Father Kalu ji: ਗੁਰੂ ਨਾਨਕ ਦੇਵ ਜੀ ਜਦੋਂ ਪੰਜ ਸਾਲ ਦੇ ਹੋਏ ਤਾਂ ਉਹ ਆਪਣੀ ਉਮਰ ਦੇ ਬਾਲਕਾਂ ਨਾਲ ਖੇਡਣ ਚਲੇ ਜਾਂਦੇ। ਉਹਨਾਂ ਦੀਆਂ ਖੇਡਾਂ ਅਲਗ ਹੀ ਹੁੰਦੀਆਂ ਸਨ। ਗੁਰੂ ਜੀ ਬਾਲਕ ਨੂੰ ਪ੍ਰਭੂ ਦੀਆਂ ਗੱਲਾਂ ਸੁਣਾਉਂਦੇ। ਉਹਨਾਂ ਨੂੰ ਜੀਵਨ ਜਾਂਚ ਬਾਰੇ ਦੱਸਦੇ। ਜੇ ਕੋਈ ਸਮਾਨ ਘਰੋਂ ਲੈ ਕੇ ਜਾਣਾ ਤਾਂ ਉਹ ਕਿਸੇ ਗਰੀਬ ਜਾਂ ਫਕੀਰ ਨੂੰ ਦੇ ਆਉਣਾ। ਗੁਰੂ ਜੀ ਨੂੰ ਘਰੋਂ ਝਿੜਕਾਂ ਪੈਂਦੀਆਂ। ਪਿਤਾ ਕਾਲੂ ਜੀ ਪੰਡਿਤ ਘਰ ਗਏ ਅਤੇ ਆਖਿਆ ਪੰਡਿਤ ਜੀ ਬਹੁਤ ਚੰਗਾ ਛਤਰ ਫਿਰਾਇਆ ਹੈ।
ਨਾਨਕ ਤਾਂ ਘਰ ਦਾ ਸਮਾਨ ਬਾਹਰ ਵੰਡ ਆਉਂਦਾ ਹੈ। ਪੰਡਿਤ ਜੀ ਕਿਹਾ ਕਿ ਭਾਈ ਹੁਣ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਜਦੋਂ ਛਤਰ ਫਿਰਾਇਆ ਫਿਰ ਤੁਸੀਂ ਕਿਸੇ ਵੱਲ ਦੇਖਣਾ ਵੀ ਨਹੀਂ। ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਬਹੁਤ ਆਲੌਕਿਕ ਕੰਮ ਕੀਤੇ।