ਸਾਬਕਾ ਕ੍ਰਿਕਟਰ ਮਿਥੁਨ ਮਿਨਹਾਸ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਦੇ ਨਵੇਂ ਪ੍ਰਧਾਨ ਬਣ ਗਏ ਹਨ। ਉਹ 37ਵੇਂ ਬੀਸੀਸੀਆਈ ਪ੍ਰਧਾਨ ਹਨ। ਇਸ ਦਾ ਐਲਾਨ ਅੱਜ ਮੁੰਬਈ ਵਿਚ BCCI ਆਫਿਸ ਵਿਚ ਹੋਈ ਐਨੂਅਲ ਜਨਰਲ ਮੀਟਿੰਗ ਦੇ ਬਾਅਦ ਹੋਈ। ਮਿਨਹਾਸ ਇਸ ਅਹੁਦੇ ‘ਤੇ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ।
ਮਿਨਹਾਸ ਨੇ ਜੰਮੂ-ਕਸ਼ਮੀਰ ਤੋਂ ਅੰਡਰ-15, ਅੰਡਰ-16 ਤੇ ਅੰਡਰ-19 ਖੇਡਿਆ। ਉਨ੍ਹਾਂ ਨੇ 3 ਸਾਲ ਜੰਮੂ-ਕਸ਼ਮੀਰ ਲਈ ਅੰਡਰ-19 ਖੇਡਿਆ। ਸਾਲ 1995 ਵਿਚ ਉਨ੍ਹਾਂ ਨੇ ਲਗਭਗ 750 ਦੌੜਾਂ ਬਣਾਈਆਂ ਦੇ ਦੇਸ਼ ਦੇ ਹਾਈਐਸਟ ਅੰਡਰ-19 ਸਕੋਰਰ ਬਣੇ। ਬਾਅਦ ਵਿਚ ਜੰਮੂ-ਕਸ਼ਮੀਰ ਟੀਮ ਦੇ ਕਪਤਾਨ ਬਣੇ। ਇਸੇ ਪਰਫਾਰਮੇਂਸ ਦੇ ਚੱਲਦਿਆਂ ਉਨ੍ਹਾਂ ਦਾ ਸਿਲੈਕਸ਼ਨ ਨਾਰਥ ਜ਼ੋਨ ਲਈ ਹੋਿਆ।![]()
12ਵੀਂ ਦੀ ਪ੍ਰੀਖਿਆ ਦੇਣ ਦੇ ਬਾਅਦ ਮਿਨਹਾਸ ਕੁਝ ਮਹੀਨਿਆਂ ਲਈ ਪਹਿਲੀ ਵਾਰ ਦਿੱਲੀ ਆਏ। ਉਦੋਂ ਉਨ੍ਹਾਂ ਦੀ ਉਮਰ 17 ਸਾਲ ਦੀ ਸੀ। ਇਥੇ ਆ ਕੇ ਉਨ੍ਹਾਂ ਨੇ ਦਿੱਲੀ ਦੇ ਪ੍ਰੀਮੀਅਰ ਟੂਰਨਾਮੈਂਟ ਵਿਚ ਹਿੱਸਾ ਲਿਆ ਤੇ ਇਥੋਂ ਖੇਡਣ ਲੱਗੇ। ਉਸ ਦੌਰ ਵਿਚ ਦਿੱਲੀ ਦੀ ਟੀਮ ਵਿਚ ਵੀਰੇਂਦਰ ਸਹਿਵਾਗ ਤੇ ਆਸ਼ੀਸ਼ ਨਹਿਰਾ ਵਰਗੇ ਦਿੱਗਜ਼ ਖੇਡਦੇ ਸਨ। ਦਿੱਲੀ ਦੇ ਟੂਰਨਾਮੈਂਟ ਵਿਚ ਚੰਗਾ ਪਰਫਾਰਮ ਕਰਨ ਕਰਕੇ ਉਨ੍ਹਾਂ ਦਾ ਸਿਲੈਕਸ਼ਨ ਅੰਡਰ-19 ਨੈਸ਼ਨਲ ਟੀਮ ਵਿਚ ਹੋਇਆ। ਫਿਰ ਸਾਲ 1996 ਵਿਚ ਰਣਜੀ ਟਰਾਫੀ ਵਿਚ ਦਿੱਲੀ ਦੀ ਟੀਮ ਵਿਚ ਮਿਨਹਾਸ ਦਾ ਸਿਲੈਕਸ਼ਨ ਹੋਇਆ। ਹਾਲਾਂਕਿ ਕੋਈ ਮੈਚ ਨਹੀਂ ਖੇਡਿਆ ਫਿਰ ਅਗਲੇ ਸਾਲ 1997 ਵਿਚ ਉਨ੍ਹਾਂ ਨੇ ਦਿੱਲੀ ਵੱਲੋਂ ਰਣਜੀ ਡੈਬਿਊ ਕੀਤਾ।
ਇਹ ਵੀ ਪੜ੍ਹੋ : “ਰਾਜਵੀਰ ਜਵੰਦਾ ਦੀ ਸਿਹਤ ‘ਚ ਪਹਿਲਾਂ ਨਾਲੋਂ ਸੁਧਾਰ…” CM ਮਾਨ ਨੇ ਫੋਰਟਿਸ ਹਸਪਤਾਲ ਪਹੁੰਚ ਕੇ ਗਾਇਕ ਦਾ ਜਾਣਿਆ ਹਾਲ
ਮਿਨਹਾਸ ਨੇ ਦਿੱਲੀ ਟੀਮ ਲਈ ਲਗਾਤਾਰ ਚੰਗਾ ਪਰਫਾਰਮ ਕਰਦੇ ਹੋਏ ਮਿਡਲ ਆਰਡਰ ਵਿਚ ਆਪਣੀ ਜਗ੍ਹਾ ਪੱਕੀ ਕੀਤੀ। 2001-02 ਸੀਜਨ ਵਿਚ ਪਹਿਲੀ ਵਾਰ ਰਣਜੀ ਟਰਾਫੀ ਵਿਚ 1000+ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਵਿਚ ਸ਼ਾਮਲ ਹੋਏ ਫਿਰ ਉਹ 2006 ਤੋਂ 2008 ਤੱਕ ਦਿੱਲੀ ਰਣਜੀ ਟੀਮ ਦੇ ਕਪਤਾਨ ਰਹੇ। ਉਨ੍ਹਾਂ ਦੀ ਕਪਤਾਨੀ ਵਿਚ ਦਿੱਲੀ ਨੇ 2007-08 ਰਣਜੀ ਟਰਾਫੀ ਜਿੱਤੀ।
ਵੀਡੀਓ ਲਈ ਕਲਿੱਕ ਕਰੋ -:
























