13 years ago India beat Pakistan: ਅੱਜ ਯਾਨੀ 24 ਸਤੰਬਰ ਦਾ ਦਿਨ ਭਾਰਤੀ ਕ੍ਰਿਕਟ ਟੀਮ ਅਤੇ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਯਾਦਗਾਰੀ ਅਤੇ ਖਾਸ ਹੈ। ਅੱਜ ਹੀ ਦੇ ਦਿਨ 13 ਸਾਲ ਪਹਿਲਾਂ 2007 ਵਿੱਚ ਭਾਰਤ ਨੇ ਪਹਿਲਾ ICC T-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ । ਟੀ-20 ਵਿਸ਼ਵ ਕੱਪ ਸਭ ਤੋਂ ਪਹਿਲਾਂ 2007 ਵਿੱਚ ਖੇਡਿਆ ਗਿਆ ਸੀ ਅਤੇ ਟੀਮ ਇੰਡੀਆ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ ਇਹ ਖ਼ਿਤਾਬ ਜਿੱਤਿਆ ਸੀ। ਇਸ ਜਿੱਤ ਦੀ ਖਾਸ ਗੱਲ ਇਹ ਰਹੀ ਕਿ ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਮਹਾਨ ਖਿਡਾਰੀਆਂ ਦੀ ਸ਼ਮੂਲੀਅਤ ਦੇ ਬਾਵਜੂਦ ਟੀਮ ਇੰਡੀਆ ਆਪਣੇ ਨੌਜਵਾਨ ਖਿਡਾਰੀਆਂ ਦੇ ਜ਼ੋਰ ‘ਤੇ ਖਿਤਾਬ ਨਹੀਂ ਜਿੱਤ ਸਕੀ । ਇਸ ਮੌਕੇ BCCI ਨੇ ਇਸ ਵਿਸ਼ੇਸ਼ ਜਿੱਤ ਨੂੰ ਯਾਦ ਕੀਤਾ ਅਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਇਸ ਪੂਰੇ ਵਿਸ਼ਵ ਕੱਪ ਵਿੱਚ ਭਾਰਤ ਦੀਆਂ ਦੋ ਜਿੱਤਾਂ ਸਭ ਤੋਂ ਵੱਧ ਚਰਚਾ ਵਿੱਚ ਰਹੀ। ਜਿਸ ਵਿੱਚ ਇੱਕ ਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਖ਼ਿਤਾਬੀ ਜਿੱਤ ਸੀ ਅਤੇ ਦੂਜੀ ਵੀ ਪਾਕਿਸਤਾਨ ਦੇ ਖ਼ਿਲਾਫ਼ ਹੀ ਗਰੁੱਪ ਰਾਊਂਡ ਵਿੱਚ ਮਿਲੀ ਜਿੱਤੀ ਸੀ। ਬਾਲ ਆਊਟ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਇਸ ਮੈਚ ਦੀਆਂ ਯਾਦਾਂ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਅਜੇ ਪੂਰੀ ਤਰ੍ਹਾਂ ਤਾਜ਼ਾ ਹਨ । ਟੀਮ ਇੰਡੀਆ ਦੀ ਜਿੱਤ ਦੇ ਹੀਰੋ ਤੇਜ਼ ਗੇਂਦਬਾਜ਼ ਜੋਗਿੰਦਰ ਸ਼ਰਮਾ ਰਹੇ ਸਨ। ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਟੀਮ ਇੰਡੀਆ ਨੇ ਆਖਰੀ ਓਵਰ ਵਿੱਚ ਨਾਟਕੀ ਢੰਗ ਨਾਲ ਮੈਚ ਜਿੱਤ ਲਿਆ ਸੀ । ਪਾਕਿਸਤਾਨ ਨੂੰ ਆਖਰੀ ਓਵਰ ਵਿੱਚ 13 ਦੌੜਾਂ ਦੀ ਲੋੜ ਸੀ ਅਤੇ ਕ੍ਰੀਜ਼ ‘ਤੇ ਮਿਸਬਾਹ-ਉਲ-ਹੱਕ ਅਤੇ ਮੁਹੰਮਦ ਆਸਿਫ ਮੌਜੂਦ ਸਨ।
ਕਪਤਾਨ ਕੂਲ ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਆਖਰੀ ਓਵਰ ਕਰਵਾਉਣ ਲਈ ਹਰਭਜਨ ਸਿੰਘ ਅਤੇ ਜੋਗਿੰਦਰ ਸ਼ਰਮਾ ਦੇ ਰੂਪ ਵਿੱਚ ਦੋ ਆਪਸ਼ਨ ਸੀ। ਧੋਨੀ ਨੇ ਗੇਂਦ ਜੋਗਿੰਦਰ ਸ਼ਰਮਾ ਨੂੰ ਫੜਾਈ ਅਤੇ ਪੂਰਾ ਕ੍ਰਿਕਟ ਜਗਤ ਹੈਰਾਨ ਰਹਿ ਗਿਆ ਸੀ । ਪਹਿਲੀ ਗੇਂਦ ਨੂੰ ਜੋਗਿੰਦਰ ਨੇ ਵਾਈਡ ਸੁੱਟਿਆ। ਪਾਕਿਸਤਾਨ ਨੂੰ ਹੁਣ 6 ਗੇਂਦਾਂ ਵਿੱਚ 12 ਦੌੜਾਂ ਦੀ ਲੋੜ ਸੀ।
ਜਿਸ ਤੋਂ ਬਾਅਦ ਓਵਰ ਦੀ ਪਹਿਲੀ ਲੀਗਲ ਡਿਲਿਵਰੀ ਡੌਟ ਬਾਲ। ਪਰ ਦੂਸਰੀ ਗੇਂਦ ‘ਤੇ ਮਿਸਬਾਹ ਨੇ ਇੱਕ ਛੱਕਾ ਮਾਰਿਆ । ਇਥੋਂ ਜਾਪਦਾ ਸੀ ਕਿ ਮੈਚ ਟੀਮ ਇੰਡੀਆ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਪਰ ਉਸ ਤੋਂ ਬਾਅਦ ਜੋ ਵੀ ਹੋਇਆ ਉਹ ਇਤਿਹਾਸ ਬਣ ਗਿਆ । ਜੋਗਿੰਦਰ ਸ਼ਰਮਾ ਨੇ 2007 ਦੇ ਟੀ -20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਖਰੀ ਓਵਰ ਵਿੱਚ ਗੇਂਦਬਾਜ਼ੀ ਕੀਤੀ ਸੀ ਅਤੇ ਸ੍ਰੀਸੰਤ ਦੇ ਹੱਥੋਂ ਮਿਸਬਾਹ-ਉਲ-ਹੱਕ ਨੂੰ ਕੈਚ ਦੇ ਕੇ ਭਾਰਤ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਇਆ ਸੀ।