4th test brisbane india vs australia rishabh pant: ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ 89 ਦੌੜਾਂ (138 ਗੇਂਦਾਂ ‘ਚ) ਦੀ ਪਾਰੀ ਖੇਡ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਹੈ ਕਿ ਉਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਪਲ ਹੈ।ਆਸਟ੍ਰੇਲੀਆ ਨੇ ਭਾਰਤ ਨੇ ਸਾਹਮਣੇ 328 ਦੌੜਾਂ ਦਾ ਟਾਰਗੇਟ ਰੱਖਿਆ ਸੀ।ਟੀਮ ਇੰਡੀਆ ਨੇ ਮੈਚ ਦੇ ਆਖਰੀ ਦਿਨ ਮੰਗਲਵਾਰ ਨੂੰ 7 ਵਿਕਟਾਂ ਲੈ ਕੇ ਹਾਸਿਲ ਕਰ ਲਿਆ।ਪੰਤ ਨੂੰ ਉਨ੍ਹਾਂ ਦੀ ਬਿਹਤਰੀਨ ਪਾਰੀ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ ਹੈ।ਪੰਤ ਨੇ ਮੈਚ ਤੋਂ ਬਾਅਦ ਕਿਹਾ, ਇਹ ਮੇਰੇ ਜੀਵਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਲ ਹੈ।ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਸਪੋਰਟਸ ਸਟਾਫ ਅਤੇ ਮੇਰੀ ਟੀਮ ਦੇ ਸਾਰੇ ਸਾਥੀਆਂ ਨੇ ਉਦੋਂ ਮੇਰਾ ਸਾਥ ਦਿੱਤਾ, ਜਦੋਂ ਮੈਂ ਖੇਡ ਨਹੀਂ ਰਿਹਾ ਸੀ।
ਇਹ ਸਪਨੇ ਵਰਗੀ ਸੀਰੀਜ਼ ਰਹੀ ਹੈ।23 ਸਾਲਾ ਪੰਤ ਨੇ ਕਿਹਾ, ‘ਟੀਮ ਪ੍ਰਬੰਧਨ ਨੇ ਹਮੇਸ਼ਾਂ ਮੇਰਾ ਸਮਰਥਨ ਕੀਤਾ ਅਤੇ ਹਮੇਸ਼ਾ ਕਿਹਾ ਕਿ ਤੁਸੀਂ ਮੈਚ ਜਿੱਤਣ ਵਾਲੇ ਖਿਡਾਰੀ ਹੋ ਅਤੇ ਤੁਹਾਨੂੰ ਟੀਮ ਲਈ ਮੈਚ ਜਿੱਤਣਾ ਪਵੇਗਾ। ਮੈਂ ਸੋਚਦਾ ਹਾਂ ਹਰ ਦਿਨ ਹਾਂ ਕਿ ਮੈਨੂੰ ਭਾਰਤ ਦੇ ਲਈ ਮੈਚ ਜਿੱਤਣੇ ਹਨ ਅਤੇ ਇਹ ਮੈਂ ਅੱਜ ਕੀਤਾ।
ਭਾਰਤ ਨੇ ਇਸ ਜਿੱਤ ਦੇ ਨਾਲ ਚਾਰ ਮੈਚਾਂ ਦੀ ਟੈਸਟ ਸੀਰੀਜ਼ 2-1 ਨਾਲ ਆਪਣੇ ਨਾਮ ਕਰਦੇ ਹੋਏ ਬਾਰਡਰ-ਗਾਵਸਕਰ ਟ੍ਰਾਫੀ ਆਪਣੇ ਕੋਲ ਹੀ ਰੱਖੀ ਹੈ।ਟੀਮ ਇੰਡੀਆ ਨੇ ਆਸਟ੍ਰੇਲੀਆ ‘ਚ ਇਤਿਹਾਸ ਰਚ ਦਿੱਤਾ, ਉਹ ਵੀ ਅਜਿਹੇ ਸਮੇਂ ਜਦੋਂ ਫਿਟਨੇਸ ਇੱਕ ਅਹਿਮ ਮੁੱਦਾ ਹੈ।