Peer Budhu Shah Ji : ਪੀਰ ਬੁੱਧੂ ਸ਼ਾਹ ਜੀ ਦਾ ਜਨਮ 13 ਜੂਨ 1647 ਨੂੰ ਹੋਇਆ ਸੀ। ਉਹ ਇੱਕ ਮੁਸਲਮਾਨ ਸਨ ਤੇ ਉਨ੍ਹਾਂ ਦਾ ਅਸਲੀ ਨਾਮ ਬਦਰ ਉਦ ਦੀਨ ਸੀ, ਪਰ ਇਨ੍ਹਾਂ ਦੇ ਭੋਲੇ ਸੁਭਾਅ ਕਰਕੇ ਇਨ੍ਹਾਂ ਦਾ ਨਾਮ ਬੁੱਧੂ ਪੈ ਗਿਆ ਜੋ ਇਨ੍ਹਾਂ ਦਾ ਪੱਕਾ ਨਾਮ ਹੀ ਬਣ ਗਿਆ। ਇਹ ਗੁਰੂ ਸਾਹਿਬ ਦੀ ਸੰਗਤ ਕਰਦੇ ਸਨ ਅਤੇ ਇੱਕ ਦਿਨ ਪੀਰ ਬੁਧੂ ਸ਼ਾਹ ਨੇ ਦਸਵੇਂ ਪਾਤਸ਼ਾਹ ਨੂੰ ਸਿਫ਼ਾਰਿਸ਼ ਕੀਤੀ ਸੀ ਕੇ ਆਹ 500 ਪਠਾਣ ਔਰੰਗਜ਼ੇਬ ਦੀ ਫੌਜ ਤੋਂ ਕਢ ਦਿੱਤੇ ਹਨ ਤੇ ਤੁਸੀਂ ਆਪਣੀ ਫ਼ੌਜ ‘ਚ ਰਖ ਲਓ ਕਿਓੰਕੇ ਤੁਹਾਨੂੰ ਲੋੜ ਪੈ ਸਕਦੀ ਹੈ।
ਜਦੋਂ ਗੁਰੂ ਸਾਹਿਬ ਜੀ ਦਾ ਪਹਾੜੀ ਰਾਜਿਆਂ ਨਾਲ ਭੰਗਾਣੀ ਦਾ ਯੁੱਧ ਹੋਇਆ ਤਾਂ ਓਹ 500 ਪਠਾਣ ਜੰਗ ‘ਚੋਂ ਦੌੜ ਗਏ ਜਿਸ ਕਰਕੇ ਬੁੱਧੂ ਸ਼ਾਹ ਜੀ ਨੂੰ ਬੜਾ ਸਦਮਾ ਲੱਗਾ ਤੇ ਓਹ ਆਪ ਆਪਣੇ ਚਾਰ ਪੁੱਤਰਾਂ ਸਮੇਤ ਜੰਗ ‘ਚ ਜਾ ਪਹੁੰਚੇ ਜਿਸ ਵਿੱਚ ਉਨ੍ਹਾਂ ਦੇ ਦੋ ਪੁੱਤਰ ਸ਼ਹੀਦ ਹੋ ਗਏ। ਜੰਗ ਤੋਂ ਬਾਅਦ ਜਦੋਂ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤਾਂ ਗੁਰੂ ਸਾਹਿਬ ਓਸ ਵੇਲੇ ਆਪਣੇ ਕੇਸਾਂ ਨੂੰ ਕੰਘਾ ਕਰ ਰਹੇ ਸਨ, ਗੁਰੂ ਸਾਹਿਬ ਜੀ ਨੇ ਬੁੱਧੂ ਸ਼ਾਹ ਜੀ ਨੂੰ ਕੁਝ ਵੀ ਮੰਗਣ ਲਈ ਕਿਹਾ ਬੁੱਧੂ ਸ਼ਾਹ ਜੀ ਨੇ ਕਈ ਵਾਰੀ ਮਨਾ ਕੀਤਾ ਕਿ ਉਨ੍ਹਾਂ ਨੂੰ ਕੋਈ ਜਗੀਰ ਆਦਿ ਨਹੀਂ ਚਾਹੀਦੀ।
ਗੁਰੂ ਜੀ ਦੇ ਵਲੋਂ ਜ਼ੋਰ ਪਾਉਣ ‘ਤੇ ਬੁੱਧੂ ਸ਼ਾਹ ਜੀ ਨੇ ਗੁਰੂ ਸਾਹਿਬ ਕੋਲੋਂ ਉਨ੍ਹਾਂ ਦਾ ਕੰਘਾ ਅਤੇ ਦਸਤਾਰ ਮੰਗ ਲਈ ਅਤੇ ਗੁਰੂ ਸਾਹਿਬ ਜੀ ਨੇ ਬੁੱਧੂ ਸ਼ਾਹ ਜੀ ਨੂੰ ਆਪਣਾ ਕੰਘਾ (ਕੇਸਾਂ ਸਮੇਤ ,ਜਿਹੜੇ ਕੇਸ ਵਾਹੁਣ ਤੋਂ ਬਾਅਦ ਕੰਘੇ ‘ਚ ਰਹੀ ਜਾਂਦੇ ਸਨ) ਅਤੇ ਦਸਤਾਰ ਤੋਹਫ਼ੇ ਵਜੋਂ ਭੇਂਟ ਕਰ ਦਿੱਤੀ। ਕਿਸੇ ਨੂੰ ਆਪਣੀ ਦਸਤਾਰ ਭੇਂਟ ਕਰਨ ਦਾ ਮਤਲਬ ਹੁੰਦਾ ਆ ਓਸਨੂੰ ਆਪਣਾ ਭਰਾ ਮੰਨ ਲੈਣਾ ਤੇ ਇਹ ਸੁਭਾਗ ਪੀਰ ਬੁੱਧੂ ਸ਼ਾਹ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਜੀ ਦੀ ਮਦਦ ਕਰਨ ਕਰਕੇ ਮੁਗਲ ਹਕੂਮਤ ਵਲੋਂ 1704 ਚ ਓਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ