Colin de Grandhomme ruled out: 27 ਨਵੰਬਰ ਤੋਂ ਵੈਸਟਇੰਡੀਜ਼ ਖਿਲਾਫ਼ ਸ਼ੁਰੂ ਹੋ ਰਹੀ ਘਰੇਲੂ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ । ਟੀਮ ਦੇ ਸਟਾਰ ਆਲਰਾਊਂਡਰ ਕੋਲਿਨ ਡੀ ਗ੍ਰੈਂਡਹੋਮ ਸੱਟ ਕਾਰਨ ਕੈਰੇਬੀਅਨ ਟੀਮ ਖਿਲਾਫ ਹੋਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ । ਉਨ੍ਹਾਂ ਦੀ ਜਗ੍ਹਾ ਡੇਰਿਲ ਮਿਚੇਲ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵੇਸਟਇੰਡੀਜ਼ ਖਿਲਾਫ਼ ਹੋਣ ਵਾਲੇ ਤੀਸਰੇ T20 ਮੈਚ ਲਈ ਸਪਿਨ ਗੇਂਦਬਾਜ਼ ਮਿਚੇਲ ਸੈਂਟਨਰ ਨੂੰ ਕਪਤਾਨ ਬਣਾਇਆ ਗਿਆ ਹੈ । ਸੈਂਟਨਰ ਟੀ-20 ਕ੍ਰਿਕਟ ਵਿੱਚ ਨਿਊਜ਼ੀਲੈਂਡ ਦੀ ਅਗਵਾਈ ਕਰਨ ਵਾਲੇ 8ਵੇਂ ਕਪਤਾਨ ਹੋਣਗੇ।
ਦਰਅਸਲ, ਪਹਿਲੇ ਦੋ ਟੀ-20 ਮੈਚਾਂ ਵਿੱਚ ਟੀਮ ਦੀ ਕਪਤਾਨੀ ਤੇਜ਼ ਗੇਂਦਬਾਜ਼ ਟਿਮ ਸਾਊਥੀ ਕਰਦੇ ਹੋਏ ਦਿਖਾਈ ਦੇਣਗੇ, ਜਦਕਿ ਤੀਜੇ ਟੀ-20 ਮੈਚ ਲਈ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਸਾਊਥੀ ਦੀ ਗੈਰਹਾਜ਼ਰੀ ਵਿੱਚ ਮਿਚੇਲ ਸੈਂਟਨਰ ਨੂੰ ਤੀਜੇ ਟੀ-20 ਮੈਚ ਲਈ ਟੀਮ ਦੀ ਕਪਤਾਨੀ ਸੌਂਪੀ ਗਈ ਹੈ । ਇਜਾਜ਼ ਪਟੇਲ ਦੇ ਪੂਰੀ ਤਰ੍ਹਾਂ ਫਿਟ ਨਾ ਹੋਣ ਕਾਰਨ ਮਿਸ਼ੇਲ ਸੈਂਟਨਰ ਨੂੰ ਕਵਰ ਦੇ ਤੌਰ ‘ਤੇ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਕੋਲਿਨ ਡੀ ਗ੍ਰੈਂਡਹੋਮ ਨੂੰ ਆਪਣੀ ਸੱਜੀ ਲੱਤ ਵਿੱਚ ਹੱਡੀਆਂ ਦੇ ਦਰਦ ਨਾਲ ਜੂਝ ਰਹੇ ਹੈ, ਜਿਸ ਕਾਰਨ ਉਹ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ ।
ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਟੀਮ ਨੂੰ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਟੀ-20 ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜੋ 27 ਨਵੰਬਰ ਤੋਂ ਸ਼ੁਰੂ ਹੋਵੇਗੀ । ਟੀਮ ਦੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਵੀ ਸੱਟ ਕਾਰਨ ਟੀ-20 ਮੈਚਾਂ ਲਈ ਉਪਲਬਧ ਨਹੀਂ ਹਨ । ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ 3 ਦਸੰਬਰ ਨੂੰ ਸ਼ੁਰੂ ਹੋਵੇਗੀ । ਕੋਰੋਨਾ ਦੇ ਮੱਦੇਨਜ਼ਰ ਲਾਕਡਾਊਨ ਤੋਂ ਬਾਅਦ ਇਹ ਨਿਊਜ਼ੀਲੈਂਡ ਦੀ ਪਹਿਲੀ ਅੰਤਰਰਾਸ਼ਟਰੀ ਸੀਰੀਜ਼ ਹੋਵੇਗੀ ।
ਇਹ ਵੀ ਦੇਖੋ: Bathinda ਤੋਂ ਇਹ ਕਿਸਾਨ ਜੱਥਾ ਅੱਜ ਹੀ ਜੁੱਲੀ ਬਿਸਤਰਾ ਲੈ ਕੇ ਨਿਕਲਿਆ Delhi ਵੱਲ