ਭਾਰਤੀ ਕ੍ਰਿਕਟ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਬੀਸੀਸੀਆਈ ਨੇ 2023-24 ਦੇ ਸੈਂਟਲ ਕਾਂਟ੍ਰੈਕਟਡ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿਚ ਈਸ਼ਾਨ ਕਿਸ਼ਨ ਤੇ ਸ਼੍ਰੇਅਰ ਅਈਆਰ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਈਸ਼ਾਨ ਤੇ ਸ਼੍ਰੇਅਸ ‘ਤੇ BCCI ਦੀ ਗਾਜ਼ ਡਿੱਗੀ ਹੈ। ਦਰਅਸਲ ਦੋਵੇਂ ਭਾਰਤੀ ਕ੍ਰਿਕਟਰ ਲਗਾਤਾਰ ਘਰੇਲੂ ਕ੍ਰਿਕਟ ਨੂੰ ਨਜ਼ਰਅੰਦਾਜ਼ ਕਰ ਰਹੇ ਸਨ। BCCI ਦੇ ਕਹਿਣ ਦੇ ਬਾਵਜੂਦ ਦੋਵਾਂ ਨੇ ਫਸਟ ਕਲਾਸ ਕ੍ਰਿਕਟ ਖੇਡਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਅਜਿਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਇਹ ਖਬਰਾਂ ਸਨ ਕਿ ਇਨ੍ਹਾਂ ਦੋਵੇਂ ਖਿਡਾਰੀਆਂ ਦੀ ਸੈਂਟਰਲ ਕਾਂਟ੍ਰੈਕਟ ਤੋਂ ਛੁੱਟੀ ਹੋ ਸਕਦੀ ਹੈ ਤੇ ਹੁਣ ਅਜਿਹਾ ਹੋ ਗਿਆ ਹੈ। BCCI ਨੇ 2024-24 ਲਈ ਸੈਂਟਰਲ ਕਾਂਟ੍ਰੈਕਟ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿਚ ਈਸ਼ਾਨ ਤੇ ਸ਼੍ਰੇਅਸ ਦਾ ਕਿਸੇ ਵੀ ਗ੍ਰੇਡ ਵਿਚ ਨਾਂ ਨਹੀਂ ਹੈ।
BCCI ਨੇ ਸੈਂਟਰਲ ਕਾਂਟ੍ਰੈਕਟ ਲਿਸਟ ਜਾਰੀ ਕਰਦੇ ਹੋਏ ਸਾਫ ਕਿਹਾ ਕਿ ਇਸ ਵਾਰ ਸ਼੍ਰੇਅਰ ਅਈਅਰ ਤੇ ਈਸ਼ਾਨ ਕਿਸ਼ਨ ਨੂੰ ਸਾਲਾਨਾ ਕਾਂਟ੍ਰੈਕਟ ਲਈ ਨਹੀਂ ਚੁਣਿਆ ਗਿਆ ਹੈ। ਨਾਲ ਹੀ BCCI ਨੇ ਦੋ-ਟੁਕ ਕਿਹਾ ਕਿ ਸਾਰੇ ਖਿਡਾਰੀ ਘਰੇਲੂ ਕ੍ਰਿਕਟ ਖੇਡਣ ਨੂੰ ਪਹਿਲ ਦੇਣ ਜਦੋਂ ਕਿ ਉਹ ਰਾਸ਼ਟਰੀ ਟੀਮ ਦੀ ਅਗਵਾਈ ਨਹੀਂ ਕਰ ਰਹੇ ਹੋਣ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਵਿਚਾਲੇ ਵੱਡੀ ਖਬਰ! ਪਟਿਆਲਾ ਤੇ ਸੰਗਰੂਰ ‘ਚ ਇੰਟਰਨੈੱਟ ਸੇਵਾਵਾਂ ‘ਤੇ ਲੱਗੀ ਪਾਬੰਦੀ
ਦੱਸ ਦੇਈਏ ਕਿ BCCI ਨੇ ਪਿਛਲੇ ਸਾਲ ਸੈਂਟਰਲ ਕਾਂਟ੍ਰੈਕਟਡ ਖਿਡਾਰੀਆਂ ਦੀ ਜੋ ਸੂਚੀ ਜਾਰੀ ਕੀਤੀ ਸੀ ਇਸ ਵਿਚ ਸ਼੍ਰੇਅਸ ਤੇ ਈਸ਼ਾਨ ਨੂੰ ਜਗ੍ਹਾ ਦਿੱਤੀ ਗਈ ਸੀ। ਸ਼੍ਰੇਅਸ ਅਈਅਰ 2022-23 ਸੈਂਟਲ ਕਾਂਟ੍ਰੈਕਟ ਵਿਚ ਬੀ ਕੈਟਾਗਰੀ ਵਿਚ ਸਨ ਜਦੋਂ ਕਿ ਈਸ਼ਾਨ ਕਿਸ਼ਨ ਨੂੰ ਸੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ ਪਰ ਇਸ ਵਾਰ ਦੋਵਾਂ ਨੂੰ ਕਿਸੇ ਵੀ ਗ੍ਰੇਡ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।