Australian Team To Wear Indigenous Jersey: ਕ੍ਰਿਕਟ ਵਿੱਚ ਆਸਟ੍ਰੇਲੀਆ ਦੇ ਸਵਦੇਸ਼ੀ ਨਿਵਾਸੀਆਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਆਸਟ੍ਰੇਲੀਆਈ ਕ੍ਰਿਕਟ ਟੀਮ ਭਾਰਤ ਖਿਲਾਫ ਆਗਾਮੀ ਟੀ-20 ਸੀਰੀਜ਼ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਸਵਦੇਸ਼ੀ ਜਰਸੀ ਵਿੱਚ ਦਿਖਾਈ ਦਵੇਗੀ।
ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇਸ ਡਿਜ਼ਾਇਨ ਦਾ ਪਰਦਾਫਾਸ਼ ਕੀਤਾ, ਜਿਸ ਨੂੰ ਨਿਰਮਾਤਾ ਏਸਿਕਸ ਅਤੇ ਦੋ ਦੇਸੀ ਮਹਿਲਾ ਆਂਟੀ ਫਿਓਨਾ ਕਲਾਰਕ ਅਤੇ ਕੋਰਟਨੀ ਹਾਜੇਨ ਨੇ ਡਿਜ਼ਾਇਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਲਾਰਕ ਮਰਹੂਮ ਕ੍ਰਿਕਟਰ ‘ਮਾਸਕੀਟੋ’ ਕਜੇਂਸ ਦੀ ਸੰਤਾਨ ਹੈ, ਜੋ 1868 ਵਿੱਚ ਇੰਗਲੈਂਡ ਦਾ ਦੌਰਾ ਕਰਨ ਵਾਲੀ ਟੀਮ ਵਿੱਚ ਦੇਸੀ ਖਿਡਾਰੀ ਸੀ।
ਇਹ ਡਿਜ਼ਾਇਨ ਸਵਦੇਸ਼ੀ ਮੂਲ ਦੇ ਸਾਬਕਾ, ਮੌਜੂਦਾ ਅਤੇ ਭਵਿੱਖ ਦੇ ਖਿਡਾਰੀਆਂ ਨੂੰ ਸਮਰਪਿਤ ਹੈ। ਅਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਵੀ ਇਸ ਸਾਲ ਦੇ ਅਰੰਭ ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਮੈਚ ਵਿੱਚ ਅਜਿਹੀ ਜਰਸੀ ਪਾਈ ਸੀ । ਇਸ ਬਾਰੇ ਆਸਟ੍ਰੇਲੀਆਈ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕਨ ਨੇ ਕਿਹਾ, “ਮੈਨੂੰ ਇਸ ਤਰ੍ਹਾਂ ਜਰਸੀ ਪਹਿਨਣ ਦਾ ਮੌਕਾ ਮਿਲਣ ਨੂੰ ਲੈ ਕੇ ਬਹੁਤ ਰੋਮਾਂਚਿਤ ਹਾਂ।”
ਦੱਸ ਦੇਈਏ ਕਿ ਭਾਰਤੀ ਟੀਮ ਦਾ ਆਸਟ੍ਰੇਲੀਆ ਦੌਰਾ 27 ਨਵੰਬਰ ਨੂੰ ਸਿਡਨੀ ਵਿੱਚ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 3 ਟੀ20 ਤੇ ਚਾਰ ਟੈਸਟ ਖੇਡੇ ਜਾਣਗੇ।