Guru Gobind Singh Ji: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੇ ਚਾਰ ਪੁੱਤਰ ਵਾਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666ਈ: ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੇ ਕੁੱਖੋਂ ਹੋਇਆ।ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਂ ਗੋਬਿੰਦ ਰਾਇ ਸੀ। ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ 11 ਨਵੰਬਰ 1675 ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਦੋਂ ਉਨ੍ਹਾਂ ਦੀ ਉਮਰ ਸਿਰਫ 9 ਸਾਲ ਦੀ ਸੀ। ਇੰਨੀ ਛੋਟੀ ਉਮਰ ‘ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਉਨ੍ਹਾਂ ਸੂਝਵਾਨ ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ।
ਗੁਰੂ ਸਾਹਿਬ ਨੇ ਸਭ ਤੋਂ ਵੱਡਾ ਤੇ ਕ੍ਰਾਂਤੀਕਾਰੀ ਕਦਮ ‘ਖਾਲਸੇ’ ਦੀ ਸਾਜਨਾ ਕਰਕੇ ਦਿੱਤਾ, ਜਿਸ ਤੋਂ ਬਾਅਦ ਦੱਬੇ-ਕੁਚਲੇ ਲਿਤਾੜੇ ਲੋਕਾਂ ਅੰਦਰ ਜ਼ੁਲਮ ਦੀ ਖਾਤਰ ਮਰ ਮਿਟਣ ਦਾ ਐਸਾ ਫੌਲਾਦ ਪੈਦਾ ਹੋਇਆ ਜਿਸ ਨੂੰ ‘ਖਾਲਸੇ’ ਅੰਦਰੋਂ ਅੱਜ ਤੱਕ ਕੋਈ ਦਬਾ ਨਹੀਂ ਸਕਿਆ। 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਮੰਗ ਭਾਈ ਦਇਆ ਸਿੰਘ ਜੀ ਜੋ ਕਿ ਲਾਹੌਰ ਦੇ ਖੱਤਰੀ ਪਰਿਵਾਰ ਵਿੱਚੋਂ ਸੀ। , ਭਾਈ ਧਰਮ ਸਿੰਘ ਜੀ ਇਹ ਦਿੱਲੀ ਦਾ ਜੱਟ ਸੀ। ਭਾਈ ਹਿੰਮਤ ਸਿੰਘ ਜੀਜੋ ਕਿ ਉੜੀਸਾ ਦੇ ਜਗਨਨਾਥ ਦਾ ਹਿੰਮਤ ਰਾਏ ਸੀ।
ਭਾਈ ਮੋਹਕਮ ਸਿੰਘ ਜੀ ਇਹ ਗੁਜਰਾਤ ਦੇ ਦੁਆਰਕਾ ਰੰਗਾਈ ਛਪਾਈ ਵਾਲਾ ਮੋਹਕਮ ਚੰਦ ਸੀ। ਅਤੇ ਭਾਈ ਸਾਹਿਬ ਸਿੰਘ ਜੀ ਇਹ ਕਰਨਾਟਕਾ ਦੇ ਬੀਦਰ ਜਿਲ੍ਹੇ ਦਾ ਨਾਈ ਸਾਹਿਬ ਚੰਦ ਨੇ ਪੂਰੀ ਕੀਤੀ। ਗੁਰੂ ਜੀ ਨੇ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਪਾਸੌ ਆਪ ਅੰਮ੍ਰਿਤ ਛਕਿਆ । ਇਸ ਉੱਪਰੰਤ ਸਾਰਿਆਂ ਦੇ ਨਾਮ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਗਰ ਦੇ ਟੋਟੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ‘ਚ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਦਿੱਤਾ, ਜਿਸ ਤੋਂ ਬਾਅਦ ਆਪ ਦੁਨੀਆ ਦੇ ਇਕੱਲੇ ਅਜਿਹੇ ਪਿਤਾ ਬਣ ਗਏ, ਜੋ ‘ਪੁੱਤਰਾਂ ਦੇ ਦਾਨੀ’ ਅਖਵਾਏ। ਆਪਣੇ ਛੋਟੇ ਲਾਲਾਂ ਨੂੰ ਨੀਹਾਂ ‘ਚ ਚਿਣਵਾ ਦੇਣ ਵਾਲੀ ਸ਼ਹਾਦਤ ਦਾ ਪੰਨਾ ਵੀ ਦੁਨੀਆਂ ‘ਚ ਸਿਰਫ ਇਕੋ-ਇਕ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ‘ਗੁਰੂ ਗ੍ਰੰਥ ਸਾਹਿਬ
ਨੂੰ ਗੁਰੂ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਧਰਮ, ਅਰਥ, ਦਾਸ, ਸੇਖ ਚਾਰ ਪਦਾਰਥਾਂ ਦੀ ਦਾਤੀ, ਇਹ ਗੁਰਬਾਣੀ ਸਰਵ ਸ਼ਕਤੀਮਾਨ ਹੈ। ਇਸ ਹੁਕਮ ਨੂੰ ਮੰਨ ਕੇ ਸਰਬ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਗੁਰੂ ਦੀ ਪਦੱਵੀ ਥਾਪ ਕੇ 1708ਈ. ਵਿੱਚ ਗੁਰੂ ਜੀ ਨੰਦੇੜ ਦੇ ਸਥਾਨ ਤੇ ਜੋਤੀ ਜੋਤ ਸਮਾਂ ਗਏ।
ਇਹ ਵੀ ਦੇਖੋ: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਤੁਸੀਂ ਵੀ ਕਰੋ ਦਰਸ਼ਨ