ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਪਹਿਲੀ ਵਾਰ ਮੁੰਬਈ ਇੰਡੀਅਨਜ਼ ਵੱਲੋਂ ਪਲੇਇੰਗ-11 ਵਿੱਚ ਸ਼ਾਮਲ ਕੀਤਾ ਗਿਆ ਹੈ। ਅਰਜੁਨ ਨੂੰ IPL ਦੇ 16ਵੇਂ ਸੀਜ਼ਨ ਦੇ 22ਵੇਂ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ। ਦੱਸਣਯੋਗ ਹੈ ਕਿ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ ਪਹਿਲੀ ਵਾਰ 2021 ਵਿੱਚ 20 ਲੱਖ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ 2022 ਵਿੱਚ ਉਸ ਨੂੰ 25 ਲੱਖ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਗਿਆ। ਉਸ ਨੂੰ ਲਗਾਤਾਰ ਦੋ ਸੀਜ਼ਨ ਬੈਂਚ ‘ਤੇ ਬੈਠਣ ਤੋਂ ਬਾਅਦ ਮੌਕਾ ਮਿਲਿਆ।
ਅਰਜੁਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਿਤਾ ਸਚਿਨ ਤੇਂਦੁਲਕਰ ਨਾਲ ਟਰੇਨਿੰਗ ਸੈਸ਼ਨ ‘ਚ ਨਜ਼ਰ ਆ ਰਹੇ ਸਨ। ਅਰਜੁਨ ਇਸ ਤੋਂ ਪਹਿਲਾਂ ਵੀ ਪਹਿਲੀ ਸ਼੍ਰੇਣੀ ਅਤੇ ਲਿਸਟ ਏ ਮੈਚ ਖੇਡ ਚੁੱਕੇ ਹਨ। ਹੁਣ ਉਸ ਦਾ IPL ਵਿਚ ਖੇਡਣ ਦਾ ਸੁਪਨਾ ਸਾਕਾਰ ਹੋ ਗਿਆ ਹੈ। ਅਰਜੁਨ ਨੂੰ ਸੀਜ਼ਨ ਦੇ ਚੌਥੇ ਮੈਚ ਵਿੱਚ ਮੁੰਬਈ ਦੀ ਕੈਪ ਮਿਲ ਗਈ ਹੈ। ਰੋਹਿਤ ਸ਼ਰਮਾ ਨੇ ਉਨ੍ਹਾਂ ਨੂੰ ਕੈਪ ਸੌਂਪੀ ਅਤੇ ਫਿਰ ਗਲੇ ਲਗਾਇਆ। ਰੋਹਿਤ ਸ਼ਰਮਾ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ ਅਤੇ ਸੂਰਿਆਕੁਮਾਰ ਯਾਦਵ ਟੀਮ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਟਲਿਆ ਵੱਡਾ ਹਾਦਸਾ, ਫੌਜ ਦੇ ਕੁੱਤੇ ਨੇ ਬਾਰੂਦੀ ਸੁਰੰਗ ਦਾ ਲਗਾਇਆ ਪਤਾ
ਅਰਜੁਨ ਨੇ 2021 ਵਿੱਚ ਹਰਿਆਣਾ ਦੇ ਖਿਲਾਫ ਪਹਿਲੀ ਵਾਰ ਮੁੰਬਈ ਲਈ ਆਪਣਾ ਟੀ-20 ਡੈਬਿਊ ਕੀਤਾ ਸੀ। ਅਰਜੁਨ ਤੇਂਦੁਲਕਰ ਨੇ ਨਵੰਬਰ 2022 ਵਿੱਚ ਗੋਆ ਦੇ ਖਿਲਾਫ ਆਪਣੀ ਲਿਸਟ ਏ ਦੀ ਸ਼ੁਰੂਆਤ ਕੀਤੀ ਅਤੇ ਅਗਲੇ ਮਹੀਨੇ ਰਾਜਸਥਾਨ ਦੇ ਖਿਲਾਫ ਗੋਆ ਲਈ ਉਸਦੀ ਰਣਜੀ ਟਰਾਫੀ ਦੀ ਸ਼ੁਰੂਆਤ ਕੀਤੀ। ਅਰਜੁਨ ਨੇ ਸੱਤ ਪਹਿਲੀ ਸ਼੍ਰੇਣੀ ਮੈਚਾਂ ਵਿੱਚ 223 ਦੌੜਾਂ ਬਣਾਉਣ ਤੋਂ ਇਲਾਵਾ 12 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ ਸੱਤ ਲਿਸਟ ਏ ਮੈਚਾਂ ਵਿੱਚ ਅੱਠ ਵਿਕਟਾਂ ਅਤੇ 9 ਟੀ-20 ਮੈਚਾਂ ਵਿੱਚ 12 ਵਿਕਟਾਂ ਝਟਕਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: