Singer Sherry Mann arrives: ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਣਮੁੱਲੇ ਯਾਰਾਂ ਦੀ ਲਿਸਟ ‘ਚ ਸਭ ਤੋਂ ਮੂਹਰੇ ਆਉਂਦੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਨੇ ਦਾ। ਗਾਇਕ ਸ਼ੈਰੀ ਮਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁ ਬ ਰੂ ਹੋ ਚੁੱਕੇ ਨੇ । ਜੀ ਹਾਂ “4 ਸਹੇਲੀਆ” ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸ਼ੈਰੀ ਮਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ । ਮਸਤੀ ਤੇ ਪਿਆਰ ਨੂੰ ਪੇਸ਼ ਕਰਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜੇ ਗੱਲ ਕਰੀਏ ਇਸ ਗੀਤ ਦੀ ਤਾਂ ਇਸ ਗੀਤ ਦੇ ਬੋਲ ਕਪਤਾਨ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਮਿਸਟਾਬਾਜ਼ ਨੇ ਦਿੱਤਾ ਹੈ । ਡਾਇਰੈਕਟਰ ਜਸ਼ਨ ਨੰਨੜ ਵੱਲੋਂ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ । ਗੀਤ ਨੂੰ The Maple Music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਜੋ ਕਿ ਯਾਦਗਾਰ ਹੋ ਨਿੱਬੜੇ ਹਨ ਅਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ।
ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਜਾਣਕਾਰੀ ਮੁਤਾਬਿਕ ਕਾਲਜ ਸਮੇਂ ‘ਚ ਸ਼ੈਰੀ ਮਾਨ ਵੱਖ-ਵੱਖ ਕਲਾਕਾਰਾਂ ਦੀ ਮਿਮੀਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਮਿਮੀਕਰੀ ਕਰਦੇ –ਕਰਦੇ ਉਹ ਗਾਇਕੀ ਦੇ ਖੇਤਰ ‘ਚ ਆ ਗਏ। ਸ਼ੈਰੀ ਮਾਨ ਨੇ ਸ਼ੁਰੂਆਤੀ ਦੌਰ ‘ਚ ਗੀਤਕਾਰੀ ‘ਚ ਹੀ ਆਪਣੀ ਕਿਸਮਤ ਅਜ਼ਮਾਈ ਸੀ। ਉਹ ਆਪਣੇ ਗੀਤ ਲੈ ਕੇ ਕਈ ਗਾਇਕਾਂ ਕੋਲ ਗਏ ਪਰ ਕਿਸੇ ਵੀ ਗਾਇਕ ਨੇ ਉਨ੍ਹਾਂ ਦਾ ਗੀਤ ਨਹੀਂ ਗਾਇਆ ਜਿਸ ਕਰਕੇ ਉਨ੍ਹਾਂ ਨੇ ਆਪਣੇ ਲਿਖੇ ਗੀਤ ਆਪ ਹੀ ਗਾਏ।ਜਾਣਕਾਰੀ ਮੁਤਾਬਿਕ ਕਾਲਜ ਸਮੇਂ ‘ਚ ਸ਼ੈਰੀ ਮਾਨ ਵੱਖ-ਵੱਖ ਕਲਾਕਾਰਾਂ ਦੀ ਮਿਮੀਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਮਿਮੀਕਰੀ ਕਰਦੇ –ਕਰਦੇ ਉਹ ਗਾਇਕੀ ਦੇ ਖੇਤਰ ‘ਚ ਆ ਗਏ। ਸ਼ੈਰੀ ਮਾਨ ਨੇ ਸ਼ੁਰੂਆਤੀ ਦੌਰ ‘ਚ ਗੀਤਕਾਰੀ ‘ਚ ਹੀ ਆਪਣੀ ਕਿਸਮਤ ਅਜ਼ਮਾਈ ਸੀ। ਉਹ ਆਪਣੇ ਗੀਤ ਲੈ ਕੇ ਕਈ ਗਾਇਕਾਂ ਕੋਲ ਗਏ ਪਰ ਕਿਸੇ ਵੀ ਗਾਇਕ ਨੇ ਉਨ੍ਹਾਂ ਦਾ ਗੀਤ ਨਹੀਂ ਗਾਇਆ ਜਿਸ ਕਰਕੇ ਉਨ੍ਹਾਂ ਨੇ ਆਪਣੇ ਲਿਖੇ ਗੀਤ ਆਪ ਹੀ ਗਾਏ।