Cricket Australia Names Squad: ਸਿਡਨੀ: ਭਾਰਤ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਲਈ ਆਸਟ੍ਰੇਲੀਆ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 18 ਮੈਂਬਰੀ ਟੀਮ ਵਿੱਚ 21 ਸਾਲਾਂ ਆਲਰਾਊਂਡਰ ਕੈਮਰਾਨ ਗ੍ਰੀਨ ਨੂੰ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 3 ਸਾਲਾਂ ਬਾਅਦ ਮੋਇਸਜ਼ ਹੈਨਰੀਕਸ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਸੱਟ ਨਾਲ ਜੂਝ ਰਹੇ ਮਿਸ਼ੇਲ ਮਾਰਸ਼ ਦੀ ਜਗ੍ਹਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ। ਦਰਅਸਲ, ਅਗਲੇ ਮਹੀਨੇ ਤੋਂ ਭਾਰਤ ਦਾ ਆਸਟ੍ਰੇਲੀਆ ਦੌਰਾ ਸ਼ੁਰੂ ਹੋ ਰਿਹਾ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਬੀਸੀਸੀਆਈ ਨੇ ਵੀ ਇਸ ਦੌਰੇ ਲਈ ਟੀਮ ਦਾ ਐਲਾਨ ਕੀਤਾ ਸੀ।
ਦਰਅਸਲ, ਪਿਛਲੇ ਹਫਤੇ ਆਸਟ੍ਰੇਲੀਆ ਦੇ ਸਾਬਕਾ ਚੋਣਕਾਰ ਗ੍ਰੇਗ ਚੈਪਲ ਨੇ ਕੈਮਰਨ ਗ੍ਰੀਨ ਨੂੰ ਟੀਮ ਵਿੱਚ ਮੌਕਾ ਦੇਣ ਦੀ ਮੰਗ ਕੀਤੀ ਸੀ । 21 ਸਾਲਾਂ ਗ੍ਰੀਨ ਸ਼ੇਫੀਲਡ ਸ਼ੀਲਡ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਪਿੱਛੇ ਦਿਨੀਂ ਨਿਊ ਸਾਊਥ ਵੇਲਜ਼ ਖਿਲਾਫ ਐਡੀਲੇਡ ਦੇ ਮੈਦਾਨ ਵਿੱਚ 197 ਦੌੜਾਂ ਬਣਾਈਆਂ ਸਨ । ਇਸ ਤੋਂ ਇਲਾਵਾ ਤਸਮਾਨੀਆ ਖਿਲਾਫ 158 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਕ੍ਰਿਕਟ ਆਸਟ੍ਰੇਲੀਆ ਦੇ ਚੋਣ ਚੇਅਰਮੈਨ ਟਰੈਵਰ ਹਾਨਸ ਨੇ ਕਿਹਾ ਹੈ ਕਿ ਭਵਿੱਖ ਨੂੰ ਵੇਖਦੇ ਹੋਏ ਇਸ ਖਿਡਾਰੀ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।
ਉੱਥੇ ਹੀ ਦੂਜੇ ਪਾਸੇ ਤਿੰਨ ਸਾਲਾਂ ਬਾਅਦ ਟੀਮ ਵਿੱਚ ਸ਼ਾਮਿਲ ਕੀਤੇ ਗਏ ਮੋਇਸਜ਼ ਹੈਨਰਿਕਸ ਨੇ ਪਿਛਲੇ ਸੀਜ਼ਨ ਵਿੱਚ ਸਿਡਨੀ ਸਿਕਸਰ ਨੂੰ ਬਿਗ ਬੈਸ਼ ਦਾ ਖਿਤਾਬ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਹੈਨਰੀਕਸ ਨੇ ਆਖਰੀ ਵਾਰ ਆਸਟ੍ਰੇਲੀਆ ਲਈ ਟੀ-20 ਅਤੇ ਵਨਡੇ ਮੈਚਾਂ ਵਿੱਚ ਹਿੱਸਾ ਲਿਆ ਸੀ।
ਆਸਟ੍ਰੇਲੀਆ ਦੀ ਟੀਮ:
ਐਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਐਗਰ, ਅਲੈਕਸ ਕੈਰੀ, ਪੈਟ ਕਮਿੰਸ, ਕੈਮਰਨ ਗ੍ਰੀਨ, ਜੋਸ ਹੇਜਲਵੁੱਡ, ਮੋਇਸਜ਼ ਹੈਨਰੀਕਸ, ਮਾਰਨਸ ਲੈਬੂਸਚੇਨ, ਡੈਨੀਅਲ ਸੈਮਜ਼, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ, ਮਾਰਕਸ ਸਟਾਇਨਸ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜ਼ੈਂਪਾ ਆਦਿ ਸ਼ਾਮਿਲ ਹਨ।
ਭਾਰਤ ਬਨਾਮ ਆਸਟ੍ਰੇਲੀਆ ਸ਼ੈਡਿਊਲ
ਪਹਿਲਾ ਵਨਡੇ – 27 ਨਵੰਬਰ – ਸਿਡਨੀ
ਦੂਜਾ ਵਨਡੇ – 29 ਨਵੰਬਰ – ਸਿਡਨੀ
ਤੀਜਾ ਵਨਡੇ -02 ਦਸੰਬਰ – ਕੈਨਬਰਾ
ਪਹਿਲਾ ਟੀ 20 – 04 ਦਸੰਬਰ – ਕੈਨਬਰਾ
ਦੂਜਾ ਟੀ 20 – 06 ਦਸੰਬਰ – ਸਿਡਨੀ
ਤੀਜਾ ਟੀ 20 – 08 ਦਸੰਬਰ – ਸਿਡਨੀ
ਪਹਿਲਾ ਟੈਸਟ – 17 ਦਸੰਬਰ ਤੋਂ 21 ਦਸੰਬਰ – ਐਡੀਲੇਡ
ਦੂਜਾ ਟੈਸਟ – 26 ਦਸੰਬਰ ਤੋਂ 30 ਦਸੰਬਰ – ਮੈਲਬੌਰਨ
ਤੀਜਾ ਟੈਸਟ – 07 ਜਨਵਰੀ ਤੋਂ 11 ਜਨਵਰੀ – ਸਿਡਨੀ
ਚੌਥਾ ਟੈਸਟ – 15 ਜਨਵਰੀ ਤੋਂ 19 ਜਨਵਰੀ – ਬ੍ਰਿਸਬੇਨ