Bangladesh Cricket Board cancels: ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਕੋਵਿਡ-19 ਮਹਾਂਮਾਰੀ ਦੇ ਲਗਾਤਾਰ ਵਧਣ ਕਾਰਨ ਇਸ ਸਾਲ ਆਯੋਜਿਤ ਹੋਣ ਵਾਲੀ ਬੰਗਲਾਦੇਸ਼ ਪ੍ਰੀਮੀਅਰ ਲੀਗ (BPL) ਨੂੰ ਰੱਦ ਕਰ ਦਿੱਤਾ ਹੈ। BCB ਦੇ ਪ੍ਰਧਾਨ ਨਜਮੁਲ ਹਸਨ ਨੇ ਇਸ ਫੈਸਲੇ ਦਾ ਐਲਾਨ ਕੀਤਾ । ਨਜਮੁਲ ਨੇ ਢਾਕਾ ਦੇ ਸ਼ੇਰ-ਏ-ਬੰਗਲਾ ਸਟੇਡੀਅਮ ਵਿੱਚ ਤਿੰਨ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ 50 ਓਵਰਾਂ ਦੇ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਕਿਹਾ, “ਇਸ ਸਾਲ ਕੋਈ ਬੀਪੀਐਲ ਨਹੀਂ ਹੋਵੇਗਾ।” ਅਗਲੇ ਸਾਲ ਦੇਖਦੇ ਹਾਂ। ਅਸੀਂ ਮੈਚ ਨਹੀਂ ਛੱਡਣਾ ਚਾਹੁੰਦੇ, ਪਰ ਸਭ ਕੁਝ ਹਾਲਤਾਂ ‘ਤੇ ਨਿਰਭਰ ਕਰਦਾ ਹੈ।’
ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਵਿਦੇਸ਼ੀ ਕ੍ਰਿਕਟਰਾਂ ਦੀ ਭਾਗੀਦਾਰੀ ਅਤੇ ਆਪ੍ਰੇਸ਼ਨ ਨਾਲ ਜੁੜੇ ਹੋਰ ਮਾਮਲਿਆਂ ਕਾਰਨ ਲਿਆ ਗਿਆ ਹੈ । ਨਜਮੁਲ ਨੇ ਕਿਹਾ, “ਜਦੋਂ ਵੀ BPL ਦੀ ਗੱਲ ਹੁੰਦੀ ਹੈ ਤਾਂ ਵਿਦੇਸ਼ੀ ਕ੍ਰਿਕਟਰਾਂ ਦੀ ਜ਼ਰੂਰਤ ਬਾਰੇ ਚਰਚਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੈਚਾਂ ਦੇ ਆਯੋਜਨ ਦਾ ਮਾਮਲਾ ਵੀ ਹੈ। ਜੇ ਅਸੀਂ ਇਹ ਬੰਗਲਾਦੇਸ਼ ਵਿੱਚ ਕਰ ਸਕਦੇ ਹਾਂ, ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।’
ਦੱਸ ਦੇਈਏ ਕਿ BCB ਮੁਖੀ ਨੇ ਵਿਦੇਸ਼ੀ ਧਰਤੀ ‘ਤੇ ਟੂਰਨਾਮੈਂਟ ਆਯੋਜਿਤ ਕਰਨ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ, ਕਿਉਂਕਿ ਇਸ ਵਾਰ ਯੂਏਈ ਵਿੱਚ ਆਈਪੀਐਲ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਮੈਨੂੰ ਨਹੀਂ ਲਗਦਾ ਕਿ ਇਹ ਅਸਾਨ ਹੋਵੇਗਾ। ਯੂਕੇ ਅਤੇ ਯੂਏਈ ਵਿੱਚ ਆਈਪੀਐਲ ਲਈ ਇੱਕ ਬਾਇਓ-ਸੁਰੱਖਿਅਤ ਵਾਤਾਵਰਣ ਬਣਾਇਆ ਗਿਆ ਹੈ ਅਤੇ ਇਹ ਸਭ ਲਈ ਸੰਭਵ ਨਹੀਂ ਹੈ। ਸਾਡੇ ਲਈ ਇੰਨਾ ਪੈਸਾ ਖਰਚ ਕਰਨਾ ਅਸੰਭਵ ਹੈ।’