ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਹਾਲ ਹੀ ਵਿੱਚ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਨੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਉਹ ਹੁਣ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਗਏ ਹਨ। ਜਾਮਨਗਰ ਵਿਧਾਇਕ ਤੇ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਐਕਸ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰਵਿੰਦਰ ਜਡੇਜਾ ਨੂੰ ਉਨ੍ਹਾਂ ਦੀ ਪਤਨੀ ਰਿਵਾਬਾ ਜਡੇਜਾ ਦੇ ਨਾਲ ਕਈ ਵਾਰ ਚੋਣ ਪ੍ਰਚਾਰ ਵਿੱਚ ਦੇਖਿਆ ਗਿਆ ਸੀ। ਕਈ ਰੋਡ ਸ਼ੋਅ ਵਿੱਚ ਵੀ ਉਹ ਨਜ਼ਰ ਆਏ ਸਨ। ਹੁਣ ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ।
ਜਡੇਜਾ ਇਸੇ ਮਹੀਨੇ ਬੰਗਲਾਦੇਸ਼ ਖਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਵਿੱਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਉਹ ਆਖਰੀ ਵਾਰ ਟੀ-20 ਵਿਸ਼ਵ ਕੱਪ 2024 ਵਿੱਚ ਖੇਡੇ ਸਨ। ਭਾਰਤ ਨੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਇਸਦੇ ਬਾਅਦ ਜਡੇਜਾ ਨੇ ਟੀ-20 ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ। ਜਡੇਜਾ ਨੇ 72 ਟੈਸਟ ਮੈਚ ਵਿੱਚ 3036 ਦੌੜਾਂ ਬਣਾਈਆਂ। ਉੱਥੇ ਹੀ ਇਸੇ ਫਾਰਮੈਟ ਵਿੱਚ 294 ਵਿਕਟਾਂ ਲਈਆਂ। ਉਨ੍ਹਾਂ ਨੇ 197 ਵਨਡੇ ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 2756 ਦੌੜਾਂ ਬਣਾਈਆਂ ਤੇ 220 ਵਿਕਟਾਂ ਲਈਆਂ। ਜਡੇਜਾ ਨੇ 74 ਟੀ-20 ਇੰਟਰਨੈਸ਼ਨਲ ਖੇਡੇ, ਜਿਸ ਵਿੱਚ ਉਨ੍ਹਾਂ ਨੇ 515 ਦੌੜਾਂ ਬਣਾਈਆਂ ਤੇ 54 ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅੱਜ ਕਾਂਗਰਸ ‘ਚ ਸ਼ਾਮਲ ਹੋ ਸਕਦੇ ਨੇ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ
ਜੇਕਰ ਇੱਥੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਭਾਰਤੀ ਆਲਰਾਊਂਡਰ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 74 ਟੀ-20 ਇੰਟਰਨੈਸ਼ਨਲ ਮੈਚ ਖੇਡੇ। ਇਸ ਦੌਰਾਨ ਜਡੇਜਾ ਨੇ 41 ਪਾਰੀਆਂ ਵਿੱਚ ਉਨ੍ਹਾਂ ਨੇ 515 ਦੌੜਾਂ ਬਣਾਈਆਂ। ਇਸ ਫਾਰਮੈਟ ਵਿੱਚ ਜਡੇਜਾ ਨੇ 29.85 ਦੀ ਔਸਤ ਤੇ 7.13 ਦੀ ਇਕਾਨਮੀ ਨਾਲ 54 ਵਿਕਟਾਂ ਲਈਆਂ ਹਨ। ਰਵਿੰਦਰ ਜਡੇਜਾ ਨੇ ਭਾਰਤ ਦੇ ਲਈ 2009 ਵਿੱਚ ਟੀ-20 ਵਿੱਚ ਡੈਬਿਊ ਕੀਤਾ ਸੀ। ਇਸ ਫਾਰਮੈਟ ਵਿੱਚ ਉਨ੍ਹਾਂ ਨੇ ਕੁੱਲ 74 ਮੈਚ ਖੇਡੇ। ਉਨ੍ਹਾਂ ਨੇ 127.16 ਦੇ ਸਟ੍ਰਾਇਕ ਰੇਟ ਨਾਲ 515 ਦੌੜਾਂ ਬਣਾਈਆਂ ਤੇ 54 ਵਿਕਟਾਂ ਆਪਣੇ ਨਾਮ ਕੀਤੀਆਂ। ਕਦੇਜਾ ਟੀ-20 ਟੀਮ ਵਿੱਚ 2009 ਤੋਂ 2024 ਤੱਕ ਸ਼ਾਮਿਲ ਰਹੇ। ਇਸ ਦੌਰਾਨ ਉਨ੍ਹਾਂ ਨੇ ਕੁੱਲ 30 ਮੈਚ ਖੇਡੇ। ਇਨ੍ਹਾਂ ਵਿੱਚ ਜਡੇਜਾ ਨੇ 130 ਦੌੜਾਂ ਬਣਾਈਆਂ ਤੇ 22 ਵਿਕਟਾਂ ਆਪਣੇ ਨਾਮ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -: