ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਤੋਂ ਇਲਾਵਾ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਸ ਮੌਰਿਸ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦਾ ਐਲਾਨ ਕੀਤਾ ਹੈ।
ਕ੍ਰਿਸ ਮੌਰਿਸ ਨੇ ਇੰਸਟਾਗ੍ਰਾਮ ‘ਤੇ ਆਪਣੀ ਪੋਸਟ ‘ਚ ਕਿਹਾ ਕਿ ਅੱਜ ਮੈਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਇਸ ਸਫ਼ਰ ਵਿੱਚ ਵੱਡੀ ਜਾਂ ਛੋਟੀ ਭੂਮਿਕਾ ਨਿਭਾਈ ਹੈ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸ ਮੌਰਿਸ ਹੁਣ ਦੱਖਣੀ ਅਫਰੀਕੀ ਫਰੈਂਚਾਈਜ਼ੀ ਟੀਮ ਟਾਈਟਨਸ ਦੇ ਕੋਚ ਦੇ ਰੂਪ ‘ਚ ਨਜ਼ਰ ਆਉਣਗੇ ਅਤੇ ਪਰਦੇ ਦੇ ਪਿੱਛੇ ਕੰਮ ਕਰਨਗੇ।
ਕ੍ਰਿਸ ਮੌਰਿਸ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਹਨ। ਕ੍ਰਿਸ ਮੌਰਿਸ ਨੇ IPL 2021 ਦੀ ਨਿਲਾਮੀ ‘ਚ ਇਹ ਇਤਿਹਾਸ ਰਚਿਆ ਸੀ ਮੌਰਿਸ ਯੁਵਰਾਜ ਸਿੰਘ ਨੂੰ ਪਿੱਛੇ ਛੱਡਦਿਆਂ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਸੀ। ਆਈਪੀਐਲ ਨਿਲਾਮੀ ਵਿੱਚ ਰਾਜਸਥਾਨ ਰਾਇਲਜ਼ (ਆਰਆਰ) ਨੇ ਮੌਰਿਸ ਨੂੰ 16.25 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਵੀਡੀਓ ਲਈ ਕਲਿੱਕ ਕਰੋ -: