ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਆਸਟ੍ਰੇਲੀਆ ਖਿਲਾਫ ਫਾਈਨਲ ਤੋਂ ਠੀਕ ਇਕ ਦਿਨ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੱਟ ਲੱਗਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਨੈੱਟ ਪ੍ਰੈਕਟਿਸ ਕਰਦੇ ਸਮੇਂ ਰੋਹਿਤ ਨੂੰ ਖੱਬੇ ਅੰਗੂਠੇ ਵਿਚ ਸੱਟ ਲੱਗੀ। ਹਾਲਾਂਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ।
ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਂ ਗੇਮ ਤੇ ਚੈਂਪੀਅਨਸ਼ਿਪ ਜਿੱਤਣਾ ਚਾਹੁੰਦਾ ਹਾਂ। ਰੋਹਿਤ ਨੇ ਇਸ ਦੌਰਾਨ ਆਪਣੀ ਸੱਟ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ। WTC ਦਾ ਫਾਈਨਲ ਕੱਲ੍ਹ ਇੰਡੀਆ ਤੇ ਆਸਟ੍ਰੇਲੀਆ ਵਿਚ ਖੇਡਿਆ ਜਾਣਾ ਹੈ। ਇਹ ਮੁਕਾਬਲਾ ਇੰਗਲੈਂਡ ਦੇ ਓਵਲ ਮੈਦਾਨ ‘ਤੇ ਹੋਵੇਗਾ।
ਇਹ ਵੀ ਪੜ੍ਹੋ : 9 ਜੂਨ ਨੂੰ ਜੰਤਰ-ਮੰਤਰ ‘ਤੇ ਨਹੀਂ ਹੋਵੇਗੀ ਮਹਾਪੰਚਾਇਤ, ਟਿਕੈਤ ਬੋਲੇ-‘ਪਹਿਲਵਾਨਾਂ ਦੇ ਕਹਿਣ ‘ਤੇ ਲਿਆ ਫੈਸਲਾ’
ਰੋਹਿਤ ਸ਼ਰਮਾ ਇਸ ਤੋਂ ਪਹਿਲਾਂ ਟੀ-20 ਵਰਲਡ ਕੱਪ ਦੌਰਾਨ ਜ਼ਖਮੀ ਹੋਏ ਸਨ। ਇਹ ਸੱਟ ਵੀ 8 ਨਵੰਬਰ 2022 ਨੂੰ ਨੈੱਟਸ ਦੌਰਾਨ ਲੱਗੀ ਸੀ ਯਾਨੀ ਇੰਗਲੈਂਡ ਤੋਂ ਸੈਮੀਫਾਈਨਲ ਮੈਚ ਤੋਂ 2 ਦਿਨ ਪਹਿਲਾਂ। ਉਦੋਂ ਉਨ੍ਹਾਂ ਦੇ ਗੁੱਟ ‘ਤੇ 150 ਕਿਲੋਮੀਟਰ ਦੀ ਰਫਤਾਰ ਨਾਲ ਗੇਂਦ ਆ ਕੇ ਲੱਗੀ ਸੀ। ਰੋਹਿਤ ਤੁਰੰਤ ਗੁੱਟ ਫੜ ਕੇ ਨੈਟਸ ਤੋਂ ਬਾਹਰ ਚਲੇ ਗਏ। ਲਗਭਗ 40 ਮਿੰਟ ਬਾਅਦ ਵਾਪਸ ਆਏ ਤੇ ਬੱਲੇਬਾਜ਼ੀ ਕੀਤੀ। ਹਾਲਾਂਕਿ ਰੋਹਿਤ ਸੈਮੀਫਾਈਨਲ ਮੈਚ ਖੇਡੇ ਸਨ ਤੇ ਉਨ੍ਹਾਂ ਨੇ 27 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਇਹ ਮੈਚ 10 ਵਿਕਟ ਨਾਲ ਹਾਰ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: