ਜਦ ਅਹਿਮਦ ਸ਼ਾਹ ਅਬਦਾਲੀ ਨੇ 1753 ‘ਚ ਭਾਰਤ ‘ਤੇ ਹਮਲਾ ਕੀਤਾ ਤਾਂ ਲਾਹੌਰ ਤੋਂ ਬਾਅਦ ਸਰਹਿੰਦ ਜਿੱਤ ਕੇ ਅਬਦੁਲ ਸਮਦ ਖਾਂ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ। 1753 ਨੂੰ ਅਬੁਦਲ ਸਮਦ ਖਾਂ ਆਪਣੇ ਕਾਜ਼ੀ (ਨਜ਼ਾਮਦੀਨ)ਸਮੇਤ ਆਪਣੇ ਅਮਲੇ ਦੇ ਸਰਹਿੰਦ ਤੋ ਪਟਿਆਲੇ ਜਾ ਰਿਹਾ ਸੀ ਤਾਂ ਉਸ ਨੇ ਜਦ ਬਾਰਨ ਪਿੰਡ ਪੜਾਉ ਕੀਤਾ ਤਾਂ ਜਦ ਉਹ ਤੁਰਨ ਲਗਾ ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕੇ ਅਗੇ ਪਟਿਆਲੇ ਤਕ ਜਾਣ ਵਕਤ ਹੁਕੇ ਵਾਲਾ ਬੋਝਾ ਚੁਕਣ ਲਈ ਕੋਈ ਪਿੰਡ ਦਾ ਬੰਦਾ ਲੈ ਆਉ । ਸਿਪਾਹੀ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਬੋਝਾ ਚੁਕਵਾਉਣ ਲਈ ਲੈ ਆਏ।
ਭਾਈ ਜੈ ਸਿੰਘ ਨੇ ਕਿਹਾ ਮੈ ਇਹ ਜਗਤ ਝੂਠ ਆਪਣੇ ਸਿਰ ‘ਤੇ ਨਹੀਂ ਚੁਕ ਸਕਦਾ ਤੁਸੀ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰੋ। ਜੈ ਸਿੰਘ ਨੇ ਕਿਹਾ ਕਿ ਕਾਜ਼ੀ ਜੀ ਜਿਵੇਂ ਤੁਹਾਡੇ ਧਰਮ ‘ਚ ਸੂਰ ਹਰਾਮ ਹੈ। ਇਸੇ ਤਰ੍ਹਾਂ ਸਾਡੇ ਧਰਮ ‘ਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਛੂਹਣਾ ਵੀ ਹਰਾਮ ਹੈ। ਇਸ ਲਈ ਮੈਂਇਸ ਜਗਤ ਝੂਠ ਤੰਬਾਕੂ ਨੂੰ ਹੱਥ ਲਾ ਕੇ ਕੁਰਹਿਤੀਆਂ ਨਹੀਂ ਬਣਨਾ ਤੁਸੀਂ ਹੋਰ ਦੇਖੋ ਲਓ। ਮੇਰੀ ਮੰਨੋ ਤਾਂ ਇਸ ਜਗਤ ਝੂਠ ਬੀਮਾਰੀਆਂ ਦੀ ਖਾਣ ਬਾਰੇ ਤੁਸੀਂ ਵੀ ਛੱਡ ਦਿਓ। ਭਾਈ ਜੈ ਸਿੰਘ ਨੇ ਕਿਹਾ ਮੈਂ ਨਹੀਂ ਚੁੱਕਦਾ ਤੁਸੀਂ ਕਰ ਲੋ ਜੋ ਹੁੰਦਾ। ਸਿਪਾਹੀਓ ਇਸ ਨੂੰ ਸਾਡਾ ਹੁਕਮ ਨਾ ਮਨਣ ਕਰਕੇ ਦਰਖਤ ਨਾਲ ਪੁਠਾ ਲਟਕਾ ਕੇ ਇਸ ਦੀ ਖਲ ਲਾ ਦੋ। ਨਾਲ ਹੀ ਇਸਦੇ ਪਰਿਵਾਰ ਨੂੰ ਵੀ ਖਤਮ ਕਰਦੋ ਤਾਂ ਕੇ ਅਗੇ ਤੋ ਕੋਈ ਹੁਕਮ ਮਨਣ ਤੋ ਇਨਕਾਰੀ ਨਾ ਹੋ ਸਕੇ।
ਸਿਪਾਹੀ ਇਕ ਪਾਸੇ ਤਾਂ ਭਾਈ ਜੈ ਸਿੰਘ ਦੀ ਪਤਨੀ ਧੰਨੁ ਕੌਰ ਦੋਵੇਂ ਪੁਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇਕ ਨੂੰਹ ਨੂੰ ਭਾਈ ਜੈ ਸਿੰਘ ਦੀਆਂ ਅਖਾਂ ਸਾਹਮਣੇ ਸ਼ਹੀਦ ਕਰਨ ਉਪਰੰਤ ਜਲਾਦਾਂ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਦੀ ਪੁਠੀ ਖਲ ਲਾਹ ਕੇ ਸ਼ਹੀਦ ਕਰ ਦਿਤਾ। ਸਿੱਖ ਆਪਣੀ ਤੇ ਪਰਿਵਾਰ ਸਮੇਤ ਸਿਖੀ ਸਿਦਕ ਨਿਭਾ ਗਿਆ।
ਇਹ ਵੀ ਪੜ੍ਹੋ : ਜਦੋਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਪੰਡਤ ਨੇ ਦਿੱਤੀ ਗੀਤਾ ਪਾਠ ਦੀ ਚੁਣੌਤੀ