ਸਿੱਖ ਦਾ ਅਸਲ ਵਿੱਚ ਅਰਥ ਹੈ ਜੋ ਹਰ ਵੇਲੇ ਸਿੱਖਦਾ ਰਹੇ। ਸੰਸਾਰ ਵਿੱਚ ਜਨਮ ਲੈਂਦੇ ਹੀ ਹਰ ਮਨੁੱਖ ਨੂੰ ਬਹੁਤ ਹੀ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਗੁਰੂ ਦਾ ਸੱਚਾ ਸਿੱਖ ਇਨ੍ਹਾਂ ਮੁਸ਼ਕਲ ਹਾਲਾਤਾਂ ਤੋਂ ਹਮੇਸ਼ਾ ਸਿੱਖਿਆ ਲੈ ਕੇ ਅੱਗੇ ਚੱਲਦਾ ਹੈ ਅਤੇ ਮਾੜੇ ਸਮੇਂ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਕੇ ਵੀ ਉਸ ਦੀ ਰਜ਼ਾ ਹੁੰਦੀ ਹੈ। ਸਿੱਖ ਦੀ ਪੂਰੀ ਜ਼ਿੰਦਗੀ ਹੀ ਇੱਕ ਤੱਪ ਵਾਂਗ ਹੈ। ਜਿਥੇ ਗੁਰੂ ਸਾਹਿਬਾਨਾਂ ਨੇ ਗ੍ਰਹਿਸਥ ਵਿੱਚ ਰਹਿ ਕੇ ਪੂਰੇ ਨਿਤ ਨੇਮ ਨਾਲ ਅਕਾਲ ਪੁਰਖ ਨੂੰ ਯਾਦ ਕਰਦੇ ਇੱਕ ਸੱਚਾ-ਸੁੱਚਾ ਜੀਵਨ ਜਿਊਂਦਾ ਹੈ। ਇੱਕ ਸਿੱਖ ਨੂੰ ਗੁਰੂ ਦੇ ਹੁਕਮਾਂ ਵਿੱਚ ਰਹਿ ਕੇ ਤਨ-ਮਨ ਦੀ ਰਹਿਤ ਨਾਲ ਇਹ ਪੂਰਾ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਇੱਕ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ-
- ਅੰਮ੍ਰਿਤ ਵੇਲੇ ਨਿਤ ਇਸ਼ਨਾਨ ਕਰਕੇ ਆਪਣੀ ਕਿਰਿਆ ਸਵੱਛ ਰੱਖੇ।
- ਜਪੁ, ਜਾਪੁ, ਸਵਯੇ, ਚੌਪਈ, ਅਨੰਦੁ, ਰਹਿਰਾਸ ਔਰ ਸੋਹਿਲ ਦਾ ਨੇਮ ਅਤ ਪ੍ਰੇਮ ਨਾਲ ਪਾਠ ਕਰੇ।
- ਪੰਜ ਕਕਾਰਾਂ (ਕੇਸ, ਕਿਰਪਾਨ, ਕੱਛ, ਕੰਘਾ ਤੇ ਕੜਾ) ਦੀ ਰਹਿਤ ਰੱਖਣੀ।
- ਸਤਿਗੁਰੂ ਦੇ ਪੁੱਤਰ ਹੋਣ ਅਸੀਂ ਸਾਰੇ ਆਪਸ ਵਿੱਚ ਭਰਾ ਹੈ। ਇਸ ਲਈ ਇੱਕ-ਦੂਜੇ ਨਾਲ ਭਾਈਆਂ ਵਰਗਾ ਵਤੀਰਾ ਕਰਨਾ ਚਾਹੀਦਾ ਹੈ।
- ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਨਾ ਤੇ ਉਨ੍ਹਾਂ ਦਾ ਉਪਦੇਸ਼ ਰੂਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤੇ ਖਾਲਸੇ ਨੂੰ ਗੁਰੂ ਦਾ ਰੂਪ ਜਾਣ ਕੇ ਤਨੋਂ-ਨੋਂ ਸੇਵਾ ਕਰਨ ਔਰ ਆਗਿਆ ਪਾਲਣੀ।
- ਧਰਮ ਕਿਰਤ ਕਰਕੇ ਨਿਰਬਾਹ ਕਰਨਾ।
- ਆਪਣੀ ਕਮਾਈ ਵਿੱਚੋਂ ਦਸਵੰਧ (ਦਸਵਾਂ ਹਿੱਸਾ) ਗੁਰੂ ਅਰਥ ਕੱਢ ਕੇ ਪੰਥ ਦੀ ਉੱਨਤੀ ਵਾਸਤੇ ਪੰਥ ਦੀ ਸੇਵਾ ਵਿੱਚ ਅਰਪਨ ਕਰਨਾ।
- ਪੰਥ ਦੇ ਕੰਮ ਨੂੰ ਆਪਣਾ ਕੰਮ ਜਾਣ ਕੇ ਤਨ, ਮਨ ਤ ਧਨ ਕਰਕੇ ਸਿਰੇ ਚੜ੍ਹਾਉਣ ਦਾ ਯਤਨ ਕਰਨਾ।
- ਪਰਉਪਕਾਰ ਨੂੰ ਮਨੁੱਖ ਦੇਹ ਔਰ ਸਿੱਖ ਧਰਮ ਦਾ ਪਰ ਕਰਤੱਵ ਸਮਝਣਾ।
- ਮਨ ਨੀਵਾਂ, ਮਤਿ ਉੱਚੀ ਰੱਖਣੀ।
- ਦਸਤਾਰਾ ਕੌਮੀ ਚਿੰਨ੍ਹ ਤੇ ਕੇਸਾਂ ਦਾ ਰੱਖਿਅਕ ਸਮਝ ਕੇ ਸੀਸ ‘ਤੇ ਸਜਾਉਣਾ।
- ਗੁਰਮੁਖਾਂ ਦਾ ਸਤਿਸੰਗ ਕਰਨਾ।
- ਗੁਰਮਤਿ ਦੇ ਪ੍ਰਚਾਰ ਦਾ ਪੂਰਾ ਯਤਨ ਕਰਨਾ।
- ਆਪਣੇ ਮਾਲਕ ਦੇ ਪੱਕੇ ਨਮਕ ਹਲਾਲ ਰਹਿਣਾ।
ਸਿੱਖ ਨੂੰ ਕੀ ਨਹੀਂ ਕਰਨਾ ਚਾਹੀਦਾ-
- ਇੱਕ ਅਕਾਲ ਤੋਂ ਛੁੱਟ ਹੋਰ ਕਿਸੇ ਦੇਵੀ-ਦੇਵਤਾ, ਅਵਤਾਰ ਤੇ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ।
- ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਧਰਮ ਪੁਸਤਕ ‘ਤੇ ਨਿਸ਼ਚਾ ਨਹੀਂ ਕਰਨਾ
- ਜੰਤਰ, ਮੰਤਰ, ਸ਼ਗੁਨ, ਮਹੂਰਤ, ਗ੍ਰਹਿ, ਰਾਸ਼ੀ, ਸ਼ਰਾਧ ਆਦਿ ਭਰਮ ਰੂਪ ਕਰਮਾਂ ‘ਤੇ ਸ਼ਰਧਾ ਨਹੀਂ ਕਰਨੀ।
- ਚੋਰੀ, ਝੂਠ, ਅਨਿਆਂ, ਨਿੰਦਾ, ਛਲ, ਕਪਟ, ਧੋਖਾ, ਜੂਆ ਆਦਿ ਅਵਗੁਣਾਂ ਦਾ ਤਿਆਗ ਕਰਨਾ।
- ਸ਼ਰਾਬ ਤੇ ਹੋਰ ਨਸ਼ਿਆਂ ਨੂੰ ਤਿਆਗਣਾ।
- ਬਚਨ ਕਰਕੇ ਕਦੇ ਨਹੀਂ ਹਾਰਨਾ।
- ਕੁੱਠਾ, ਤੰਬਾਕੂ, ਮੁੰਡਨ ਅਤੇ ਪਰਾਈ ਇਸਤਰੀ ਨੂੰ ਧਰਮ ਨਾਸ਼ਕ ਜਾਣ ਕੇ ਸਦਾ ਤਿਆਗ ਕਰਨਾ।
- ਕਿਸੇ ਤਰ੍ਹਾਂ ਦੀ ਸੁੱਖਣਾ ਨਾ ਸੁੱਖਣਾ।
- ਬਿਗਾਨਾ ਹੱਕ ਕਦੇ ਨਹੀਂ ਲੈਣਾ।
- ‘ਤੇਰੇ ਭਾਣੇ ਸਰਬੱਤ ਦਾ ਭਲਾ’ ਵਾਕ ਅਨੁਸਾਰ ਸਭ ਦਾ ਹਿਤ ਚਾਹੁਣਾ।
- ਵਾਲਾਂ ਨੂੰ ਬਣਾਉਟੀ ਕਾਲੇ ਨਹੀਂ ਕਰਨਾ, ਚਿੱਟੇ ਕੇਸ ਨਹੀਂ ਚੁੱਗਣਾ।
- ਕੰਨਿਆ ਦਾ ਧਨ ਨਹੀਂ ਰੱਖਣਾ।
ਇਹ ਵੀ ਪੜ੍ਹੋ : ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮੁ ਆਧਾਰ ॥