ਬਠਿੰਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਵੋਟ ਪਾਉਣ ਦਾ ਪਰਿਵਾਰ ਦਾ ਜਵਾਨ ਪੁੱਤ ਘਰ ਵਾਪਸ ਨਹੀਂ ਪਰਤਿਆ। ਜਾਣਕਾਰੀ ਮੁਤਾਬਕ 22 ਸਾਲ ਦਾ ਨੌਜਵਾਨ ਵੋਟ ਪਾਉਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਉਸ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ ਇਨਸਾਫ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਨੋਇਡਾ ਵਿਖੇ ਰਹਿ ਰਿਹਾ ਹੈ ਪਰ ਉਨ੍ਹਾਂ ਦਾ ਵੱਡਾ ਮੁੰਡਾ 28 ਮਈ ਨੂੰ ਘਰੋਂ ਵੋਟ ਪਾਉਣ ਲਈ ਆਇਆ ਸੀ ਪਰ ਅਜੇ ਤੱਕ ਘਰ ਨਹੀਂ ਪਰਤਿਆ। ਇਸ ਦੀ ਰਿਪੋਰਟ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਲਿਖਵਾਈ ਤਾਂ ਅਗਲੇ ਦਿਨ ਪੁਲਿਸ ਵਾਲਿਆਂ ਨੇ ਉਸ ਦੀ ਮੌਤ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ।
ਇਹ ਵੀ ਪੜ੍ਹੋ : ਸਿਹਤ ਨੂੰ ਲੈ ਕੇ ਉਡ ਰਹੀਆਂ ਗਲਤ ਅਫਵਾਹਾਂ ‘ਤੇ ਬੋਲੇ ਕੈਪਟਨ ਅਮਰਿੰਦਰ ਸਿੰਘ, ਕਿਹਾ- “ਮੈਂ ਬਿਲਕੁਲ ਠੀਕ ਹਾਂ’
1 ਮਈ ਨੂੰ ਪਰਿਵਾਰ ਵਾਲਿਆਂ ਨੂੰ ਪੁੱਤ ਦੀ ਲਾਸ਼ ਦਿਖਾਈ ਜਾਂਦੀ ਹੈ ਤਾਂ ਉਸ ਦੇ ਸੱਟਾਂ ਲੱਗੀਆਂ ਹੁੰਦੀਆਂ ਹਨ ਤੇ ਗੁੱਟ ‘ਤੇ ਪਾਇਆ ਬ੍ਰੈਸਲੇਟ ਵੀ ਨਹੀਂ ਮਿਲਦਾ। ਮੋਬਾਈਲ ਮਿਲਦਾ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਹੋਇਆ ਹੈ। ਪੁਲਿਸ ਗੁੰਮਰਾਹ ਕਰ ਰਹੀ ਹੈ।ਇਸ ਦੇ ਨਾਲ ਹੀ ਉਸ ਦੀ ਮੌਤ ਨੂੰ ਨੈਚੁਰਲ ਡੈੱਥ ਦੱਸਿਆ ਜਾ ਰਿਹਾ ਹੈ। ਪਰ ਪਰਿਵਾਰ ਵਾਲਿਆਂ ਨੇ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ ਤੇ ਕਿਹਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਸਸਕਾਰ ਨਹੀਂ ਕਰਾਂਗੇ।