ਆਲਰਾਊਂਡਰ ਅਕਸ਼ਰ ਪਟੇਲ IPL-2025 ਲਈ ਦਿੱਲੀ ਕੈਪੀਟਲਸ ਟੀਮ ਦੇ ਕਪਤਾਨ ਹੋਣਗੇ। ਟੀਮ ਨੇ ਅੱਜ ਇਸ ਦਾ ਐਲਾਨ ਕੀਤਾ। ਕਪਤਾਨੀ ਦੀ ਰੇਸ ਵਿਚ ਕੇਐੱਲ ਰਾਹੁਲ ਦਾ ਨਾਂ ਵੀ ਸ਼ਾਮਲ ਸੀ। ਦੋਵਾਂ ਦੇ ਨਾਂ ‘ਤੇ ਵਿਚਾਰ ਕੀਤਾ ਗਿਆ ਤੇ ਆਖਿਰ ਵਿਚ ਅਕਸ਼ਰ ਪਟੇਲ ਨੂੰ ਟੀਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। IPL-2025 ਦੀ ਸ਼ੁਰੂਆਤ 22 ਮਾਰਚ ਤੋਂ ਹੋਣੀ ਹੈ।
ਅਕਸ਼ਰ ਪਟੇਲ 2019 ਤੋਂ ਦਿੱਲੀ ਕੈਪੀਟਲਸ ਦਾ ਹਿੱਸਾ ਹੈ। ਉਹ ਦਿੱਲੀ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ। ਉਨ੍ਹਾਂ ਨੇ ਪਿਛਲੇ 6 ਸੀਜ਼ ਵਿਚ ਟੀਮ ਲਈ 82 ਮੈਚ ਖੇਡੇ ਹਨ। ਦੂਜੇ ਪਾਸੇ 30 ਦੀ ਔਸਤ ਨਾਲ 235 ਦੌੜਾਂ ਬਣਾਉਣ ਦੇ ਨਾਲ ਹੀ 7.65 ਦੀ ਇਕੋਨਾਮੀ ਨਾਲ 11 ਵਿਕਟਾਂ ਵੀ ਲਈਆਂ ਹਨ। ਦੂਜੇ ਪਾਸੇ ਰਿਸ਼ਭ ਪੰਤ ਦੇ ਇਕ ਮੈਚ ਵਿਚ ਸਲੋਅ ਓਵਰ ਲਈ ਬੈਨ ਹੋਣ ਦੀ ਵਜ੍ਹਾ ਨਾਲ ਅਕਸ਼ਰ ਕਪਤਾਨੀ ਵੀ ਕਰ ਚੁੱਕੇ ਹਨ।
ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਸ ਨੇ IPL ਮੈਗਾ ਐਕਸ਼ਨ ਤੋਂ ਪਹਿਲਾਂ 16.50 ਕਰੋੜ ਰੁਪਏ ਵਿਚ ਰਿਟੇਨ ਕੀਤਾ ਸੀ। ਉਨ੍ਹਾਂ ਨੇ IPL ਦੇ 150 ਮੈਚਾਂ ਵਿਚ ਬਤੌਰ ਬੱਲੇਬਾਜ਼ 130.88 ਦੀ ਸਟ੍ਰਾਈਕ ਰੇਟ ਨਾਲ 1653 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਗੇਂਦਬਾਜ਼ ਵਜੋਂ 123 ਵਿਕਟਾਂ ਲਈਆਂ ਹਨ। ਇਸ ਲੀਗ ਵਿਚ ਅਕਸ਼ਰ ਪਟੇਲ ਦਾ ਬੈਸਟ ਬਾਲਿੰਗ ਫਿਗਰ 21 ਦੌੜਾਂ ਦੇ ਕੇ 4 ਵਿਕਟਾਂ ਹਨ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ‘ਚ ਗੁਲੂਕੋਜ਼ ਲਾਉਂਦਿਆਂ ਹੀ 15 ਔਰਤਾਂ ਦੀ ਵਿਗੜੀ ਸਿਹਤ, ਮਚੀ ਹ/ਫੜਾ-ਦ.ਫੜੀ
ਕੇਐੱਲ ਰਾਹੁਲ ਨੂੰ ਦਸੰਬਰ ਵਿਚ ਹੋਏ IPL ਮੈਗਾ ਆਕਸ਼ਨ ਵਿਚ ਦਿੱਲੀ ਕੈਪੀਟਲਸ ਨੇ 14 ਕਰੋੜ ਵਿਚ ਖਰੀਦਿਆ ਸੀ। ਰਾਹੁਲ IPL ਵਿਚ ਕਈ ਟੀਮਾਂ ਦੀ ਕਪਾਤਨੀ ਕਰ ਚੁੱਕੇ ਹਨ। ਅਜਿਹੇ ਵਿਚ ਮੰਨਿਆ ਜਾ ਰਿਹਾ ਸੀ ਕਿ ਫ੍ਰੈਂਚਾਈਜੀ ਉਨ੍ਹਾਂ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
