ਟੋਕੀਓ ਓਲੰਪਿਕ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੱਲੋਂ ਇੱਕ ਖਾਸ ਤੋਹਫਾ ਮਿਲਿਆ ਹੈ। ਜੈਵਲਿਨ ‘ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਸ਼ਨੀਵਾਰ ਨੂੰ ਕਾਰ ਤੋਹਫੇ ‘ਚ ਮਿਲੀ।
ਨੀਰਜ ਚੋਪੜਾ ਨੇ ਆਪਣੀ ਨਵੀਂ ਕਾਰ ਦੀ ਫੋਟੋ ਟਵੀਟ ਕੀਤੀ ਅਤੇ ਨਾਲ ਹੀ ਆਨੰਦ ਮਹਿੰਦਰਾ ਦਾ ਧੰਨਵਾਦ ਕੀਤਾ।ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਆਪਣੇ ਟਵੀਟ ‘ਚ ਲਿਖਿਆ ਕਿ ਬਦਲਾਅ ਦੇ ਨਾਲ ਦਿੱਤੀ ਗਈ ਨਵੀਂ ਕਾਰ ਲਈ ਧੰਨਵਾਦ ਆਨੰਦ ਮਹਿੰਦਰਾ ਜੀ। ਇਸ ਨਵੀਂ ਗੱਡੀ ‘ਚ ਜਲਦ ਘੁੰਮਣ ਦੇ ਇੰਤਜਾਰ ਵਿੱਚ ਹਾਂ। ਨੀਰਜ ਚੋਪੜਾ ਨੇ ਨਵੀਂ ਗੱਡੀ ਨਾਲ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ। ਨੀਰਜ ਚੋਪੜਾ ਹੀ ਨਹੀਂ ਬਲਕਿ ਪੈਰਾਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਸੁਮਿਤ ਅੰਤਿਲ ਨੂੰ ਵੀ ਆਨੰਦ ਮਹਿੰਦਰਾ ਨੇ ਕਾਰ ਤੋਹਫੇ ‘ਚ ਦਿੱਤੀ ਹੈ। ਸੁਮਿਤ ਅੰਤਿਲ ਨੂੰ ਆਨੰਦ ਮਹਿੰਦਰਾ ਵੱਲੋਂ ਸਭ ਤੋਂ ਨਵੀਂ Mahindra XUV700 ਗਿਫਟ ਕੀਤੀ ਗਈ ਹੈ। ਸੁਮਿਤ ਅੰਤਿਲ ਨੂੰ ਨਵੀਂ ਕਾਰ ਦੀਆਂ ਚਾਬੀਆਂ ਮਿਲਦਿਆਂ ਦੀ ਫੋਟੋ ਵੀ ਸਾਹਮਣੇ ਆਈ ਹੈ।
ਆਨੰਦ ਮਹਿੰਦਰਾ ਨੇ ਇਸ ਸਾਲ ਟੋਕੀਓ ਓਲੰਪਿਕ, ਪੈਰਾਲੰਪਿਕਸ ‘ਚ ਸੋਨ ਤਗਮਾ ਜਿੱਤਣ ਵਾਲਿਆਂ ਨੂੰ ਨਵੀਂ ਕਾਰ ਦੇਣ ਦਾ ਵਾਅਦਾ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਨੀਰਜ ਚੋਪੜਾ, ਸੁਮਿਤ ਅੰਤਿਲ ਲਈ ਇਹ ਦੋਹਰੀ ਖੁਸ਼ੀ ਦਾ ਮੌਕਾ ਹੈ। ਹਾਲ ਹੀ ਵਿੱਚ ਨੀਰਜ ਚੋਪੜਾ, ਸੁਮਿਤ ਅੰਤਿਲ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਾਰ ਕੁੱਲ 11 ਖਿਡਾਰੀਆਂ ਨੂੰ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਟੋਕੀਓ ਓਲੰਪਿਕ ਭਾਰਤ ਲਈ ਇਤਿਹਾਸਕ ਸਾਬਤ ਹੋਇਆ। ਭਾਰਤ ਨੂੰ ਟੋਕੀਓ ਓਲੰਪਿਕ 2020 ਵਿੱਚ ਕੁੱਲ 7 ਤਗਮੇ ਮਿਲੇ, ਜਿਸ ਵਿੱਚ ਨੀਰਜ ਚੋਪੜਾ ਦਾ ਸੋਨ ਤਗਮਾ ਵੀ ਸ਼ਾਮਲ ਹੈ। ਜਦਕਿ ਭਾਰਤ ਨੂੰ ਪੈਰਾਲੰਪਿਕ ‘ਚ ਕੁੱਲ 19 ਤਗਮੇ ਮਿਲੇ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ।
ਵੀਡੀਓ ਲਈ ਕਲਿੱਕ ਕਰੋ -: