Ashwin surpasses Muttiah Muralitharan: ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਜਿੱਤ ਹਾਸਿਲ ਕੀਤੀ । ਮੈਲਬਰਨ ਕ੍ਰਿਕਟ ਮੈਦਾਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ 200 ਦੌੜਾਂ ‘ਤੇ ਸਮੇਟ ਦਿੱਤੀ । ਜਿਸ ਤੋਂ ਬਾਅਦ ਭਾਰਤ ਨੂੰ ਜਿੱਤ ਲਈ 70 ਦੌੜਾਂ ਦਾ ਟੀਚਾ ਮਿਲਿਆ, ਜਿਸਨੂੰ ਭਾਰਤੀ ਟੀਮ ਨੇ ਆਸਾਨੀ ਨਾਲ ਹਾਸਿਲ ਕਰ ਲਿਆ । ਇਸ ਦੌਰਾਨ ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਆਪਣੇ ਨਾਮ ਇੱਕ ਬਹੁਤ ਹੀ ਖਾਸ ਰਿਕਾਰਡ ਬਣਾਇਆ ਹੈ । ਸ੍ਰੀਲੰਕਾ ਦੇ ਖਿਡਾਰੀ ਮੁਰਲੀਧਰਨ ਦੇ ਇਸ ਵਿਸ਼ੇਸ਼ ਰਿਕਾਰਡ ਨੂੰ ਤੋੜਦੇ ਹੋਏ ਰਵੀਚੰਦਰਨ ਅਸ਼ਵਿਨ ਸਭ ਤੋਂ ਅੱਗੇ ਹੋ ਗਏ ਹਨ । ਦੂਜੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਰਵੀਚੰਦਰਨ ਅਸ਼ਵਿਨ ਨੇ ਕੁੱਲ 5 ਵਿਕਟਾਂ ਆਪਣੇ ਨਾਮ ਕਰਦਿਆਂ ਹਾਲਾਂਕਿ ਟੈਸਟ ਮੈਚਾਂ ਵਿੱਚ 375 ਵਿਕਟਾਂ ਲਈਆਂ ਹਨ, ਪਰ ਉਹ ਟੈਸਟ ਕ੍ਰਿਕਟ ਵਿਚ ਖੱਬੇ ਹੱਥ ਦੇ ਬੱਲੇਬਾਜ਼ਾਂ ਦੀ ਸਭ ਤੋਂ ਵੱਧ ਵਿਕਟ ਲੈਣ ਵਾਲੇ ਦੀ ਸੂਚੀ ਵਿਚ ਪਹਿਲੇ ਸਥਾਨ ‘ਤੇ ਆ ਗਏ ਹਨ।
ਮੈਲਬਰਨ ਕ੍ਰਿਕਟ ਮੈਦਾਨ ਵਿੱਚ ਖੇਡਦੇ ਹੋਏ ਰਵੀਚੰਦਰਨ ਅਸ਼ਵਿਨ ਨੇ ਦੂਜੇ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ 5 ਵਿਕਟਾਂ ਦੇ ਨਾਲ ਕੁੱਲ 375 ਵਿਕਟਾਂ ਲਈਆਂ ਹਨ, ਜਿਸ ਵਿੱਚੋਂ ਉਨ੍ਹਾਂ ਨੇ 192 ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ । ਇਸ ਦੇ ਨਾਲ ਹੀ ਅਸ਼ਵਿਨ ਇਸ ਮਾਮਲੇ ਵਿੱਚ ਸ੍ਰੀਲੰਕਾ ਦੇ ਖਿਡਾਰੀ ਮੁਰਲੀਧਰਨ ਦਾ ਰਿਕਾਰਡ ਪਿੱਛੇ ਛੱਡ ਦਿੱਤਾ ਹੈ । ਮੁਰਲੀਧਰਨ ਨੇ ਟੈਸਟ ਕ੍ਰਿਕਟ ਵਿੱਚ ਕੁੱਲ 800 ਵਿਕਟਾਂ ਲਈਆਂ ਹਨ, ਜਿਸ ਵਿੱਚੋਂ ਉਸਨੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ 191 ਵਾਰ ਸ਼ਿਕਾਰ ਬਣਾਇਆ ਹੈ।
ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ਦੀ ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਹੈ, ਜਿਸ ਨੇ ਇੱਕ ਟੈਸਟ ਮੈਚ ਵਿੱਚ ਕੁੱਲ 600 ਵਿਕਟਾਂ ਲਈਆਂ ਹਨ, ਜਿਸ ਵਿੱਚ 186 ਖੱਬੇ ਹੱਥ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਵੀ ਸ਼ਾਮਿਲ ਹਨ । ਉੱਥੇ ਹੀ ਇਸ ਲਿਸਟ ਵਿੱਚ 172 ਖੱਬੇ ਹੱਥ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਨਾਲ ਆਸਟ੍ਰੇਲੀਆ ਦੇ ਗਲੈਨ ਮੈਕਗ੍ਰਾ ਚੌਥੇ ਅਤੇ ਖੱਬੇ ਹੱਥ ਦੇ 172 ਬੱਲੇਬਾਜ਼ਾਂ ਨਾਲ ਆਸਟ੍ਰੇਲੀਆ ਦੇ ਸ਼ੇਨ ਵਾਰਨ ਪੰਜਵੇਂ ਸਥਾਨ ‘ਤੇ ਹਨ । ਇਸ ਸਮੇਂ ਭਾਰਤ ਦੇ ਅਨਿਲ ਕੁੰਬਲੇ ਇਸ ਸੂਚੀ ਵਿੱਚ 167 ਵਿਕਟਾਂ ਨਾਲ ਛੇਵੇਂ ਸਥਾਨ ‘ਤੇ ਹਨ ।
ਦੱਸ ਦੇਈਏ ਕਿ ਦੂਜੇ ਟੈਸਟ ਦੀ ਦੂਜੀ ਪਾਰੀ ਵਿੱਚ ਆਸਟ੍ਰੇਲੀਆ ਦੀ ਟੀਮ 200 ਦੌੜਾਂ ‘ਤੇ ਆਲ ਆਊਟ ਹੋ ਗਈ ਸੀ । ਇਸ ਮੁਕਾਬਲੇ ਵਿੱਚ ਸਿਰਾਜ ਨੇ ਤਿੰਨ ਸਫਲਤਾਵਾਂ ਹਾਸਿਲ ਕੀਤੀਆਂ, ਜਦਕਿ ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ । ਜ਼ਖਮੀ ਹੋਏ ਉਮੇਸ਼ ਯਾਦਵ ਨੂੰ ਇੱਕ ਸਫਲਤਾ ਮਿਲੀ । ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤ ਨੇ ਇਹ ਮੁਕਾਬਲਾ ਜਿੱਤ ਕੇ 1-1 ਨਾਲ ਬਰਾਬਰੀ ਕਰ ਲਈ ਹੈ।