ਭਾਰਤੀ ਕ੍ਰਿਕਟ ਟੀਮ ਦਾ ਜਰਸੀ ਸਪਾਂਸਰ ਕੌਣ ਹੋਵੇਗਾ, ਇਸ ਬਾਰੇ ਸਸਪੈਂਸ ਖਤਮ ਹੋ ਗਿਆ ਹੈ। ਅਪੋਲੋ ਟਾਇਰਸ ਹੁਣ ਅਧਿਕਾਰਤ ਤੌਰ ‘ਤੇ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਜਰਸੀ ਸਪਾਂਸਰ ਬਣ ਗਿਆ ਹੈ। ਇਹ ਵੱਡਾ ਐਲਾਨ ਉਸ ਸਮੇਂ ਹੋਇਆ ਜਦੋਂ BCCI ਨੇ Dream11 ਦੇ ਸਪਾਂਸਰਸ਼ਿਪ ਡੀਲ ਨੂੰ ਰੱਦ ਕਰ ਦਿੱਤਾ, ਕਿਉਂਕਿ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਸਾਰੀਆਂ ਬੈਟਿੰਗ ਐਪਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਬੋਲੀ ਪ੍ਰਕਿਰਿਆ ਵਿੱਚ ਅਪੋਲੋ ਟਾਇਰਸ ਨੇ ਜਿੱਤ ਪ੍ਰਾਪਤ ਕੀਤੀ ਅਤੇ BCCI ਨੂੰ ਹਰੇਕ ਮੈਚ ਲਈ 4.5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ, ਜੋ ਕਿ ਪਹਿਲਾਂ Dream11 ਦੁਆਰਾ ਦਿੱਤੇ ਜਾ ਰਹੇ 4 ਕਰੋੜ ਰੁਪਏ ਤੋਂ ਵੱਧ ਹੈ। ਇਹ ਨਵਾਂ ਸਮਝੌਤਾ 2027 ਤੱਕ ਚੱਲੇਗਾ।
ਇਸ ਨਵੇਂ ਸਮਝੌਤੇ ਤੋਂ ਬਾਅਦ, Apollo Tires ਦਾ ਲੋਗੋ ਹੁਣ ਭਾਰਤੀ ਟੀਮ ਦੀ ਜਰਸੀ ‘ਤੇ ਚਮਕੇਗਾ। ਉਦਯੋਗ ਮਾਹਰਾਂ ਮੁਤਾਬਕ ਇਹ ਕਦਮ ਨਾ ਸਿਰਫ ਟੀਮ ਇੰਡੀਆ ਨੂੰ ਬਿਹਤਰ ਬ੍ਰਾਂਡ ਸਮਰਥਨ ਦੇਵੇਗਾ, ਬਲਕਿ Apollo Tires ਦੇ ਬ੍ਰਾਂਡ ਮੁੱਲ ਨੂੰ ਵੀ ਇੱਕ ਨਵੀਂ ਉਚਾਈ ਦੇਵੇਗਾ।
ਇਸ ਸਮੇਂ ਭਾਰਤੀ ਪੁਰਸ਼ ਟੀਮ ਦਾ ਏਸ਼ੀਆ ਕੱਪ ਵਿੱਚ ਕੋਈ ਸਪਾਂਸਰ ਨਹੀਂ ਹੈ ਅਤੇ ਮਹਿਲਾ ਟੀਮ ਵੀ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਲੜੀ ਵਿੱਚ ਸਪਾਂਸਰ ਤੋਂ ਬਿਨਾਂ ਖੇਡ ਰਹੀ ਹੈ। ਡ੍ਰੀਮ 11 ਨੇ ਏਸ਼ੀਆ ਕੱਪ ਤੋਂ ਪੁਰਸ਼ ਟੀਮ ਦੀ ਸਪਾਂਸਰਸ਼ਿਪ ਖਤਮ ਕਰ ਦਿੱਤੀ, ਕਿਉਂਕਿ ਸਰਕਾਰ ਨੇ ਹਾਲ ਹੀ ਵਿੱਚ ਆਨਲਾਈਨ ਗੇਮਿੰਗ ‘ਤੇ ਅਸਲ ਪੈਸੇ ਨਾਲ ਖੇਡਣ ‘ਤੇ ਪਾਬੰਦੀ ਲਗਾਈ ਹੈ।
ਦੱਸ ਦੇਈਏ ਕਿੂ ਕਿ 2 ਸਤੰਬਰ ਨੂੰ, ਬੀਸੀਸੀਆਈ ਨੇ ਜਰਸੀ ਸਪਾਂਸਰਾਂ ਲਈ ਬੋਲੀ ਲਗਾਉਣ ਲਈ ਨਿਯਮ (ਦਿਲਚਸਪੀ ਦਾ ਪ੍ਰਗਟਾਵਾ) ਜਾਰੀ ਕੀਤੇ ਸਨ। ਇਸ ਮੁਤਾਬਕ ਗੇਮਿੰਗ, ਸੱਟੇਬਾਜ਼ੀ, ਕ੍ਰਿਪਟੋ ਅਤੇ ਤੰਬਾਕੂ ਕੰਪਨੀਆਂ ਬੋਲੀ ਨਹੀਂ ਲਗਾ ਸਕਦੀਆਂ ਸਨ। ਇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਨੂੰ ਵੀ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ, ਜਿਵੇਂ ਕਿ ਸਪੋਰਟਸ-ਕੱਪੜੇ ਕੰਪਨੀਆਂ, ਬੈਂਕਿੰਗ ਅਤੇ ਵਿੱਤੀ ਕੰਪਨੀਆਂ। ਇਸ ਦੇ ਨਾਲ ਹੀ, ਕੋਲਡ ਡਰਿੰਕਸ, ਪੱਖੇ, ਮਿਕਸਰ-ਗ੍ਰਾਈਂਡਰ, ਤਾਲੇ ਅਤੇ ਬੀਮਾ ਕੰਪਨੀਆਂ ਨੂੰ ਵੀ ਬੋਲੀ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਸੀ।

ਇਹ ਸਭ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਉਤਪਾਦ ਪਹਿਲਾਂ ਹੀ ਬੀਸੀਸੀਆਈ ਦੇ ਹੋਰ ਸਪਾਂਸਰਾਂ ਨਾਲ ਜੁੜੇ ਹੋਏ ਹਨ। ਡ੍ਰੀਮ 11 ਦੇ ਵਾਪਸ ਲੈਣ ਦਾ ਕਾਰਨ ਸਰਕਾਰ ਦੁਆਰਾ ਬਣਾਇਆ ਗਿਆ ਆਨਲਾਈਨ ਗੇਮਿੰਗ ਐਕਟ 2025 ਸੀ। ਜਿਸ ਵਿੱਚ ਅਸਲ ਪੈਸੇ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ‘ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ : ‘ਮੈਂ ਅਦਾਲਤ ਨੂੰ ਕਿਹਾ ਉਸ ਨੂੰ…’, ਕੰਗਨਾ ਰਣੌਤ ਨੂੰ ਸੰਮਨ ਜਾਰੀ ਹੋਣ ਮਗਰੋਂ ਬੋਲੀ ਬੇਬੇ ਮਹਿੰਦਰ ਕੌਰ
ਡ੍ਰੀਮ 11 ਨੇ ਜੁਲਾਈ 2023 ਵਿੱਚ ਬੀਸੀਸੀਆਈ (ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ) ਨਾਲ 358 ਕਰੋੜ ਰੁਪਏ ਦਾ ਵੱਡਾ ਸੌਦਾ ਕੀਤਾ ਸੀ। ਇਸ ਦੇ ਤਹਿਤ ਡ੍ਰੀਮ 11 ਨੇ ਭਾਰਤੀ ਮਹਿਲਾ ਟੀਮ, ਭਾਰਤੀ ਪੁਰਸ਼ ਟੀਮ, ਭਾਰਤ ਅੰਡਰ-19 ਟੀਮ ਅਤੇ ਭਾਰਤ-ਏ ਟੀਮ ਦੀ ਕਿੱਟ ਲਈ ਸਪਾਂਸਰ ਅਧਿਕਾਰ ਪ੍ਰਾਪਤ ਕੀਤੇ। ਫਿਰ ਡ੍ਰੀਮ 11 ਨੇ ਬਾਈਜੂ ਦੀ ਜਗ੍ਹਾ ਲੈ ਲਈ।
ਉਸੇ ਡ੍ਰੀਮ 11 ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਵੀ ਵੱਡਾ ਨਿਵੇਸ਼ ਕੀਤਾ ਸੀ। ਇਸ ਨੇ ਐਮਐਸ ਧੋਨੀ, ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀਆਂ ਨੂੰ ਬ੍ਰਾਂਡ ਅੰਬੈਸਡਰ ਬਣਾਇਆ।
ਵੀਡੀਓ ਲਈ ਕਲਿੱਕ ਕਰੋ -:

























