ਪੀਰ ਭੀਖਣ ਸ਼ਾਹ ਨੇ ਜਦੋਂ ਚੜਦੇ ਵੱਲ ਸਿਜਦਾ ਕੀਤਾ ਤਾਂ ਉਹਦੇ ਸ਼ਗਿਰਦ ਬਹੁਤ ਹੈਰਾਨ ਹੋਏ ਤੇ ਇਸ ਦਾ ਕਾਰਨ ਪੁੱਛਦਿਆਂ ਕਿਹਾ ਕਿ ਸਾਡਾ ਮੱਕਾ ਛਿਪਦੇ ਵੱਲ ਹੈ ਤਾਂ ਤੁਸੀਂ ਚੜਦੇ ਵੱਲ ਕਿਉਂ ਸਿਜਦਾ ਕਰ ਰਹ ਹੋ। ਇਸ ‘ਤੇ ਪੀਰ ਭੀਖਣ ਸ਼ਾਹ ਕਹਿਣ ਲੱਗੇ ਮੱਕੇ ਵਾਲੇ ਅੱਲ੍ਹਾ ਨੇ ਅੱਜ ਚੜਦੇ ਵੱਲ (ਪਟਨਾ ਸਾਹਿਬ ) ਅਵਤਾਰ ਧਾਰਿਆ ਹੈ ।
ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਲਈ ਪੀਰ ਭੀਖਣ ਸ਼ਾਹ ਜੀ ਪਹੁੰਚੇ। ਪਟਨਾ ਸਾਹਿਬ ਜਾ ਕੇ ਪੀਰ ਭੀਖਣ ਸ਼ਾਹ ਨੇ ਬਾਲ ਗੋਬਿੰਦ ਰਾਏ ਦੇ ਦਰਸ਼ਨਾ ਦੀ ਇੱਛਾ ਜਤਾਈ ਤਾਂ ਮਾਮਾ ਕਿਰਪਾਲ ਚੰਦ ਜੀ ਨੇ ਪੀਰ ਭੀਖਣ ਸ਼ਾਹ ਨੂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਇਥੇ ਨਹੀ ਹਨ । ਉਨ੍ਹਾਂ ਦੀ ਆਗਿਆ ਤੋਂ ਬਿਨਾ ਅਸੀਂ ਤੁਹਾਨੂੰ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਨਹੀਂ ਕਰਵਾ ਸਕਦੇ।
ਪੀਰ ਭੀਖਣ ਸ਼ਾਹ ਹਠ ਕਰਕੇ ਬਠ ਗਏ ਕਿ ਜਦੋਂ ਤਕ ਰੱਬੀ ਨੂਰ ਦੇ ਦਰਸ਼ਨ ਨਹੀਂ ਕਰ ਲੈਂਦੇ, ਉਦੋਂ ਤਕ ਕੁਝ ਵੀ ਨਹੀਂ ਖਾਣ-ਪੀਣਗੇ। ਜਦੋਂ ਭੀਖਣ ਸ਼ਾਹ ਨੂੰ ਬੈਠਿਆਂ ਤੀਜਾ ਦਿਨ ਹੋ ਗਿਆ ਤਾਂ ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਗੁਜਰੀ ਜੀ ਦੇ ਕਹਿਣ ’ਤੇ ਭੀਖਣ ਸ਼ਾਹ ਜੀ ਨੂੰ ਦਰਸ਼ਨਾ ਦੀ ਇਜਾਜ਼ਤ ਦੇ ਦਿੱਤੀ ।
ਪੀਰ ਭੀਖਣ ਸ਼ਾਹ ਦੇ ਨਾਲ ਹੋਰ ਸੰਗਤਾ ਨੇ ਵੀ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ। ਪੀਰ ਭੀਖਣ ਸ਼ਾਹ ਨੇ ਦੋ ਕੁੱਜਿਆਂ ’ਚ ਮਠਿਆਈ ਪਾ ਕੇ ਬਾਲ ਗੋਬਿੰਦ ਰਾਏ ਜੀ ਦੇ ਅੱਗੇ ਕਰੀਆਂ ਅਤੇ ਬੇਨਤੀ ਕੀਤੀ ਕਿ ਹਜ਼ੂਰ ਇਨ੍ਹਾਂ ਵਿਚੋਂ ਤੁਹਾਡਾ ਕੁੱਜਾ ਕਿਹੜਾ ਹੈ, ਤਾਂ ਬਾਲ ਗੋਬਿੰਦ ਰਾਏ ਜੀ ਨੇ ਦੋਨੋਂ ਕੁੱਜਿਆਂ ’ਤੇ ਹੱਥ ਰੱਖ ਦਿੱਤੇ। ਪੀਰ ਭੀਖਣ ਸ਼ਾਹ ਜੀ ਨੇ ਫਿਰ ਬਡੇ ਸਤਿਕਾਰ ਨਾਲ ਸਿਜਦਾ ਕੀਤਾ ਅਤੇ ਉਨ੍ਹਾਂ ਦੇ ਕੋਮਲ ਛੋਟੇ-ਛੋਟੇ ਚਰਨਾਂ ਨੂੰ ਚੁੰਮ ਲਿਆ। ਪੀਰ ਜੀ ਨੇ ਦੋਵੇਂ ਕੁੱਜੇ ਦਸ਼ਮੇਸ਼ ਪਿਤਾ ਜੀ ਨੂੰ ਭੇਟ ਕਰਨ ਦੀ ਬਜਾਏ ਆਪਣੇ ਸਾਥੀਆਂ ਨੂੰ ਫੜਾ ਦਿੱਤੇ।
ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦੀ ਸੰਗਲਾਦੀਪ ਯਾਤਰਾ- ਰਾਜੇ ਸ਼ਿਵਨਾਭ ਦੇ ਦਿਲ ‘ਚ ਗੁਰੂ ਦਰਸ਼ਨਾਂ ਦੀ ਤਾਂਘ
ਸੰਗਤ ਦੇ ਪੁਛੱਣ ‘ਤੇ ਪੀਰ ਜੀ ਨੇ ਦੱਸਿਆ ਕਿ ਜਦ ਇਸ ਰੱਬੀ ਨੂਰ ਨੇ ਜਨਮ ਲਿੱਤਾ ਸੀ ਤਾਂ ਮੇਰੇ ਮਨ ਵਿਚ ਸਵਾਲ ੳਠਿਆ ਸੀ ਕਿ ਕੀ ਇਹ ਹਿੰਦੂਆਂ ਦਾ ਸਾਥ ਦੇਣਗੇ ਕਿ ਮੁਸਲਮਾਨਾਂ ਦਾ। ਇਸ ਲਈ ਇਕ ਕੁੱਜਾ ਮੈਂ ਹਿੰਦੂਆਂ ਦਾ ਪ੍ਰਤੀਕ ਬਣਾਇਆ ਸੀ ਤੇ ਇਕ ਕੁੱਜਾ ਮੁਸਲਮਾਨਾਂ ਦਾ। ਦੋਹਾਂ ਕੁੱਜਾਂ ਤੇ ਹੱਥ ਕੇ ਇਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਮੁਸਲਮਾਨਾਂ ਅੱਤੇ ਹਿੰਦੂਆਂ ਦੋਹਾਂ ਦੇ ਪੀਰ ਹੋਣਗੇ ਅਤੇ ਦੋਹਾਂ ਦੀ ਰੱਖਿਆ ਕਰਣਗੇ।