ਦਿੱਲੀ ਕੈਪੀਟਲਸ ਦੀ ਟੀਮ ਨੇ IPL 2023 ਦੇ ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਇੰਡੀਅਨ ਪ੍ਰੀਮਿਅਰ ਲੀਗ ਦੇ ਆਗਾਮੀ ਸੀਜ਼ਨ ਦੇ ਲਈ ਡੇਵਿਡ ਵਾਰਨਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਉੱਥੇ ਹੀ ਅਕਸ਼ਰ ਪਟੇਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਦਿੱਲੀ ਦੇ ਨਿਯਮਿਤ ਕਪਤਾਨ ਰਿਸ਼ਭ ਪੰਤ ਕਾਰ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਅਦ ਪੂਰੇ ਸੀਜ਼ਨ ਵਿੱਚੋਂ ਬਾਹਰ ਹੋ ਚੁੱਕੇ ਹਨ। ਪੰਤ ਦੇ ਅਗਲੇ ਸੀਜ਼ਨ ਵਿੱਚ ਵਾਪਸ ਪਰਤਣ ਦੀ ਉਮੀਦ ਹੈ।
ਵਾਰਨਰ ਇਸ ਤੋਂ ਪਹਿਲਾਂ ਆਈਪੀਐੱਲ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਕਰ ਚੁੱਕੇ ਹਨ। ਉਨ੍ਹਾਂ ਨੇ 2016 ਵਿੱਚ ਟੀਮ ਨੂੰ ਚੈਂਪੀਅਨ ਬਣਾਇਆ ਸੀ। ਉਹ 2022 ਵਿੱਚ ਦਿੱਲੀ ਦੀ ਟੀਮ ਨਾਲ ਜੁੜੇ ਸਨ। ਉਨ੍ਹਾਂ ਨੂੰ ਫ੍ਰੈਂਚਾਇਜ਼ੀ ਨੇ ਮੈਗਾ ਆਕਸ਼ਨ ਵਿੱਚ 6.25 ਕਰੋੜ ਰੁਪਏ ਵਿੱਚ ਖਰੀਦਿਆ ਸੀ। ਵਾਰਨਰ ਨੇ ਉਸਦੇ ਬਾਅਦ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 12 ਮੈਚਾਂ ਵਚ 48 ਦੀ ਔਸਤ ਨਾਲ 432 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 150.52 ਰਿਹਾ ਸੀ। ਵਾਰਨਰ ਦੇ ਬੱਲੇ ਤੋਂ ਪੰਜ ਅਰਧ ਸੈਂਕੜੇ ਨਿਕਲੇ ਸਨ। ਵਾਰਨਰ ਇਸ ਤੋਂ ਪਹਿਲਾਂ 2009 ਤੋਂ 2013 ਤੱਕ ਵੀ ਦਿੱਲੀ ਦੀ ਟੀਮ ਦਾ ਹਿੱਸਾ ਸੀ। ਜੇਕਰ ਅਕਸ਼ਰ ਪਟੇਲ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਨੇ 2019 ਵਿੱਚ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਸੀ। ਦਿੱਲੀ ਦੀ ਟੀਮ ਆਈਪੀਐੱਲ ਦੇ ਆਗਾਮੀ ਸੀਜ਼ਨ ਵਿੱਚ ਆਪਣੇ ਅਭਿਆਨ ਦੀ ਸ਼ੁਰੂਆਤ 1 ਅਪ੍ਰੈਲ ਨੂੰ ਲਖਨਊ ਵਿੱਚ ਲਖਨਊ ਸੁਪਰਜਾਈਂਟਸ ਦੇ ਖਿਲਾਫ਼ ਕਰੇਗੀ।
ਇਹ ਵੀ ਪੜ੍ਹੋ: ਪੰਜਾਬ ‘ਚ ‘ਆਪ’ ਸਰਕਾਰ ਦਾ ਇੱਕ ਸਾਲ ਪੂਰਾ, CM ਮਾਨ ਨੇ ਕਿਹਾ- ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਧਰਾਂਗੇ
ਆਸਟ੍ਰੇਲੀਆ ਦੀ ਟੀਮ ਚਾਰ ਟੈਸਟ ਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤ ਦੇ ਦੌਰੇ ‘ਤੇ ਹਨ। ਟੈਸਟ ਸੀਰੀਜ਼ ਪੂਰੀ ਹੋ ਚੁੱਕੀ ਹੈ। ਭਾਰਤੀ ਟੀਮ ਨੇ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ। ਵਾਰਨਰ ਇਸ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚ ਹੀ ਖੇਡ ਸਕੇ ਸੀ। ਵਾਰਨਰ ਨੂੰ ਦਿੱਲੀ ਵਿੱਚ ਖੇਡੇ ਗਏ ਦੂਜੇ ਟੈਸਟ ਦੇ ਦੌਰਾਨ ਕੁਹਣੀ ਵਿੱਚ ਸੱਟ ਲੱਗੀ ਸੀ। ਉਸਦੇ ਬਾਅਦ ਉਹ ਮੈਚ ਦੀ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਦੇ ਲਈ ਨਹੀਂ ਉਤਰ ਸਕੇ ਸੀ। ਪਹਿਲੀ ਪਾਰੀ ਵਿੱਚ ਵਾਰਨਰ ਤੇ ਦੂਜੀ ਪਾਰੀ ਵਿੱਚ ਰੇਨਸ਼ਾ ਨੇ ਬੱਲੇਬਾਜ਼ੀ ਕੀਤੀ ਸੀ।
ਦਿੱਲੀ ਦੀ ਟੀਮ: ਡੇਵਿਡ ਵਾਰਨਰ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਪ੍ਰਿਥਵੀ ਸ਼ਾ, ਫਿਲਿਪ ਸਾਲਟ, ਰਾਇਲੀ ਰੂਸੋ, ਰਿਪਲ ਪਟੇਲ, ਰੋਵਮੈਨ ਪਾਵੇਲ, ਸਰਫਰਾਜ਼ ਖਾਨ, ਯਸ਼ ਢੁਲ, ਮਿਚੇਲ ਮਾਰਸ਼, ਲਲਿਤ ਯਾਦਵ, ਐਨਰਿਚ ਨੋਰਤਜੇ, ਚੇਤਨ ਸਾਕਰਿਆ, ਕਮਲੇਸ਼ ਨਾਗਰਕੋਟੀ, ਖਲੀਲ ਅਹਿਮਦ, ਲੁੰਗੀ ਐਨਗਿਡੀ, ਮੁਸਤਫਿਜ਼ੁਰ ਰਹਿਮਾਨ, ਅਮਨ ਖਾਨ, ਕੁਲਦੀਪ ਯਾਦਵ, ਪ੍ਰਵੀਨ ਦੁਬੇ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ।
ਵੀਡੀਓ ਲਈ ਕਲਿੱਕ ਕਰੋ -: