ਸਾਊਥ ਅਫਰੀਕਾ ਖਿਲਾਫ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਵਿਕਟ ਕੀਪਰ ਰਿਸ਼ਭ ਪੰਤ ਦੀ 3 ਮਹੀਨੇ ਬਾਅਦ ਟੀਮ ਵਿਚ ਵਾਪਸੀ ਹੋਈ ਹੈ। ਟੀਮ ਵਿਚ ਪੰਤ ਨੂੰ ਤਮਿਲਨਾਡੂ ਦੇ ਨਾਰਾਇਣ ਜਗਦੀਸਨ ਦੀ ਜਗ੍ਹਾ ਚੁਣਿਆ ਗਿਆ।
ਰਿਸ਼ਭ ਪੰਤ ਸੱਟ ਕਾਰਨ ਵੈਸਟੀਇੰਡੀਜ਼ ਖਿਲਾਫ 2 ਮੈਚਾਂ ਦੀ ਹੋਮ ਟੈਸਟ ਸੀਰੀਜ ਨਹੀਂ ਖੇਡ ਸਕੇ ਸਨ। ਉਹ ਇੰਗਲੈਂਡ ਖਿਲਾਫ ਜੁਲਾਈ ਵਿਚ ਮੈਨੇਚੈਸਟਰ ਟੈਸਟ ਦੌਰਾਨ ਜਖਮੀ ਹੋ ਗਏ ਸਨ। ਪੰਤ ਦੇ ਪੈਰ ਵਿਚ ਫੈਰਕਚਰ ਸੀ। ਪੰਤ ਨੇ 2 ਨਵੰਬਰ ਨੂੰ ਬੇਂਗਲੁਰੂ ਸਥਿਤ BCCI ਸੈਂਟਰ ਆਫ ਐਕਸੀਲੈਂਸ ਵਿਚ ਸਾਊਥ ਅਫਰੀਕਾ-ਏ ਖਿਲਾਫ 4 ਦਿਨਾ ਮੈਚ ਵਿਚ ਭਾਰਤ-ਏ ਦੀ ਕਪਤਾਨੀ ਕਰਦੇ ਹੋਏ ਮੈਦਾਨ ‘ਤੇ ਵਾਪਸੀ ਕੀਤੀ। ਉਹ ਪਹਿਲੀ ਪਾਰੀ ਵਿਚ 15 ਦੌੜਾਂ ਹੀ ਬਣਾ ਸਕੇ ਪਰ ਦੂਜੀ ਪਾਰੀ ਵਿਚ 90 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ ਸੀ।
ਸਾਊਥ ਅਫਰੀਕਾ ਖਿਲਾਫ ਭਾਰਤੀ ਟੀਮ-ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪਕਪਤਾਨ ਤੇ ਵਿਕਟ ਕੀਪਰ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਸਾਈ ਸੁਦਰਸ਼ਨ, ਦੇਵਦੱਤ, ਧਰੁਵ ਜੁਰੇਲ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਨਿਤਿਸ਼ ਕੁਮਾਰ ਰੈੱਡੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਤੇ ਆਕਾਸ਼ਦੀਪ।
ਇਹ ਵੀ ਪੜ੍ਹੋ : ਲੁਧਿਆਣਾ : ਕੁੜੀ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਵੱਡੇ ਕਾਰੋਬਾਰੀ ਦੇ ਘਰ ‘ਚੋਂ ਲੜਕੀ ਦੀ ਦੇ.ਹ ਹੋਈ ਬਰਾਮਦ
ਵਰਲਡ ਟੈਸਟ ਚੈਂਪੀਅਨ ਸਾਊਥ ਅਫਰੀਕਾ ਭਾਰਤ ਵਿਚ ਟੈਸਟ ਸੀਰੀਜ ਜਿੱਤ ਯੁੱਕਾ ਹੈ। ਟੀਮ ਨੇ ਸਾਲ 2000 ਵਿਚ 2 ਟੈਸਟਾਂ ਦੀ ਸੀਰੀਜ 2-0 ਤੋਂ ਜਿੱਤੀ ਸੀ। 2008 ਤੇ 2010 ਵਿਚ ਸਾਊਥ ਅਫਰੀਕਾ ਨੇ ਭਾਰਤ ਵਿਚ ਸੀਰੀਜ ਡਰਾਅ ਵੀ ਕਰਾਈ ਹੈ। ਦੋਵੇਂ ਟੀਮਾਂ 2019 ਵਿਚ ਆਖਰੀ ਵਾਰ ਭਾਰਤ ਨਾਲ ਭਿੜੀਆਂ ਸਨ ਉਦੋਂ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਨੂੰ 3-0 ਨਾਲ ਜਿੱਤ ਮਿਲੀ ਸੀ।
ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਟੇਬਲ ਵਿਚ ਫਿਲਹਾਲ ਆਸਟ੍ਰੇਲੀਆ ਪਹਿਲੇ ਤੇ ਸ਼੍ਰੀਲੰਕਾ ਦੂਜੇ ਨੰਬਰ ‘ਤੇ ਹੈ। ਭਾਰਤ 7 ਮੈਚਾਂ ਵਿਚ 4 ਜਿੱਤ, 2 ਹਾਰ ਤੇ 1 ਡਰਾਅ ਨਾਲ 61.90 ਫੀਸਦੀ ਲੈ ਕੇ ਤੀਜੇ ਨੰਬਰ ‘ਤੇ ਹੈ। ਸਾਊਥ ਅਫਰੀਕਾ 2 ਮੈਚਾਂ ਵਿਚੋਂ 1 ਜਿੱਤ ਤੇ 1 ਹਾਰ ਨਾਲ 50 ਫੀਸਦੀ ਪੁਆਇੰਟ ਲੈ ਕੇ ਪੰਜਵੇਂ ਨੰਬਰ ‘ਤੇ ਹੈ। ਘਰੇਲੂ ਮੈਦਾਨ ‘ਤੇ ਇਹ ਭਾਰਤ ਦੀ ਇਸ WTC ਸਾਈਕਲ ਵਿਚ ਦੂਜੀ ਹੀ ਸੀਰੀਜ ਹੈ। ਟੀਮ ਵੈਸਟਇੰਡੀਜ਼ ਨੂੰ 2-0 ਨਾਲ ਪਹਿਲੀ ਸੀਰੀਜ ਹਰਾ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
























