Sakhi of Guru Teg Bahadur Ji : ਗੁਰੂ ਤੇਗ ਬਹਾਦਰ ਜੀ ਦੇ ਅਨੰਦਪੁਰ ਦੀ ਉਸਾਰੀ ਕਰਵਾਉਣ ਸਮੇਂ ਰੋਪੜ ਦਾ ਰਹਿਣ ਵਾਲਾ ਸੱਯਦ ਮੁਸਾ ਅਨੰਦਪੁਰ ਦੇ ਕੋਲ ਦੀ ਲੰਘਿਆ। ਉਸ ਨੇ ਵੱਡੇ ਉੱਚੇ ਮਕਾਨ ਬਣਦੇ ਦੇਖ ਕੇ ਇਕ ਸਿੱਖ ਨੂੰ ਪੁੱਛਿਆ, “ਇਹ ਮਹਿਲਾਂ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ? ਸਿੱਖ ਨੇ ਉੱਤਰ ਦਿੱਤਾ, “ਗੁਰੂ ਨਾਨਕ ਦੇਵ ਜੀ ਦੀ ਨੌਵੀਂ ਗੱਦੀ ’ਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਜੀ ਇਹ ਮਕਾਨ ਬਣਵਾ ਰਹੇ ਹਨ। ਉਹ ਇਹ ਨਵਾਂ ਸ਼ਹਿਰ ਵਸਾ ਰਹੇ ਹਨ। ਉਹ ਪੂਰਨ ਸ਼ਕਤੀ ਵਾਲੇ ਅਤੇ ਵੈਰਾਗੀ ਹਨ।”
ਸੱਯਦ ਮੁਸਾ ਬੜਾ ਹੈਰਾਨ ਹੋਇਆ ਕਿ “ਜੇ ਉਹ ਵੈਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ? ਕੀ ਉਹ ਸਹੀ ਹਨ ਜਾਂ ਫ਼ਕੀਰ ? ਉਸ ਨੇ ਸੋਚਿਆ ਕਿ ਉਹ ਉਨ੍ਹਾਂ ਨੂੰ ਮਿਲ ਕੇ ਆਪਣੇ ਸ਼ੰਕੇ ਮਿਟਾਏਗਾ ਕਿ ਗ੍ਰਹਿਸਥੀ ਵਿੱਚ ਰਹਿੰਦੇ ਹੋਏ ਕੋਈ ਕਿਸ ਤਰ੍ਹਾਂ ਮੋਹ ਤਿਆਗ ਸਕਦਾ ਹੈ ਅਤੇ ਵੈਰਾਗੀ ਹੋ ਸਕਦਾ ਹੈ। ਉਹ ਸਿੱਖ ਨਾਲ ਸੱਯਦ ਮੂਸਾ ਨੂੰ ਗੁਰੂ ਜੀ ਪਾਸ ਗਿਆ। ਗੁਰੂ ਜੀ ਨੇ ਸੱਯਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਸੱਯਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ, “ਆਪ ਗ੍ਰਸਤੀ ਹੋ ਅਤੇ ਵੱਡੇ-ਵੱਡੇ ਮਹਿਲ ਉਸਾਰ ਰਹੇ ਹੋ। ਜੋ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ-ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ? ਗੁਰੂ ਜੀ ਨੇ ਕਿਹਾ, “ਅੱਜ ਦੀ ਰਾਤ ਤੁਸੀਂ ਸਾਡੇ ਪਾਸ ਰਹੋ, ਸਵੇਰੇ ਚਲੇ ਜਾਣਾ। ਸਵੇਰ ਤੱਕ ਆਪ ਦੇ ਸਵਾਲ ਦਾ ਉੱਤਰ ਆਪ ਨੂੰ ਮਿਲ ਜਾਵੇਗਾ।”
ਸ਼ਾਮ ਨੂੰ ਸੱਯਦ ਮੂਸਾ ਨੇ ਲੰਗਰ ਵਿਚ ਪ੍ਰਸ਼ਾਦ ਛਕਿਆ। ਸੇਵਾਦਾਰ ਨੇ ਉਸ ਨੂੰ ਮੰਜਾ ਅਤੇ ਬਿਸਤਰਾ ਦੇ ਦਿੱਤਾ। ਉਹ ਇਕ ਕਮਰੇ ਵਿਚ ਮੰਜੇ ਉੱਪਰ ਬਿਸਤਰਾ ਵਿੱਛਾ ਕੇ ਆਰਾਮ ਨਾਲ ਸੌਂ ਗਿਆ ਰਾਤ ਨੂੰ ਬੜੇ ਜ਼ੋਰਾਂ ਦੀ ਬਾਰਿਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ। ਮੀਂਹ ਅਤੇ ਹਵਾ ਦੇ ਰੌਲੋ ਨਾਲ ਉਸ ਦੀ ਨੀਂਦ ਖੁੱਲ੍ਹ ਗਈ। ਜਾਗ ਆਉਣ ’ਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਵਿਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ। ਇਹ ਕਮਰਾ, ਮੰਜਾ ਅਤੇ ਬਿਸਤਰਾ, ਆਦਿ ਵਸਤੁਆਂ, ਸਭ ਗ੍ਰਹਿਸਥੀਆਂ ਦੀ ਹੀ ਦੇਣ ਹਨ। ਗੁਰੂ, ਗ੍ਰਹਿਸਥੀਆਂ ਪਾਸੋਂ ਇਕੱਠੀ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖ਼ਰਚ ਕਰਦੇ ਹਨ। ਇਨ੍ਹਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ। ਇਹ ਗ੍ਰਹਿਸਥੀ ਹੁੰਦੇ ਹੋਏ ਵੀ ਤਿਆਗੀ ਹਨ। ਸਵੇਰ ਨੂੰ ਜਾਣ ਲੱਗੇ ਸੱਯਦ ਮੂਸਾ ਨੇ ਗੁਰੂ ਜੀ ਨੂੰ ਕਿਹਾ, “ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਹੈ। ਮੈਨੂੰ ਪਤਾ ਚੱਲ ਗਿਆ ਹੈ ਕਿ ਗ੍ਰਹਿਸਥੀ ਹੀ ਰਿਸ਼ੀਆਂ-ਮੁਨੀਆਂ ਦੇ ਜਨਮਦਾਤਾ ਹਨ ਅਤੇ ਉਨ੍ਹਾਂ ਦਾ ਧਿਆਨ ਰਖਦੇ ਹਨ।