂਰਤਮੰਦਾਂ ਨੂੰ ਉਨ੍ਹਾਂ ਦੀ ਤਸੱਲੀ ਦੇ ਅਨੁਸਾਰ ਖਿਲਾਇਆ ਜਾਣਾ ਚਾਹੀਦਾ ਹੈ। ਨਹੀਂ ਤਾਂ ਲੰਗਰ ਲਾਉਣ ਦੇ ਝੂਠੇ ਦਿਖਾਵੇ ਦੀ ਲੋੜ ਨਹੀਂ ਹੈ। ਜੇਕਰ ਭਾਈ ਕਮਲੀਆ ਤੁਹਾਨੂੰ ਮਾਫ ਕਰ ਦਿੰਦਾ ਹੈ, ਤਾਂ ਤੁਹਾਡੇ ਆਵੇ ਵਿੱਚ ਇੱਟਾਂ ਕਦੇ ਕੱਚਿਆਂ ਨਹੀਂ ਰਹਿਣਿਆਂ। ਭਾਈ ਸਾਹਿਬ ਨੇ ਇੱਦਾ ਹੀ ਕੀਤਾ। ਜਦੋਂ ਭਾਈ ਕਮਲਿਆ ਨੇ ਉਨ੍ਹਾਂ ਅਨਮੋਲ ਤੋਹਫ਼ਿਆਂ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ। ਸਿੱਖ ਇਤਿਹਾਸ ਮੁਤਾਬਕ ਭਾਈ ਬੁੱਧੂ ਸ਼ਾਹ ਦੀ ਮੌਤ ਮੌਤ ਆਵੇ ਵਿੱਚ ਡਿਗਣ ਕਰਕੇ ਹੋਈ ਸੀ। ਇੱਥੇ ਹੀ ਬੁੱਧੂ ਸ਼ਾਹ ਦੀ ਸਮਾਧੀ ਬਣਾਈ ਗਈ ਸੀ ਜਿਸ ਨੂੰ ਭਾਈ ਬੁੱਧੂ ਦਾ ਆਵਾ ਨਾਂ ਤੋ ਜਾਣਿਆ ਜਾਂਦਾ ਹੈ।