Cricket Australia chief executive: ਕ੍ਰਿਕਟ ਆਸਟ੍ਰੇਲੀਆ ਦੇ ਚੀਫ ਐਗਜ਼ੀਕਿਊਟਿਵ ਕੇਵਿਨ ਰਾਬਰਟਸ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਕ੍ਰਿਕਟ ਆਸਟ੍ਰੇਲੀਆ ਬੋਰਡ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ । ਹੁਣ ਨਿਕ ਹਾਕਲੇ ਜੋ ਆਈਸੀਸੀ ਟੀ-20 ਵਿਸ਼ਵ ਕੱਪ ਦੇ ਚੀਫ ਐਗਜ਼ੀਕਿਊਟਿਵ ਵਜੋਂ ਕੰਮ ਕਰ ਰਿਹਾ ਸੀ, ਉਹ ਅੰਤਰਿਮ ਕੰਮ ਸੰਭਾਲਣਗੇ । ਕ੍ਰਿਕਟ ਆਸਟ੍ਰੇਲੀਆ ਦੇ ਚੇਅਰਮੈਨ ਅਰਲ ਐਡਿੰਗਜ਼ ਨੇ ਕਿਹਾ ਹੈ, “ਹੁਣ ਕ੍ਰਿਕਟ ਆਸਟ੍ਰੇਲੀਆ ਵੱਲੋਂਨਵੇਂ ਚੀਫ ਐਗਜ਼ੀਕਿਊਟਿਵ ਦੀ ਭਾਲ ਸ਼ੁਰੂ ਕੀਤੀ ਜਾਏਗੀ, ਕਿਉਂਕਿ ਕੋਰੋਨਾ ਸੰਕਟ ਤੋਂ ਬਾਅਦ ਕ੍ਰਿਕਟ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ ।”
ਦੱਸ ਦੇਈਏ ਕਿ ਕੇਵਿਨ ਰਾਬਰਟਸ ਪਿਛਲੇ 8 ਸਾਲਾਂ ਤੋਂ ਕ੍ਰਿਕਟ ਆਸਟ੍ਰੇਲੀਆ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ 2 ਸਾਲ ਪਹਿਲਾਂ ਚੀਫ ਐਗਜ਼ੀਕਿਊਟਿਵ ਦਾ ਚਾਰਜ ਦਿੱਤਾ ਗਿਆ ਸੀ। ਕ੍ਰਿਕਟ ਆਸਟ੍ਰੇਲੀਆ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਰੋਨਾ ਸੰਕਟ ਵਿੱਚ ਬਦਲਦੇ ਹਾਲਾਤਾਂ ਵਿੱਚ ਅਗਲੇ ਵਿੱਤੀ ਵਰ੍ਹੇ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਆਪਣੀਆਂ ਯੋਜਨਾਵਾਂ ਵਿੱਚ ਕੁਝ ਬਦਲਣਾ ਚਾਹੁੰਦਾ ਹੈ ਅਤੇ ਇਸ ਲਈ ਇਸ ਤਬਦੀਲੀ ਬਾਰੇ ਸੋਚਿਆ ਗਿਆ ਹੈ ।
ਇਸ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਵੱਲੋਂ ਤੋਂ ਇਸ਼ਾਰਾ ਦਿੱਤਾ ਗਿਆ ਸੀ ਕਿ ਅਗਲੇ ਇੱਕ ਸਾਲ ਵਿੱਚ ਉਨ੍ਹਾਂ ਦੀ ਆਮਦਨੀ ਵਿੱਚ 50 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ ਅਤੇ ਇਹ ਖਿਡਾਰੀਆਂ ਦੀਆਂ ਤਨਖਾਹਾਂ ‘ਤੇ ਇਸਦਾ ਪ੍ਰਭਾਵ ਪੈ ਸਕਦਾ ਹੈ । ਸੂਤਰਾਂ ਅਨੁਸਾਰ ਇਸਨੂੰ ਲੈ ਕੇ ਖਿਡਾਰੀ ਕੇਵਿਨ ਰਾਬਰਟਸ ਤੋਂ ਖੁਸ਼ ਨਹੀਂ ਸਨ ।