Guru Nanak Dev Ji: ਗੁਰੂ ਨਾਨਕ ਦੇਵ ਜੀ ਨੇ ਪਾਂਧੇ ਗੁਪਾਲ ਪ੍ਰਤੀ ਸ਼ਬਦ ਸੁਣਾਇਆ ਤਾਂ ਗੁਰੂ ਜੀ ਆਖਿਆ ਪਾਂਧਾ ਜੀ ਨਹੋਰ ਪੜਣਾ ਸੁਣਨਾ ਸਭ ਬਾਦ ਹੈ ਪੜਣਾ ਇਹ ਸਾਰ ਹੈ ਇਹ ਜੋ ਸੰਸਾਰ ਕਾ ਪੜਣਾ ਹੈ ਮਾਇਆ ਜੰਜਾਲ ਹੈ ਇਸਨੂੰ ਬੰਧਨ ਪੈਂਦੇ ਹਨ। ਵਿਕਾਰ ਉਪਜਦੇ ਹਨ ਅਰ ਉਹ ਜੋ ਸੱਚ ਕਾ ਲਿਖਣਾ ਹੈ ਐਸਾ ਹੈ ਜੋ ਮਾਇਆ ਮੋਹ ਜਾਲ ਕਰ ਮੱਸ ਕਰੀਏ। ਇਸਕੇ ਅੰਤਰ ਜੋ ਭਾਉ ਪ੍ਰੀਤ ਹੈ ਸੋ ਕਲਮ ਕਰੀਏ ਨਿਰਮਲ , ਜੋ ਮੱਤ ਹੈ ਸ਼ੁਭ ਵਿਚਾਰ ਵਾਲੀ ਸੋ ਕਾਗਤ ਕਰੀਏ, ਸੰਤਾਂ ਗੁਰਾਂ ਨੂੰ ਪੁਛਕੇ ਵਿਚਾਰ ਕਰ ਲਿਖੀਏ । ਕਿਆ ਲਿਖੀਏ ? ਪ੍ਰਮੇਸ਼ਰ ਕਾ ਨਾਮ , ਭਗਵੰਤ ਕੀ ਉਪਮਾ ਲਿਖੀਏ ਜਿਸ ਲਿਖਣੇ ਕਰ ਸਭ ਵਿਕਾਰ ਮਿਟ ਜਾਣ ਅਰ ਤਨ ਮਨ ਸੁਖੀ ਹੋਏ । ਉਸ ਭਗਵੰਤ ਕਾ ਪਾਰਾਵਾਰ ਨਹੀਂ ਪਾਇਆ ਜਾਂਦਾ ਪ੍ਰਮੇਸ਼ਰ ਦੇ ਗੁਣ ਬੇਅੰਤ ਹਨ । ਸੋ ਪਾਂਧਾ ਜੀ ਇਹ ਪੜਣਾ ਸਾਨੂੰ ਹੱਛਾ ਹੈ ਜੇ ਤੁਸੀਂ ਪੜੇ ਹੋ ਤਾਂ ਸਾਨੂੰ ਪੜਾਉ । ਨਹੀਂ ਤਾਂ ਨਾ ਪੜਾਓ । ਸੁਣੋ ਪਾਂਧਾ ਜੀ ਜਹਾਂ ਇਹ ਜੀਉ ਜਾਏਗਾ ਪ੍ਰਲੋਕ ਵਿਖੇ ਤਹਾਂ ਇਹ ਪੜਣਾ ਪ੍ਰਲੇਸ਼ਰ ਕੇ ਨਾਮ ਕਾ ਜਸ ਤੇਰੇ ਹੱਥ ਮੇਂ ਨਿਸ਼ਾਨ ਹੋਵੇਗਾ ਤਾਂ ਜਮਦੂਤ ਨਜਦੀਕ ਨਹੀਂ ਆਉਣਗੇ । ਤਾਂ ਪਾਂਧਾ ਜੀ ਆਖਿਆ ਨਾਨਕ ਜੀ ਇਹ ਬਾਤਾਂ ਤੁਸੀਂ ਕਿਥੋਂ ਸੁਣੀਆਂ ਹਨ ਅਜੇ ਤਾਂ ਤੁਸੀਂ ਬਾਲਕ ਹੋ , ਪੜਨ ਆਏ ਹੋ । ਨਾਨਕ ਜੀ ਜੋ ਪ੍ਰਮੇਸ਼ਰ ਕਾ ਨਾਮ ਜਪਦੇ ਹਨ ਉਹਨਾਂ ਨੂੰ ਕੀ ਫਲ ਪ੍ਰਾਪਤ ਹੁੰਦਾ ਹੈ ?
ਗੁਰੂ ਨਾਨਕ ਜੀ ਆਖਿਆ ਹੇ ਪਾਂਧਾ ਜੀ ਜਹਾਂ ਜੀਵ ਜਾਏਗਾ ਤਹਾਂ ਪ੍ਰਮੇਸ਼ਰ ਕੇ ਨਾਮ ਜਪਨੇ ਕਾ ਤੇਰੇ ਪਾਸ ਪੁੰਨ ਹੋਵੇਗਾ । ਤਹਾਂ ਤੇਰਾ ਆਦਰ ਹੋਵੇਗਾ। ਸਦਾ ਖੁਸ਼ੀਆਂ ਹੋਣਗੀਆਂ । ਵੱਡਾ ਅਨੰਦ ਹੋਵੇਗਾ , ਵੱਡੇ ਮੰਗਲ ਹੋਣਗੇ , ਸਰਬ ਸੁੱਖ ਿਨਧਾਨ ਪ੍ਰਪਾਤ ਹੋਣਗੇ । ਜਿਨ੍ਹਾਂ ਮਨ ਕਰ ਪ੍ਰਮੇਸ਼ਰ ਕਾ ਨਾਮ ਸਿਮਰਿਆ ਹੈ ਤਿਨਕਾ ਦਰਗਹ ਮੇਂ ਵੱਡਾ ਪਰਤਾਪ ਹੋਵੇਗਾ ਅਤੇ ਗੱਲਾਂ ਕਰਕੇ ਪ੍ਰਮੇਸ਼ਰ ਨਹੀਂ ਪਾਰੀਦਾ ਜਦ ਪ੍ਰਮੇਸ਼ਰ ਦੀ ਕਿਰਪਾ ਹੋਵੇ ਤਦ ਭਜਨ ਵਿਖੇ ਮਨ ਲੱਗਦਾ ਹੈ। ਰਿਹ ਬਾਤ ਸੁਣਕੇ ਪਾਂਧਾ ਹੈਰਾਨ ਹੋਇਆ । ਜਾਰੀ ਹੈ……