ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਨੇ IPL 2024 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ । ਰੂਟ ਨੇ 2023 ਵਿੱਚ ਰਾਜਸਥਾਨ ਰਾਇਲਜ਼ ਵੱਲੋਂ IPL ਦੀ ਸ਼ੁਰੂਆਤ ਕੀਤੀ ਸੀ। ਰਾਜਸਥਾਨ ਰਾਇਲਸ ਨੇ ਸ਼ਨੀਵਾਰ 25 ਨਵੰਬਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ । ਰੂਟ, IPL ਤੋਂ ਹਟਣ ਵਾਲੇ ਦੂਜੇ ਇੰਗਲੈਂਡ ਦੇ ਕ੍ਰਿਕਟਰ ਹਨ। ਉਸ ਤੋਂ ਪਹਿਲਾਂ ਆਲਰਾਊਂਡਰ ਬੇਨ ਸਟੋਕਸ ਨੇ ਵੀ IPL ਵਿੱਚ ਨਾ ਖੇਡਣ ਦਾ ਫੈਸਲਾ ਕੀਤਾ ਸੀ। ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਰੂਟ ਨੇ ਗੱਲਬਾਤ ਦੌਰਾਨ ਆਈਪੀਐੱਲ 2024 ਵਿੱਚ ਹਿੱਸਾ ਨਾ ਲੈਣ ਦੀ ਜਾਣਕਾਰੀ ਦਿੱਤੀ। ਅਸੀਂ ਉਨ੍ਹਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ ਅਤੇ ਉਨ੍ਹਾਂ ਦੇ ਹਰ ਕੰਮ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ।
ਭਾਰਤ ਵਿੱਚ ਹੋਏ ਵਨਡੇ ਵਿਸ਼ਵ ਕੱਪ ਦਾ ਹਿੱਸਾ ਰਹੇ ਜੋਅ ਰੂਟ ਨੂੰ ਵੈਸਟਇੰਡੀਜ਼ ਦੌਰੇ ਤੋਂ ਬ੍ਰੇਕ ਦਿੱਤੀ ਗਈ ਹੈ। ਰੂਟ ਨੂੰ ਵੈਸਟਇੰਡੀਜ਼ ਖਿਲਾਫ 3 ਦਸੰਬਰ ਤੋਂ ਤਿੰਨ ਵਨਡੇ ਅਤੇ 5 ਟੀ-20 ਮੈਚਾਂ ਦੀ ਸੀਰੀਜ਼ ਲਈ ਐਲਾਨੀ ਗਈ ਇੰਗਲੈਂਡ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ । ਇੰਗਲੈਂਡ ਦੀ ਪੁਰਸ਼ ਟੀਮ ਦੇ ਮੈਨੇਜਿੰਗ ਡਾਇਰੈਕਟਰ ਰੌਬ ਕੀ ਨੇ ਵੈਸਟਇੰਡੀਜ਼ ਦੌਰੇ ਲਈ ਇੰਗਲੈਂਡ ਟੀਮ ਦੇ ਐਲਾਨ ਤੋਂ ਬਾਅਦ ਕਿਹਾ ਸੀ ਕਿ ਰੂਟ ਨੂੰ ਵਿਸ਼ਵ ਕੱਪ ਤੋਂ ਬਾਅਦ ਬ੍ਰੇਕ ਦੀ ਲੋੜ ਹੈ। ਰੂਟ ਨੇ ਵਨਡੇ ਵਿਸ਼ਵ ਕੱਪ ਦੇ 9 ਮੈਚਾਂ ਵਿੱਚ 30.66 ਦੀ ਔਸਤ ਨਾਲ 276 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ 3 ਅਰਧ ਸੈਂਕੜੇ ਵੀ ਲਗਾਏ।
ਇਹ ਵੀ ਪੜ੍ਹੋ: PM ਸੁਰੱਖਿਆ ਚੂਕ ਮਾਮਲੇ ‘ਚ CM ਮਾਨ ਦਾ ਵੱਡਾ ਐਕਸ਼ਨ, DSP ਸਣੇ 6 ਹੋਰ ਮੁਲਾਜ਼ਮਾਂ ‘ਤੇ ਕਾਰਵਾਈ
ਜ਼ਿਕਰਯੋਗ ਹੈ ਕਿ IPL ਦੇ ਪਿਛਲੇ ਸੀਜ਼ਨ ਵਿੱਚ ਆਪਣਾ ਡੈਬਿਊ ਕਰਨ ਵਾਲੇ ਜੋਅ ਰੂਟ ਨੂੰ ਰਾਜਸਥਾਨ ਰਾਇਲਜ਼ ਨੇ 2023 ਆਈਪੀਐਲ ਦੀ ਮਿੰਨੀ ਨਿਲਾਮੀ ਵਿੱਚ ਉਸ ਦੀ ਮੂਲ ਕੀਮਤ 1 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਸੀ। ਜੋ ਰੂਟ IPL ਤੋਂ ਹਟਣ ਵਾਲੇ ਦੂਜੇ ਇੰਗਲੈਂਡ ਦੇ ਕ੍ਰਿਕਟਰ ਹਨ । ਉਸ ਤੋਂ ਪਹਿਲਾਂ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਵਰਕ ਲੋਡ ਅਤੇ ਫਿਟਨੈਸ ਪ੍ਰਬੰਧਨ ਕਾਰਨ ਇੰਡੀਅਨ ਪ੍ਰੀਮੀਅਰ ਲੀਗ 2024 (IPL) ਤੋਂ ਹਟਣ ਦਾ ਫੈਸਲਾ ਕੀਤਾ ਸੀ । 2023 ਵਿੱਚ ਚੇੱਨਈ ਨੇ ਉਸਨੂੰ 16.25 ਕਰੋੜ ਰੁਪਏ ਵਿੱਚ ਖਰੀਦਿਆ ਸੀ । ਸਟੋਕਸ ਨੇ CSK ਲਈ ਸਿਰਫ 2 ਮੈਚ ਖੇਡੇ ਸਨ ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ IPL ਨਿਲਾਮੀ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਇੱਕ ਟ੍ਰੇਡ ਹੋਇਆ ਹੈ ਜਿਸ ਵਿੱਚ ਰਾਜਸਥਾਨ ਰਾਇਲਜ਼ ਤੋਂ ਦੇਵਦੱਤ ਪਡਿਕਲ ਅਤੇ ਲਖਨਊ ਸੁਪਰ ਜਾਇੰਟਸ ਤੋਂ ਗੇਂਦਬਾਜ਼ ਆਵੇਸ਼ ਖਾਨ ਦੀ ਅਦਲਾ-ਬਦਲੀ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਪਡਿਕਲ IPL ਵਿੱਚ ਹੁਣ ਲਖਨਊ ਵੱਲੋਂ ਖੇਡਦੇ ਨਜ਼ਰ ਆਉਣਗੇ, ਜਦਕਿ ਦੂਜੇ ਪਾਸੇ ਆਵੇਸ਼ ਖਾਨ ਇਸ ਵਾਰ IPL ਵਿੱਚ ਰਾਜਸਥਾਨ ਰਾਇਲਜ਼ ਟੀਮ ਲਈ ਖੇਡਦੇ ਨਜ਼ਰ ਆਉਣਗੇ । ਇਸ ਵਾਰ ਆਈਪੀਐਲ ਦੀ ਨਿਲਾਮੀ 19 ਦਸੰਬਰ ਨੂੰ ਹੋਣੀ ਹੈ।
ਵੀਡੀਓ ਲਈ ਕਲਿੱਕ ਕਰੋ : –