ICC ਮੈਨਸ T-20 ਕ੍ਰਿਕਟਰ ਆਫ ਈਅਰ ਲਈ ਦੁਨੀਆ ਦੇ ਚਾਰ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਜਿਸ ਵਿਚ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਨਾਂ ਵੀ ਸ਼ਾਮਲ ਹੈ। ਅਰਸ਼ਦੀਪ ਸਿੰਘ ਨੂੰ ਇਸ ਸੈਸ਼ਨ ਵਿਚ ਸਾਂਝੇ ਤੌਰ ‘ਤੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਬਣਨ ਤੇ ਭਾਰਤ ਦੀ ਟੀ-20 ਵਰਲਡ ਕੱਪ ਜਿੱਤਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਆਈਸੀਸੀ ਪੁਰਸ਼ ਟੀ-2 ਕੌਮਾਂਤਰੀ ਕ੍ਰਿਕਟਰ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 25 ਸਾਲਾ ਅਰਸ਼ਦੀਪ ਇਸ ਸਨਮਾਨ ਲਈ ਪਾਕਿਸਤਾਨ ਦੇ ਬਾਬਰ ਆਜ਼ਮ, ਆਸਟ੍ਰੇਲੀਆ ਦੇ ਟਰੈਵਿਸ ਹੈਡ ਤੇ ਸ਼ਿਕੰਦਰ ਰਜ਼ਾ ਦੇ ਨਾਲ ਮੁਕਾਬਲਾ ਕਰਨਗੇ।
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਬਾਰਬਾਡੋਰ ਵਿਚ ਭਾਰਤ ਦੀ ਟੀਮ-20 ਵਰਲਡ ਕੱਪ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 18 ਮੈਚਾਂ ਵਿਚ 13.5 ਦੇ ਔਸਤ ਤੋਂ 36 ਵਿਕਟ ਲੈ ਕੇ ਟੀ-20 ਕੌਮਾਂਤਰੀ ਵਿਚ ਸਾਂਝੇ ਤੌਰ ‘ਤੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਵਜੋਂ ਸਾਲ ਦਾ ਸਮਾਪਨ ਕੀਤਾ।
ਭੁਵਨੇਸ਼ਵਰ ਕੁਮਾਰ ਦੇ 2022 ਵਿਚ 37 ਵਿਕਟ ਦੇ ਬਾਅਦ ਇਕ ਕੈਲੇਂਡਰ ਸਾਲ ਵਿਚ ਟੀ-20 ਕੌਮਾਂਤਰੀ ਵਿਚ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਦਾ ਇਹ ਦੂਜਾ ਸਭ ਤੋਂ ਚੰਗਾ ਪ੍ਰਦਰਸ਼ਨ ਹੈ। ਅਰਸ਼ਦੀਪ ਨੇ ਟੀ-20 ਵਿਸ਼ਵ ਕੱਪ ਵਿਚ 17 ਵਿਕਟਾਂ ਲਈਆਂ ਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟ ਲੈਣ ਦੇ ਮਾਮਲੇ ਵਿਚ ਅਫਗਾਨਿਸਤਾਨ ਦੇ ਫਜ਼ਹਲਕ ਫਾਰੂਕੀ ਦੇ ਨਾਲ ਬਰਾਬਰੀ ‘ਤੇ ਰਹੇ।
ਇਹ ਵੀ ਪੜ੍ਹੋ : ਖੰਨਾ ‘ਚ ਟਿੱਪਰ ਨੇ ਮੋਟਰਸਾਈਕਲ ਨੂੰ ਪਿੱਛਿਓਂ ਮਾ/ਰੀ ਟੱ.ਕ/ਰ, ਬਾਈਕ ਸਵਾਰ ਨੌਜਵਾਨ ਦੀ ਮੌ.ਤ, ਇੱਕ ਜ਼ਖਮੀ
ਪਿਛਲੇ ਕੁਝ ਸਾਲਾਂ ਵਿਚ ਉਨ੍ਹਾਂ ਦੇ 36 ਵਿਕਟ ਪੁਰਸ਼ ਟੀ-20 ਮੈਚ ਵਿਚ ਭਾਰਤ ਦੇ ਕਿਸੇ ਖਿਡਾਰੀ ਵੱਲੋਂ ਲਏ ਗਏ ਦੂਜੇ ਸਭ ਤੋਂ ਸ਼੍ਰੇਸ਼ਠ ਵਿਕਟ ਹਨ ਜੋ 2022 ਵਿਚ ਭੁਵਨੇਸ਼ਵਰ ਕੁਮਾਰ ਦੇ 37 ਵਿਕਟ ਤੋਂ ਸਿਰਫ ਇਕ ਵਿਕਟ ਪਿੱਛੇ ਹੈ। ਇਸ ਤੇਜ਼ ਗੇਂਦਬਾਜ਼ ਨੇ ਟੀਮ ਇੰਡੀਆ ਲਈ ਸਭ ਤੋਂ ਛੋਟੇ ਫਾਰਮੇਟ ਵਿਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਦੀ ਕਮੀ ਨੂੰ ਪੂਰਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: