ਭਾਰਤੀ ਐਥਲੀਟਾਂ ਨੇ ਸ਼ਨੀਵਾਰ ਨੂੰ ਈਰਾਨ ਦੇ ਤਹਿਰੀਨ ਵਿਚ ਏਸ਼ੀਅਨ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ 2024 ਵਿਚ ਤਿੰਨ ਤਮਗੇ ਆਪਣੇ ਨਾਂ ਕੀਤੇ। ਹਰਮਿਲਨ ਬੈਂਸ ਤੇ ਜੋਤੀ ਯਾਰਾਜੀ ਨੇ ਕ੍ਰਮਵਾਰ ਮਹਿਲਾਵਾਂ ਦੀ 1500 ਮੀਟਰ ਤੇ 60 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ ਜਦੋਂ ਕਿ ਤਜਿੰਦਰਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟਪੁੱਟ ਵਿਚ ਸੋਨ ਤਮਗਾ ਜਿੱਤਿਆ।
ਤਜਿੰਦਰਪਾਲ ਸਿੰਘ ਤੂਰ ਨੇ 19.72 ਮੀਟਰ ਦੇ ਥ੍ਰੋਅ ਨਾਲ ਨਵਾਂ ਰਿਕਾਰਡ ਬਣਾਇਆ । ਵਿਕਾਸ ਗੌੜਾ ਦੇ 19 ਸਾਲ ਪੁਰਾਣੇ 19.60 ਮੀਟਰ ਦੇ ਰਿਕਾਰਡ ਨੂੰ ਤੋੜਿਆ। ਇਸੇ ਤਰ੍ਹਾਂ ਹਰਮਿਲਨ ਨੇ 4 ਮਿੰਟ 29 ਸੈਕਿੰਡ ‘ਚ ਦੌੜ ਪੂਰੀ ਕਰ ਚੈਂਪੀਅਨ ਬਣੀ । ਮਹਿਲਾਵਾਂ ਦੀ 60 ਮੀਟਰ ਦੌੜ ਵਿਚ ਜੋਤੀ ਯਾਰਾਜੀ ਨੇ ਜਾਪਾਨ ਦੀ ਅਸੁਕਾ ਟੇਰਾਡਾ ਤੇ ਹਾਂਗਕਾਂਗ ਚੀਨ ਦੀ ਲੁਈ ਲਾਈ ਯਿਯੂ ਨੂੰ ਹਰਾ ਕੇ ਤਮਗਾ ਆਪਣੇ ਨਾਂ ਕੀਤਾ। ਦੱਸ ਦੇਈਏ ਕਿ ਜੋਤੀ ਨੇ ਪਿਛਲੇ ਸਾਲ ਬੈਂਕਾਕ ਵਿਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 100 ਮੀਟਰ ਦੌੜ ਵਿਚ ਟੇਰਾਡਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਦਾ ਵੱਡੀ ਕਾਰਵਾਈ, 1 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਸਾਬਕਾ ਕਾਨੂੰਨਗੋ ਨੂੰ ਕੀਤਾ ਗ੍ਰਿਫਤਾਰ
ਏਸ਼ੀਆਈ ਖੇਡਾਂ ਦੇ ਚੈਂਪੀਅਨ ਤਜਿੰਦਰਪਾਲ ਸਿੰਘ ਤੂਰ ਜਿਨ੍ਹਾਂ ਨੇ ਪਿਛਲੇ ਸਾਲ ਏਸ਼ੀਆਈ ਇੰਡੋਰ ਚੈਂਪੀਅਨਸ਼ਿਪ ਵਿਚ ਭਾਰਤ ਲਈ ਇਕੋ ਇਕ ਸੋਨ ਤਮਗਾ ਜਿੱਤਿਆ ਸੀ ਉਨ੍ਹਾਂ ਨੇ ਪੁਰਸ਼ਾਂ ਦੇ ਸ਼ਾਟਪੁੱਟ ਵਿਚ ਆਪਣੇ ਖਿਤਾਬ ਨੂੰ ਸਫਲਤਾਪਰੂਵਕ ਡਿਫੈਂਡ ਕੀਤਾ। ਆਊਟਡੋਰ ਈਵੈਂਟ ਵਿਚ ਏਸ਼ੀਆਈ ਰਿਕਾਰਡ ਰੱਖਣ ਵਾਲੇ ਤੂਰ ਨੇ ਆਪਣੇ ਦੂਜੇ ਥ੍ਰੋਅ ਦੇ ਨਾਲ 19.72 ਮੀਟਰ ਦਾ ਆਪਣਾ ਸਰਵਸ਼੍ਰੇਸ਼ਠ ਥ੍ਰੋਅ ਦਰਜ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ 2005 ਵਿਚ ਵਿਕਾਸ ਗੌੜਾ ਵੱਲੋਂ ਨਿਰਧਾਰਤ 19.60 ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ।