ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦੇ ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਮਾਤ ਦੇਣ ਦੇ ਨਾਲ 5 ਸਾਲਾ ਬਾਅਦ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਹੈ। ਟੀਮ ਇੰਡੀਆ ਨੇ ਏਸ਼ੀਆ ਕੱਪ ਦੇ ਇਤਿਹਾਸ ਵਿੱਚ 8ਵੀਂ ਵਾਰ ਇਸ ਟਰਾਫੀ ਨੂੰ ਜਿੱਤਿਆ ਹੈ। ਇਸ ਟੂਰਨਾਮੈਂਟ ਵਿੱਚ ਜੇਤੂ ਦੇ ਤੌਰ ‘ਤੇ ਟੀਮ ਇੰਡੀਆ ਨੂੰ ਪ੍ਰਾਈਜ਼ ਮਨੀ ਦੇ ਤੌਰ ‘ਤੇ ਵੀ ਵੱਡੀ ਰਕਮ ਮਿਲੀ ਹੈ। ਫਾਈਨਲ ਮੁਕਾਬਲੇ ਵਿੱਚ ਟੀਮ ਇੰਡੀਆ ਦੇ ਲਈ ਮੁਹੰਮਦ ਸਿਰਾਜ ਨੇ ਗੇਂਦ ਨਾਲ ਮੈਚ ਵਿਨਿੰਗ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਹਾਸਿਲ ਕੀਤੀਆਂ।
ਮੁਹੰਮਦ ਸਿਰਾਜ ਨੇ ਇਸ ਮੈਚ ਵਿੱਚ 6 ਵਿਕਟਾਂ ਹਾਸਿਲ ਕਰਨ ਦੇ ਨਾਲ ਸ਼੍ਰੀਲੰਕਾਈ ਟੀਮ ਨੂੰ 50 ਦੇ ਸਕੋਰ ‘ਤੇ ਸਮੇਟਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਨੇ ਇਸ ਟੀਚੇ ਨੂੰ ਸਿਰਫ 6.1 ਓਵਰਾਂ ਵਿੱਚ ਹਾਸਿਲ ਕਰ ਲਿਆ। ਟੀਮ ਇੰਡੀਆ ਨੂੰ ਇਸਦੇ ਬਾਅਦ ਜੇਤੂ ਦੇ ਤੌਰ ‘ਤੇ ਪ੍ਰਾਈਜ਼ ਮਨੀ ਦੇ ਰੂਪ ਵਿੱਚ 1,50,000 US ਡਾਲਰ ਮਿਲੇ। ਉੱਥੇ ਹੀ ਸ਼੍ਰੀਲੰਕਾਈ ਟੀਮ ਨੂੰ ਉਪ ਜੇਤੂ ਦੇ ਤੌਰ ‘ਤੇ 75,000 US ਡਾਲਰ ਦੀ ਰਕਮ ਪ੍ਰਾਈਜ਼ ਮਨੀ ਦੇ ਰੂਪ ਵਿੱਚ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ ‘ਚ ਮੀਂਹ ਨੇ ਦਿੱਤੀ ਦਸਤਕ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ
ਏਸ਼ੀਆ ਕੱਪ 2023 ਵਿੱਚ ਭਾਰਤੀ ਟੀਮ ਦੇ ਗੇਂਦਬਾਜ਼ਾਂ ਦਾ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਦੇਖਣ ਮਿਲਿਆ। ਇਸ ਵਿੱਚ ਕੁਲਦੀਪ ਯਾਦਵ ਦਾ ਨਾਮ ਸਭ ਤੋਂ ਅੱਗੇ ਰਿਹਾ। ਜਿਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ਼ ਮੈਚ ਵਿੱਚ 5 ਤੇ ਫਿਰ ਸ਼੍ਰੀਲੰਕਾ ਦੇ ਖਿਲਾਫ਼ 4 ਵਿਕਟਾਂ ਅਹਿਮ ਸਮੇਂ ‘ਤੇ ਹਾਸਿਲ ਕੀਤੀਆਂ ਸਨ। ਕੁਲਦੀਪ ਨੂੰ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ਼ ਦ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ 15,000 US ਡਾਲਰ ਦੀ ਪ੍ਰਾਈਜ਼ ਮਨੀ ਵੀ ਦਿੱਤੀ ਗਈ।
ਦੱਸ ਦੇਈਏ ਕਿ ਮੁਹੰਮਦ ਸਿਰਾਜ ਨੂੰ ਫਾਈਨਲ ਮੁਕਾਬਲੇ ਵਬੀਚ ਮੈਚ ਵਿਨਿੰਗ ਪ੍ਰਦਰਸ਼ਨ ਦੇ ਲਈ ਪਲੇਅਰ ਆਫ਼ ਦ ਮੈਚ ਦਾ ਖਿਤਾਬ ਦਿੱਤਾ ਗਿਆ। ਸਿਰਾਜ ਨੂੰ ਇਸ ਐਵਾਰਡ ਦੇ ਰੂਪ ਵਿੱਚ 5,000 US ਡਾਲਰ ਦੀ ਰਕਮ ਮਿਲੀ ਜੋ ਉਨ੍ਹਾਂ ਨੇ ਗ੍ਰਾਊਂਡਸਮੈਨ ਨੂੰ ਦੇਣ ਦਾ ਫੈਸਲਾ ਲਿਆ। ਇੱਥੇ ਹੀ ਏਸ਼ੀਅਨ ਕ੍ਰਿਕਟ ਕੌਂਸਲ (ACC) ਵੱਲੋਂ ਸ਼੍ਰੀਲੰਕਾ ਦੇ ਗ੍ਰਾਊਂਡਸਮੈਨ ਦੇ ਬੇਹਤਰੀਨ ਕੰਮ ਨੂੰ ਲੈ ਕੇ ਉਨ੍ਹਾਂ ਨੂੰ 50,000 US ਡਾਲਰ ਦੀ ਰਕਮ ਪ੍ਰਾਈਜ਼ ਮਨੀ ਦੇ ਰੂਪ ਵਿੱਚ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: