Ben Stokes Jofra Archer Rested: ਇੰਗਲੈਂਡ ਨੇ ਜਨਵਰੀ ਵਿੱਚ ਸ਼੍ਰੀਲੰਕਾ ਖਿਲਾਫ਼ ਖੇਡੀ ਜਾਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ । ਪਿਤਾ ਦੇ ਦਿਹਾਂਤ ਦਾ ਸੋਗ ਮਨਾ ਰਹੇ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਸ਼੍ਰੀਲੰਕਾ ਦੌਰੇ ‘ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ । ECB ਨੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਇਸ ਸੀਰੀਜ਼ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ ਹੈ । ਲੰਬੇ ਸਮੇਂ ਤੋਂ ਬਾਅਦ ਟੀਮ ਵਿੱਚ ਮਹਾਨ ਖਿਡਾਰੀ ਜੌਨੀ ਬੇਅਰਸਟੋ ਅਤੇ ਮੋਇਨ ਅਲੀ ਦੀ ਵਾਪਸੀ ਹੋਈ ਹੈ।
ਸਟੋਕਸ ਅਤੇ ਆਰਚਰ ਦੀ ਅਗਲੇ ਸਾਲ ਫਰਵਰੀ ਵਿੱਚ ਭਾਰਤ ਖਿਲਾਫ਼ ਹੋਣ ਵਾਲੀ ਸੀਰੀਜ਼ ਵਿੱਚ ਵਾਪਸੀ ਕਰਨਾ ਨਿਸ਼ਚਤ ਹੈ । ਇੰਗਲੈਂਡ ਦੀ ਟੀਮ 2 ਜਨਵਰੀ ਨੂੰ ਸ਼੍ਰੀਲੰਕਾ ਦੌਰੇ ਲਈ ਰਵਾਨਾ ਹੋਵੇਗੀ, ਜਿੱਥੇ ਗਾਲ ਸਟੇਡੀਅਮ ਵਿੱਚ ਉਸਨੂੰ 14 ਤੋਂ 18 ਜਨਵਰੀ ਤੱਕ ਪਹਿਲਾ ਅਤੇ 22 ਤੋਂ 26 ਜਨਵਰੀ ਤੱਕ ਦੂਜਾ ਟੈਸਟ ਮੈਚ ਖੇਡਣਾ ਹੈ ।
ਦਰਅਸਲ, ਕੋਵਿਡ-19 ਮਹਾਂਮਾਰੀ ਕਾਰਨ ਇਸ ਸੀਰੀਜ਼ ਦਾ ਆਯੋਜਨ ਜੀਵ-ਸੁਰੱਖਿਅਤ ਵਾਤਾਵਰਣ ਵਿੱਚ ਹੋਵੇਗੀ, ਜਿੱਥੇ ਸਟੇਡੀਅਮ ਵਿੱਚ ਵੀ ਦਰਸ਼ਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੋਵਾਂ ਟੀਮਾਂ ਵਿਚਾਲੇ ਖੇਡੀ ਜਾਣ ਵਾਲੀ ਇਹ ਸੀਰੀਜ਼ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਦਾ ਆਯੋਜਨ ਪਿਛਲੇ ਸਾਲ ਮਾਰਚ ਵਿੱਚ ਕੀਤਾ ਜਾਣਾ ਸੀ। ਇੰਗਲੈਂਡ ਦੀ ਟੀਮ ਸੀਰੀਜ਼ ਖੇਡਣ ਲਈ ਸ੍ਰੀਲੰਕਾ ਵੀ ਪਹੁੰਚ ਗਈ ਸੀ, ਪਰ ਖਿਡਾਰੀ ਮੈਚ ਖੇਡੇ ਬਿਨ੍ਹਾਂ ਹੀ ਆਪਣੇ ਦੇਸ਼ ਵਾਪਸ ਚਲੇ ਗਏ । ਉੱਥੇ ਹੀ ਜੌਨੀ ਬੇਅਰਸਟੋ ਤੋਂ ਇਲਾਵਾ ਜੋਸ ਬਟਲਰ ਅਤੇ ਬੇਨ ਫੌਕਸ ਦੇ ਰੂਪ ਵਿੱਚ ਦੋ ਹੋਰ ਵਿਕਟਕੀਪਰ ਪਹਿਲਾਂ ਹੀ ਟੀਮ ਵਿੱਚ ਸ਼ਾਮਿਲ ਹਨ।
ਇੰਗਲੈਂਡ ਟੈਸਟ ਟੀਮ:
ਜੋ ਰੂਟ (ਕਪਤਾਨ), ਮੋਇਨ ਅਲੀ, ਜੇਮਜ਼ ਐਂਡਰਸਨ, ਜੋਨਾਥਨ ਬੇਅਰਸਟੋ, ਡੋਮ ਬੇਸ, ਸਟੂਅਰਟ ਬ੍ਰਾਡ, ਜੋਸ ਬਟਲਰ, ਜੈਕ ਕ੍ਰਾਵਲੇ, ਸੈਮ ਕੁਰੇਨ, ਬੇਨ ਫੌਕਸ, ਡੈਨ ਲਾਰੈਂਸ, ਜੈਕ ਲੀਚ, ਡੋਮ ਸਿਬਲੀ, ਓਲੀ ਸਟੋਨ, ਕ੍ਰਿਸ ਵੋਕਸ, ਮਾਰਕ ਵੁਡ ਸ਼ਾਮਿਲ ਹਨ।