ਟੀ -20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਸੀਮਤ ਓਵਰਾਂ ਦੇ ਕਪਤਾਨ ਬਣੇ ਰਹਿਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀ -20 ਵਿਸ਼ਵ ਤੋਂ ਬਾਅਦ ਵਿਰਾਟ ਦੇ ਸੀਮਤ ਓਵਰਾਂ ਦੀ ਕਪਤਾਨੀ ਛੱਡਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।
ਭਾਰਤ ਦੇ ਕ੍ਰਿਕਟ ਕੰਟਰੋਲ ਦੇ ਖਜ਼ਾਨਚੀ ਅਰੁਣ ਧੂਮਲ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਟੀ -20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਦੀ ਕਪਤਾਨੀ ਛੱਡਣ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਦਰਅਸਲ,ਇਸ ਤੋਂ ਪਹਿਲਾ ਕੁੱਝ ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੌਜੂਦਾ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ‘ਤੇ ਧਿਆਨ ਦੇਣ ਲਈ ਰੋਹਿਤ ਸ਼ਰਮਾ ਨੂੰ ਟੀ -20 ਅਤੇ ਵਨਡੇ ਟੀਮ ਦੀ ਕਪਤਾਨੀ ਸੌਂਪ ਸਕਦੇ ਹਨ। ਬੀਸੀਸੀਆਈ ਦੇ ਸੂਤਰਾਂ ਦੇ ਹਵਾਲੇ ਤੋਂ ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਵਿਸ਼ਵ ਕੱਪ ਤੋਂ ਬਾਅਦ ਕੋਹਲੀ ਕਪਤਾਨੀ ਛੱਡ ਦੇਣਗੇ ਅਤੇ ਆਪਣੀ ਬੱਲੇਬਾਜ਼ੀ ‘ਤੇ ਧਿਆਨ ਦੇਣਗੇ।
ਖਬਰਾਂ ਦੇ ਅਨੁਸਾਰ, ਕੋਹਲੀ ਨੇ ਇਸ ਬਾਰੇ ਟੀਮ ਪ੍ਰਬੰਧਨ ਦੇ ਨਾਲ ਨਾਲ ਰੋਹਿਤ ਨਾਲ ਵੀ ਗੱਲ ਕੀਤੀ ਹੈ। ਕੋਹਲੀ ਆਪਣੀ ਬੱਲੇਬਾਜ਼ੀ ‘ਤੇ ਧਿਆਨ ਦੇਣਾ ਚਾਹੁੰਦੇ ਹਨ। ਅਜਿਹੇ ‘ਚ ਉਹ ਵੀ ਧੋਨੀ ਦੇ ਨਕਸ਼ੇ ਕਦਮਾਂ ‘ਤੇ ਚੱਲਣਗੇ। ਧੋਨੀ ਨੇ ਵੀ ਬੱਲੇਬਾਜ਼ੀ ‘ਤੇ ਧਿਆਨ ਦੇਣ ਲਈ ਕੋਹਲੀ ਨੂੰ ਟੈਸਟ ਕਪਤਾਨੀ ਸੌਂਪੀ ਸੀ। ਹੁਣ ਕੋਹਲੀ ਵੀ ਅਜਿਹਾ ਹੀ ਕਰਨ ਜਾ ਰਹੇ ਹਨ। ਓਨਾ ਨੇ ਕਪਤਾਨੀ ਦੀ ਜ਼ਿੰਮੇਵਾਰੀ ਰੋਹਿਤ ਨਾਲ ਸਾਂਝੀ ਕਰਨ ਦਾ ਫੈਸਲਾ ਕੀਤਾ ਹੈ। ਪਰ ਹੁਣ ਅਰੁਣ ਧੂਮਲ ਨੇ ਕਪਤਾਨੀ ਛੱਡਣ ਦੀਆਂ ਇੰਨਾ ਖ਼ਬਰਾਂ ਦਾ ਖੰਡਨ ਕੀਤਾ ਹੈ