ਵਿਸ਼ਵ ਕੱਪ ਦੇ 18ਵੇਂ ਮੁਕਾਬਲੇ ਵਿਚ ਆਸਟ੍ਰੇਲੀਆ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਬੰਗਲੌਰ ਦੇ ਐੱਮ. ਚਿੰਨਸਵਾਮੀ ਸਟੇਡੀਅਮ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਉਨ੍ਹਾਂ ਦਾ ਇਹ ਫੈਸਲਾ ਗਲਤ ਸਾਬਤ ਹੋਇਆ ਜਦੋਂ ਆਸਟ੍ਰੇਲੀਆ ਦੇ ਓਪਨਰ ਬੱਲੇਬਾਜ਼ਾਂ ਮਿਚੇਲ ਮਾਰਸ਼ ਤੇ ਡੇਵਿਡ ਵਾਰਨਰ ਨੇ ਸੈਂਕੜਾ ਲਗਾ ਦਿੱਤਾ। ਦੋਵਾਂ ਨੇ ਪਹਿਲੀ ਵਿਕਟ ਲਈ 259 ਦੌੜਾਂ ਦੀ ਸਾਂਝੇਦਾਰੀ ਕੀਤੀ। ਵਾਰਨਰ ਨੇ 124 ਗੇਂਦਾਂ ‘ਤੇ 163 ਦੌੜਾਂ ਬਣਾਈਆਂ। ਉਨ੍ਹਾਂ ਨੇ 14 ਚੌਕੇ ਤੇ 9 ਛੱਕੇ ਲਗਾਏ। ਦੂਜੇ ਪਾਸੇ ਮਾਰਸ਼ ਨੇ 108 ਗੇਂਦ ਦੀ ਪਾਰੀ ਵਿਚ 121 ਦੌੜਾਂ ਬਣਾਈਆਂ। ਇਸ ਦੌਰਾਨ 10 ਚੌਕੇ ਤੇ 9 ਛੱਕੇ ਲਗਾਏ।
ਵਾਰਨਰ ਨੇ ਆਪਣੇ ਵਨਡੇ ਕਰੀਅਰ ਦਾ 21ਵਾਂ ਤ ਮਾਰਸ਼ ਨੇ ਦੂਜਾ ਸੈਂਕੜਾ ਲਗਾਇਆ। ਦੋਵੇਂ ਬੱਲੇਬਾਜ਼ਾਂ ਨੇ ਮੈਦਾਨ ਦੇ ਚਾਰੋਂ ਪਾਸੇ ਸ਼ਾਟ ਲਗਾਏ ਤੇ ਪਾਕਿਸਤਾਨੀ ਖਿਡਾਰੀਆਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਵਾਰਨਰ ਤੇ ਮਾਰਸ਼ ਨੇ ਮਿਲ ਕੇ ਆਸਟ੍ਰੇਲੀਆ ਲਈ ਇਤਿਹਾਸ ਵੀ ਰਚ ਦਿੱਤਾ। ਵਿਸ਼ਵ ਕੱਪ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਦੇ ਦੋਵੇਂ ਓਪਨਰ ਬੱਲੇਬਾਜ਼ਾਂ ਨੇ ਇਕ ਮੈਚ ਵਿਚ ਸੈਂਕੜਾ ਪਾਰੀ ਖੇਡੀ।
ਆਸਟ੍ਰੇਲੀਆ ਲਈ ਵਿਸ਼ਵ ਕੱਪ ਵਿਚ ਵਾਰਨਰ ਤੇ ਮਾਰਸ਼ ਨੇ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਵੀ ਕੀਤੀ। ਦੋਵਾਂ ਨੇ ਮਿਲ ਕੇ 12 ਸਾਲ ਪੁਰਾਣੇ ਰਿਕਾਰਡ ਤੋੜ ਦਿੱਤਾ। 2011 ਵਿਚ ਵਿਸ਼ਵ ਕੱਪ ਵਿਚ ਇਸੇ ਮੈਦਾਨ ‘ਤੇ ਸ਼ੇਨ ਵਾਟਸਨ ਤੇ ਬ੍ਰੈਡ ਹਾਡਿਨ ਨੇ ਮਿਲ ਕੇ ਪਹਿਲੀ ਵਿਕਟ ਲਈ ਕੈਨੇਡਾ ਖਿਲਾਫ 183 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਇਹ ਵੀ ਪੜ੍ਹੋ : ‘ਮੋਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਜਲਦ ਉਡਾਣਾਂ ਹੋਣਗੀਆਂ ਸ਼ੁਰੂ’ : CM ਮਾਨ
ਡੇਵਿਡ ਵਾਰਨਰ ਨੇ ਪਾਕਿਸਤਾਨ ਖਿਲਾਫ ਲਗਾਤਾਰ ਚੌਥੇ ਮੈਚ ਵਿਚ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ 2019 ਵਿਸ਼ਵ ਕੱਪ ਦੌਰਾਨ ਟਾਂਟਨ ਵਿਚ 107 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਪਹਿਲਾਂ 2017 ਵਿਚ ਏਡਿਲੇਡ ਵਿਚ 179 ਤੇ ਸਿਡਨੀ ਵਿਚ 130 ਦੌੜਾਂ ਦੀ ਪਾਰੀ ਖੇਡੀ ਸੀ।