ਆਈਸੀਸੀ ਕ੍ਰਿਕਟ ਵਰਲਡ ਕੱਪ ਦਾ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਹੈ। ਆਈਸੀਸੀ ਵਰਲਡ ਕੱਪ ਫਾਈਨਲ ਲਈ ਪ੍ਰਾਈਜ਼ ਮਨੀ ਦਾ ਐਲਾਨ ਕਰ ਚੁੱਕਾ ਹੈ ਜਿਸ ਤਹਿਤ 84 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਸਭ ਦੇ ਦਰਮਿਆਨ ਇਕ ਭਾਰਤੀ ਸੀਈਓ ਨੇ ਆਪਣੇ ਕ੍ਰਿਕਟ ਪ੍ਰੇਮ ਦੀ ਮਿਸਾਲ ਰਚਦੇ ਹੋਏ ਟੀਮ ਇੰਡੀਆ ਦੇ ਵਰਲਡ ਕੱਪ ਜਿੱਤਣ ‘ਤੇ 100 ਕਰੋੜ ਰੁਪਏ ਵੰਡਣ ਦਾ ਐਲਾਨ ਕੀਤਾ ਹੈ।
ਪੁਨੀਤ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖੀ ਹੈ ਜਿਸ ਵਿਚ ਉਨ੍ਹਾਂ ਨੇ ਸਾਲ 2011 ਵਿਚ ਟੀਮ ਇੰਡੀਆ ਦੇ ਵਰਲਡ ਚੈਂਪੀਅਨ ਬਣਨ ਦੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ। ਇਸੇ ਪੋਸਟ ਵਿਚ ਉਨ੍ਹਾਂ ਨੇ ਏਸਟ੍ਰੋਟਾਕ ਦੇ ਯੂਜਰਸ ਨਾਲ ਵੱਡਾ ਵਾਅਦਾ ਵੀ ਕਰ ਦਿੱਤਾ। ਪੁਨੀਤ ਗੁਪਤਾ ਨੇ ਕਿਹਾ ਕਿ ਜੇਕਰ ਟੀਮ ਇੰਡੀਆ ਇਸ ਵਾਰ ਵਰਲਡ ਕੱਪ ਜਿੱਤਣ ਵਿਚ ਸਫਲ ਹੁੰਦੀ ਹੈ ਤਾਂ ਉਨ੍ਹਾਂ ਦੀ ਕੰਪਨੀ Astrotalk ਆਪਣੇ ਉਪਭੋਗਤਾਵਾਂ ਨੂੰ 100 ਕਰੋੜ ਰੁਪਏ ਵੰਡੇਗੀ।
ਸੀਈਓ ਪੁਨੀਤ ਨੇ 2011 ਦੀ ਭਾਰਤ ਦੀ ਵਿਸ਼ਵ ਜੇਤੂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ ਪਿਛਲੀ ਵਾਰ ਜਦੋਂ ਭਾਰਤ ਨੇ ਸਾਲ 2011 ਵਿਚ ਵਿਸ਼ਵ ਕੱਪ ਜਿੱਤਿਆ ਸੀ ਉਦੋਂ ਉਹ ਕਾਲਜ ਵਿਚ ਪੜ੍ਹ ਰਹੇ ਸਨ। ਉਹ ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਧ ਖੁਸ਼ੀ ਵਾਲੇ ਦਿਨਾਂ ਵਿਚੋਂ ਇਕ ਸੀ। ਉਹ ਮੈਚ ਉਨ੍ਹਾਂ ਨੇ ਆਪਣੇ ਕੁਝ ਦੋਸਤਾਂ ਨਾਲ ਕਾਲਜ ਨੇੜੇ ਇਕ ਆਡੀਟੋਰੀਅਮ ਵਿਚ ਦੇਖਿਆ ਸੀ। ਮੈਚ ਤੋਂ ਇਕ ਦਿਨ ਪਹਿਲਾਂ ਵਾਰੀ ਰਾਤ ਉਹ ਚੰਗੀ ਤਰ੍ਹਾਂ ਸੌਂ ਨਹੀਂ ਸਕੇ।
ਇਹ ਵੀ ਪੜ੍ਹੋ : ICC World Cup 2023: ਫਾਈਨਲ ਮੈਚ ਕਾਰਨ ਅਹਿਮਦਾਬਾਦ ਹਵਾਈ ਅੱਡਾ 45 ਮਿੰਟ ਲਈ ਰਹੇਗਾ ਬੰਦ
ਪੁਨੀਤ ਨੇ ਦੱਸਿਆ ਕਿ ਪਿਛਲੀ ਪੂਰੀ ਰਾਤ ਉਹ ਇਹ ਸੋਚਦੇ ਰਹੇ ਕਿ ਜੇਕਰ ਇੰਡੀਆ ਜਿੱਤੀ ਤਾਂ ਜਿੱਤ ਦੇ ਬਾਅਦ ਮੈਂ ਕੀ ਕਰਾਂਗਾ। ਪਿਛਲੀ ਵਾਰ ਕੁਝ ਦੋਸਤ ਸਨ ਜਿਨ੍ਹਾਂ ਨਾਲ ਮੈਂ ਆਪਣੀ ਖੁਸ਼ੀ ਸਾਂਝੀ ਕਰ ਸਕਦਾ ਸੀ ਪਰ ਇਸ ਵਾਰ ਬਹੁਤ ਸਾਰੇ Astrotalk ਯੂਜਰਸ ਹਨ ਜੋ ਸਾਡੇ ਲਈ ਦੋਸਤ ਵਰਗੇ ਹਨ। ਮੈਂ ਉਨ੍ਹਾਂ ਨਾਲ ਆਪਣੀ ਖੁਸ਼ੀ ਸਾਂਝਾ ਕਰਨਾ ਚਾਹੁੰਦਾ ਹਾਂ। ਇਸ ਲਈ ਮੈਨੂੰ ਆਈਡੀਆ ਮਿਲ ਚੁੱਕਾ ਸੀ। ਮੈਂ 100 ਕਰੋੜ ਰੁਪਏ ਯੂਜਰਸ ਨੂੰ ਵੰਡਣ ਦਾ ਫੈਸਲਾ ਕੀਤਾ। ਇਸ ਲਈ ਮੈਂ ਆਪਣੀ ਫਾਈਨਾਂਸ ਟੀਮ ਨਾਲ ਗੱਲ ਕਰ ਚੁੱਕਾ ਹਾਂ। ਜੇਕਰ ਟੀਮ ਇੰਡੀਆ ਵਿਸ਼ਵ ਕੱਪ ਜਿੱਤੀ ਹੈ ਤਾਂ ਉਨ੍ਹਾਂ ਦੇ ਵਾਲੇਟ ਵਿਚੋਂ 100 ਕਰੋੜ ਰੁਪਏ ਵੰਡਣ ਨੂੰ ਕਿਹਾ ਹੈ। ਇਸ ਲਈ ਆਓ ਟੀਮ ਇੰਡੀਆ ਦੀ ਜਿੱਤ ਦੀ ਪ੍ਰਾਰਥਨਾ ਕਰੀਏ ਤੇ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਹੋਏ, ਚੀਅਰ-ਅੱਪ ਕਰੀਏ।
ਵੀਡੀਓ ਲਈ ਕਲਿੱਕ ਕਰੋ : –