ਉਂਝ ਤਾਂ ਹਰ ਗੁਰਦੁਆਰਾ ਆਪਣੇ ਆਪ ਵਿਚ ਵਿਸ਼ੇਸ਼ ਹੁੰਦਾ ਹੈ, ਪਰ ਨਾਨਕ ਪਿਆਉ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖ਼ੁਦ ਸਥਾਪਿਤ ਕੀਤਾ ਸੀ। ਜਦੋਂ ਉਹ 1505 ਵਿਚ ਦਿੱਲੀ ਪਹੁੰਚੇ ਤਾਂ ਉਹ ਜੀਟੀ ਰੋਡ ‘ਤੇ ਸਬਜ਼ੀ ਮੰਡੀ ਦੇ ਬਾਹਰ ਇੱਕ ਬਾਗ਼ ਵਿੱਚ ਰੁਕੇ।
ਲੋਕਾਂ ਨੇ ਅਜਿਹਾ ਪੈਗੰਬਰ ਦੇ ਦਰਸ਼ਨ ਕੀਤੇ ਜੋ ਆਪਣਾ ਉਪਦੇਸ਼ ਕਵਿਤਾ ਅਤੇ ਸੰਗੀਤ ਰਾਹੀਂ ਦਿੰਦੇ ਸਨ। ਇਹ ਕਿਹਾ ਜਾਂਦਾ ਹੈ ਕਿ ਉਸ ਸਮੇਂ ਇਸ ਇਲਾਕ ਦੇ ਲੋਕਾਂ ਨੂੰ ਪੀਣ ਲਈ ਪਾਣੀ ਵੀ ਨਸੀਬ ਨਹੀਂ ਹੁੰਦਾ ਸੀ। ਜ਼ਮੀਨ ਵਿੱਚੋਂ ਖਾਰਾ ਪਾਣੀ ਨਿਕਲਦਾ ਸੀ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਸਨ।
ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦ੍ਰਿਸ਼ਟੀ ਨਾਲ ਜ਼ਮੀਨ ‘ਚੋਂ ਮਿੱਠਾ ਪਾਣੀ ਕੱਢਿਆ, ਜਿਸ ਤੋਂ ਬਾਅਦ ਇਥੇ ਰਹਿਣ ਵਾਲੇ ਸਾਰੇ ਲੋਕਾਂ ਨੇ ਇਥੇ ਪਾਣੀ ਪੀਤਾ। ਬਾਗ ਦੇ ਮਾਲਕ ਨੇ ਇਸ ਬਾਗ ਨੂੰ ਗੁਰੂ ਦੇ ਚਰਨਾਂ ਵਿਚ ਸਮਰਪਿਤ ਕੀਤਾ। ਉਥੇ ਇਕ ਯਾਦਗਾਰ ਜਗ੍ਹਾ ਬਣਾਈ ਗਈ ਸੀ ਜੋ ‘ਸ੍ਰੀ ਗੁਰੂ ਨਾਨਕ ਪਿਆਉ ਦੀ ਸੰਗਤ’ ਕਰਕੇ ਪ੍ਰਸਿੱਧ ਹੋ ਗਈ।
ਇਹ ਵੀ ਪੜ੍ਹੋ : ‘ਮਾਇਆ ਨੂੰ ਹੀ ਜੀਵਨ ਦਾ ਮਨੋਰਥ ਨਾ ਬਣਾਉਣਾ’-ਪੜ੍ਹੋ ਗੁਰੂ ਨਾਨਕ ਦੇਵ ਜੀ ਤੇ ਭਾਈ ਮੂਲਾ ਦੀ ਸਾਖੀ
ਇੱਥੇ ਗੁਰੂ ਜੀ ਨੇ ਬਹੁਤ ਸਾਰੇ ਯਾਤਰੀਆਂ ਦੀ ਆਤਮਿਕ ਪਿਆਸ ਵੀ ਬੁਝਾਈ। ਗੁਰੂ ਸਾਹਿਬ ਦੁਆਰਾ ਸਥਾਪਿਤ ਕੀਤੀ ਗਈ ਸੇਵਾ ਅਤੇ ਦਾਨ ਦੀ ਪਰੰਪਰਾ 514 ਸਾਲ ਮਤਲਬ ਅੱਜ ਵੀ ਨਿਰੰਤਰ ਚਲਦੀ ਆ ਰਹੀ ਹੈ। ਖੂਹ ਅਜੇ ਵੀ ਉਥੇ ਹੈ ਜਿੱਥੋਂ ਪਾਣੀ ਨਿਕਲਿਆ ਸੀ। ਲੋਕਾਂ ਨੂੰ ਇਸ ਦੇ ਕੋਲ ਬਣੇ ਇੱਕ ‘ਪਿਆਊ’ ਨਾਲ ਪਾਣੀ ਪਿਲਾਇਆ ਜਾਂਦਾ ਹੈ।