Bcci time trail test : ਬੀਸੀਸੀਆਈ ਆਪਣੇ ਖਿਡਾਰੀਆਂ ਦੀ ਫਿੱਟਨੈੱਸ ਸੰਬੰਧੀ ਸਖਤ ਕਦਮ ਚੁੱਕਦੀ ਨਜ਼ਰ ਆ ਰਹੀ ਹੈ ਅਤੇ ਖਿਡਾਰੀਆਂ ਨੂੰ ਲਗਾਤਾਰ ਸੱਟ ਲੱਗਣ ਦੇ ਮਾਮਲੇ ਸਾਹਮਣੇ ਆਉਣ ਕਾਰਨ ਬੋਰਡ ਨੇ ਹੁਣ ਖਿਡਾਰੀਆਂ ਨੂੰ ਇੱਕ ਫਿੱਟਨੈਸ ਟੈਸਟ ਪਾਸ ਕਰਨ ਦੀ ਚੁਣੌਤੀ ਦਿੱਤੀ ਹੈ। ਕੰਟ੍ਰੈਕਟ ਵਾਲੇ ਸਾਰੇ ਖਿਡਾਰੀਆਂ ਲਈ ਇਹ ਟੈਸਟ ਪਾਸ ਕਰਨਾ ਬਹੁਤ ਲਾਜ਼ਮੀ ਹੋਵੇਗਾ। ਟਾਈਮ ਟਰਾਇਲ ਟੈਸਟ ਨਾਲ ਖਿਡਾਰੀਆਂ ਦੀ ਗਤੀ (ਸਪੀਡ) ਟੈਸਟ ਕੀਤੀ ਜਾਏਗੀ। ਬੀਸੀਸੀਆਈ ਨੇ ਬੋਰਡ ਨਾਲ ਸਮਝੌਤੇ ਕਰਨ ਵਾਲੇ ਖਿਡਾਰੀਆਂ ਲਈ ਟਾਈਮ ਟ੍ਰਾਇਲ ਟੈਸਟ ਲਾਗੂ ਕੀਤਾ ਹੈ। ਇਕਰਾਰਨਾਮੇ ਵਾਲੇ ਸਾਰੇ ਖਿਡਾਰੀਆਂ ਲਈ ਇਹ ਟੈਸਟ ਪਾਸ ਕਰਨਾ ਬਹੁਤ ਮਹੱਤਵਪੂਰਨ ਹੈ।
ਭਾਵੇਂ ਆਸਟ੍ਰੇਲੀਆਈ ਦੌਰੇ ‘ਤੇ ਟੀਮ ਇੰਡੀਆ ਨੇ ਟੈਸਟ ਸੀਰੀਜ਼ ‘ਚ 2-1 ਨਾਲ ਜਿੱਤ ਦਰਜ ਕੀਤੀ ਹੈ। ਪਰ ਇਸ ਦੌਰੇ ‘ਤੇ ਅਸ਼ਵਿਨ, ਬੁਮਰਾਹ ਵਰਗੇ ਖਿਡਾਰੀਆਂ ਦੇ ਸੱਟ ਲੱਗਣ ਕਾਰਨ ਟੀਮ ਇੰਡੀਆ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਾਰਨ ਆਸਟ੍ਰੇਲੀਆਈ ਦੌਰੇ ਤੋਂ ਸਬਕ ਲੈਂਦਿਆਂ,ਬੀਸੀਸੀਆਈ ਨੇ ਹੁਣ ਖਿਡਾਰੀਆਂ ਲਈ ਇਹ ਨਵਾਂ ਫਿੱਟਨੈੱਸ ਟੈਸਟ ਪਾਸ ਕਰਨ ਦੀ ਵੱਡੀ ਚੁਣੌਤੀ ਦਿੱਤੀ ਹੈ। ਇੰਗਲੈਂਡ ਦੌਰੇ ਤੋਂ ਪਹਿਲਾਂ, ਖਿਡਾਰੀਆਂ ਨੂੰ ਇੱਕ ਟਾਈਮ ਟ੍ਰਾਇਲ ਵਿੱਚੋਂ ਵੀ ਲੰਘਣਾ ਹੋਵੇਗਾ, ਜਦਕਿ ਯੋ-ਯੋ ਟੈਸਟ ਤੋਂ ਗੁਜ਼ਰਨਾ ਪਹਿਲਾ ਵਾਂਗ ਹੀ ਲਾਗੂ ਰਹੇਗਾ।
ਆਸਟ੍ਰੇਲੀਆਈ ਲੜੀ ਤੋਂ ਵਾਪਸੀ ਕਰ ਚੁੱਕੇ ਖਿਡਾਰੀਆਂ ਨੂੰ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਤੋਂ ਪਹਿਲਾਂ ਟਾਈਮ ਟ੍ਰਾਇਲ ਟੈਸਟ ਨਹੀਂ ਦੇਣਾ ਪਏਗਾ। ਪਰ ਸੀਮਤ ਓਵਰਾਂ ਦੀ ਲੜੀ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਲਈ, ਟਾਈਮ ਟ੍ਰਾਇਲ ਟੈਸਟ ਨੂੰ ਪਾਸ ਕਰਨਾ ਬਹੁਤ ਜ਼ਰੂਰੀ ਹੈ। ਤੇਜ਼ ਗੇਂਦਬਾਜ਼ਾਂ ਨੂੰ ਟਾਈਮ ਟ੍ਰਾਇਲ ਟੈਸਟ ਵਿੱਚ 2 ਕਿਲੋਮੀਟਰ ਦੀ ਦੂਰੀ 8 ਮਿੰਟ 15 ਸਕਿੰਟ ਵਿੱਚ ਪੂਰੀ ਕਰਨੀ ਪਏਗੀ। ਸਪਿਨ ਗੇਂਦਬਾਜ਼ਾਂ ਅਤੇ ਹੋਰ ਖਿਡਾਰੀਆਂ ਲਈ 2 ਕਿਲੋਮੀਟਰ ਦੀ ਦੂਰੀ 8 ਮਿੰਟ 30 ਸਕਿੰਟ ਵਿੱਚ ਪੂਰਾ ਕਰਨ ਦਾ ਨਿਯਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਯੋ ਯੋ ਟੈਸਟ ਵਿੱਚ 17.1 ਅੰਕ ਬਣਾਂਉਣੇ ਪੈਣਗੇ।
ਇਹ ਵੀ ਦੇਖੋ : ਪਹਿਲੀ ਵਾਰ ਦੇਖੋਂਗੇ ਕਿਸਾਨੀ ਅੰਦੋਲਨ ਦੀਆਂ ਅਜਿਹੀਆਂ ਤਸਵੀਰਾਂ ਜੋ ਜਨ ਅੰਦੋਲਨ ਦਾ ਮਤਲਬ ਦੱਸਣਗਿਆਂ !