ਭਾਈ ਗੁਰਦਾਸ ਜੀ ਦਾ ਜਨਮ 1551 ਈ. ਦਾ ਜਨਮ ਪੰਜਾਬ ਦੇ ਛੋਟੇ ਜੇਹੇ ਪਿੰਡ ਗੋਇੰਦਵਾਲ ਵਿੱਚ ਪਿਤਾ ਸ੍ਰੀ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦਾ ਪਹਿਲਾ ਵਿਆਖਿਆਕਾਰ ਮੰਨਿਆ ਜਾਂਦਾ ਹੈ । ਉਨ੍ਹਾਂ ਦਿਆਂ ਲਿਖਤਾਂ ਨੂੰ ਸਿੱਖਾਂ ਦੇ ਪਵਿੱਤਰ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਨੂੰ ਸੱਮਝਣ ਦੀ ਕੁੰਜੀ ਮੰਨਿਆ ਜਾਂਦਾ ਹੈ । ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਆਪ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ। ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਲਿਖਾਰੀ ਸਨ ਅਤੇ ਆਪ ਨੇ ਚਾਰ ਸਿੱਖ ਗੁਰੂਆਂ ਦਾ ਸਾਥ ਨਿਭਾਇਆ। । ਭਾਈ ਗੁਰਦਾਸ ਜੀ ਨਾ ਸਿਰਫ ਸਿੱਖ ਧਰਮ ਗ੍ਰੰਥਾਂ ਦੇ ਵਿਆੱਖਾਕਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਸਨ, ਬਲਕਿ ਉਹ ਸਿੱਖ ਧਰਮ ਦੇ ਚਲਦੇ ਫਿਰਦੇ ਵਿਸ਼ਵਕੋਸ਼ ਸਨ । ਭਾਈ ਗੁਰਦਾਸ ਨੇ ਆਪਣੀਆਂ ਲਿਖਤਾਂ ਵਿੱਚ ਸਿੱਖ ਇਤਹਾਸ ਦਾ ਬਹੁਤ ਹੀ ਸੁੰਦਰ ਦਸਤਾਵੇਜੀਕਰਣ ਕੀਤਾ।
ਆਪ ਜੀ ਦਾ ਪਾਲਣ-ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਕੀਤਾ ਸੀ।ਤੀਸਰੇ ਸਤਿਗੁਰ ਦੀ ਦੇਖ-ਰੇਖ ਹੇਠ ਵਿਚਰਦਿਆਂ ਹੀ ਆਪ ਨੇ ਪੰਜਾਬੀ, ਹਿੰਦੀ,ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਆਦਿ ਦਾ ਮੁਕੰਮਲ ਗਿਆਨ ਹਾਸਲ ਕੀਤਾ। ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਤੋਂ ਪਿੱਛੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਹੇਠ ਆਗਰਾ ਤੇ ਕਾਂਸ਼ੀ ਵਿਖੇ ਰਹਿ ਕੇ ਉਸ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ।
ਗੁਰੂ ਰਾਮ ਦਾਸ ਜੀ ਦੇ ਅਕਾਲ ਚਲਾਣੇ ਦੇ ਬਾਅਦ ਭਾਈ ਗੁਰਦਾਸ ਜੀ ਵਾਪਸ ਪੰਜਾਬ ਆ ਗਏ । ਜਿੱਥੇ ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਸਿੱਖ ਧਰਮ ਦੀ ਪੜ੍ਹਾਈ ਅਤੇ ਪਰਖ ਕਰਣ ਦਾ ਮੌਕਾ ਮਿਲਿਆ । ਇਸ ਦੌਰਾਨ ਭਾਈ ਗੁਰਦਾਸ ਜੀ ਨੇ ਸ੍ਰੀ ਹਰਿਮੰਦਿਰ ਸਾਹਿਬ (ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ) ਦੀ ਉਸਾਰੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ । ਗੁਰੂ ਰਾਮ ਦਾਸ ਜੀ ਦੇ ਦੇਹਾਂਤ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਥਾਪਿਆ ਗਿਆ ਜਿਨ੍ਹਾਂ ਦੇ ਨਾਲ ਭਾਈ ਗੁਰਦਾਸ ਜੀ ਦੇ ਕਾਫ਼ੀ ਨਜਦੀਕੀ ਸੰਬੰਧ ਬਣੇ ਰਹੇ । ਗੁਰੂ ਅਰਜਨ ਦੇਵ ਜੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਮਾਮਾ ਦੇ ਰੂਪ ਵਿੱਚ ਮੰਨਦੇ ਸਨ ।
ਇਹ ਵੀ ਪੜ੍ਹੋ : ਸਾਬਕਾ DGP ਸੁਮੇਧ ਸੈਣੀ ਨੇ ਵਿਜੀਲੈਂਸ ਵੱਲੋਂ ਖੁਦ ‘ਤੇ ਨਵੀਆਂ ਧਾਰਾਵਾਂ ਜੋੜਨ ਦਾ ਡਰ ਕੀਤਾ ਜ਼ਾਹਰ, HC ਨੇ ਲਗਾਈ ਫਟਕਾਰ
ਭਾਈ ਗੁਰਦਾਸ ਜੀ ਨੇ 40 ਵਾਰਾਂ ( ਗਾਥਾਗੀਤ ) ਅਤੇ 556 ਕਬਿੱਤ ( ਪੰਜਾਬੀ ਕਵਿਤਾ ਦੇ ਦੋਨਾਂ ਰੂਪ ) ਜਿਨ੍ਹਾਂ ਨੂੰ ਸਿੱਖ ਸਾਹਿਤ ਅਤੇ ਦਰਸ਼ਨ ਦਾ ਸੱਭ ਤੋਂ ਉੱਤਮ ਨਮੂਨਾ ਮੰਨਿਆ ਜਾਂਦਾ ਹੈ । ਉਨ੍ਹਾਂ ਨੂੰ 1604 ਵਿੱਚ ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ ਸਭ ਤੋਂ ਪਵਿੱਤਰ ਸਿੱਖ ਧਾਰਮਿਕ ਗ੍ਰੰਥ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ( ਸ਼੍ਰੀ ਆਦਿ ਗ੍ਰੰਥ ਜੀ ) ਨੂੰ ਲਿਖਣ ਦਾ ਵੀ ਸੁਭਾਗਾ ਅਵਸਰ ਮਿਲਿਆ । ਇਸਦੇ ਇਲਾਵਾ ਉਨ੍ਹਾਂ ਨੇ ਸਿੱਖ ਧਰਮ ਦੇ ਹੋਰਨਾਂ ਗ੍ਰੰਥਾਂ ਦੀ ਲਿਖਾਈ ਵਿੱਚ ਲੱਗੇ ਚਾਰ ਹੋਰ ਸ਼ਾਸਤਰੀਆਂ ( ਭਾਈ ਹਰਿਆ, ਭਾਈ ਸੰਤ ਦਾਸ, ਭਾਈ ਸੁਖਾ ਅਤੇ ਭਾਈ ਮਨਸਾ ਰਾਮ ਜੀ ) ਦੇ ਕਾਰਜ ਦੀ ਨਿਗਰਾਨੀ ਅਤੇ ਦੇਖਰੇਖ ਵੀ ਕੀਤੀ । ਪੰਜਾਬੀ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਸਿਰਜਣਾ ਨੂੰ ਸਾਮੂਹਕ ਰੂਪ ਤੇ “ਵਾਰਾਂ ਭਾਈ ਗੁਰਦਾਸ ਜੀ” ਕਿਹਾ ਜਾਂਦਾ ਹੈ । ਭਾਈ ਗੁਰਦਾਸ ਜੀ ਸਿੱਖਾਂ ਦਾ ਇੱਕ ਜੱਥਾ ਲੈਕੇ ਗਵਾਲੀਅਰ ਵੀ ਗਏ ।