babar azam ruled out of t20 series: ਪਾਕਿਸਤਾਨ ਨੂੰ ਅਗਲੇ ਹਫਤੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਸੁਣੋ ਕਿਸਾਨ ਆਗੂ ਗੁਰਨਾਮ ਸਿੰਘ ਦੀ ਧੁੰਅਧਾਰ ਸਪੀਚਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ।ਟੀਮ ਦੇ ਕਪਤਾਨ ਬਾਬਰ ਆਜ਼ਮ ਨੂੰ ਅੰਗੂਠੇ ‘ਚ ਫ੍ਰੈਕਚਰ ਦੇ ਕਾਰਨ ਸੀਰੀਜ਼ ਤੋਂ ਬਾਹਰ ਹੋਣਾ ਪਿਆ।ਆਜ਼ਮ ਨੂੰ ਐਤਵਾਰ ਨੂੰ ਪਾਕਿਸਤਾਨੀ ਟੀਮ ਦੇ ਕਵੀਂਸਟਾਊਨ ‘ਚ ਅਭਿਆਸ ਦੌਰਾਨ ਸੱਜੇ ਹੱਥ ਦੇ ਅੰਗੂਠੇ ‘ਤੇ ਸੱਟ ਲੱਗ ਗਈ ਹੈ।ਪਾਕਿਸਤਾਨ ਕ੍ਰਿਕੇਟ ਬੋਰਡ ਨੇ ਬਿਆਨ ‘ਚ ਕਿਹਾ ਕਿ ਆਜ਼ਮ ਦਾ ਸਕੈਨ ਕਰਾਇਆ ਗਿਆ, ਜਿਸ ‘ਚ ਫ੍ਰੈਕਚਰ ਦੀ ਪੁਸ਼ਟੀ ਕੀਤੀ ਗਈ ਹੈ।ਉਹ ਘੱਟ ਤੋਂ ਘੱਟ 12 ਦਿਨਾਂ ਤੱਕ ਹਿੱਸਾ ਨਹੀਂ ਲੈਣ ਸਕਣਗੇ।ਪੀਸੀਬੀ ਨੇ ਕਿਹਾ,
‘ਇਸ ਦੌਰਾਨ ਡਾਕਟਰ ਬਾਬਰ ਦੀ ਸੱਟ ਦਾ ਧਿਆਨ ਰੱਖਣਗੇ।ਜਿਸ ਤੋਂ ਬਾਅਦ ਹੀ ਪਹਿਲਾਂ ਟੈਸਟ ‘ਚ ਉਨ੍ਹਾਂ ਦੀ ਹਿੱਸੇਦਾਰੀ ਦੀ ਪੁਸ਼ਟੀ ਹੋਵੇਗੀ।ਟੀ20 ਸੀਰੀਜ਼ ਆਕਲੈਂਡ ‘ਚ 18 ਦਸੰਬਰ ਨੂੰ ਸ਼ੁਰੂ ਹੋਵੇਗੀ।ਜਿਸ ਤੋਂ ਬਾਅਦ ਹੇਮਿਲਟਨ ‘ਚ 20 ਦਸੰਬਰ ਅਤੇ ਨੇਪੀਅਰ ‘ਚ 22 ਦਸੰਬਰ ਨੂੰ ਮੈਚ ਖੇਡਣ ਜਾਣਗੇ।ਪਹਿਲਾ ਟੈਸਟ 26 ਦਸੰਬਰ ਤੋਂ ਸ਼ੁਰੂ ਹੋਵੇਗਾ।ਪਾਕਿਸਤਾਨ ਟੀਮ ਦੇ ਮੁੱਖ ਕੋਚ ਸਿਮਬਾਹ ਉਲ ਹਕ ਨੇ ਕਿਹਾ, ਮੈਂ ਬਾਬਰ ਨਾਲ ਗੱਲ ਕੀਤੀ ਹੈ ਅਤੇ ਉਹ ਟੀ20 ਸੀਰੀਜ਼ ‘ਚ ਨਹੀਂ ਖੇਡ ਸਕਣ ਤੋਂ ਦੁਖੀ ਹਨ।ਉਨ੍ਹਾਂ ਨੇ ਕਿਹਾ, ਅਸੀਂ ਅਜੇ ਕਾਫੀ ਕ੍ਰਿਕੇਟ ਖੇਡਣਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਪੂਰੀ ਫਿਟਨੇਸ ਹਾਸਲ ਕਰਨ।ਤਾਂ ਕਿ ਉਹ ਜਲਦੀ ਕ੍ਰਿਕੇਟ ‘ਚ ਵਾਪਸੀ ਕਰ ਸਕਣ।