ਇੰਗਲੈਂਡ ਦੇ ਸਟਾਰ ਖਿਡਾਰੀਆਂ ਜੋਨੀ ਬੇਅਰਸਟੋ ਤੇ ਡੇਵਿਡ ਮਲਾਨ ਦੇ ਬਾਅਦ ਹੁਣ ਤੀਜੇ ਖਿਡਾਰੀ ਕ੍ਰਿਸ ਵੋਕਸ ਨੇ ਵੀ ਇੰਡੀਅਨ ਪ੍ਰੀਮੀਅਰ ਲੀਗ (IPL) 2021 ਦੇ ਦੂਜੇ ਫੇਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ।
ਵੋਕਸ ਇਸ ਲੀਗ ਦੇ 14ਵੇਂ ਸੀਜ਼ਨ ਵਿੱਚ ਟਾਪ ‘ਤੇ ਕਾਇਮ ਦਿੱਲੀ ਕੈਪੀਟਲਸ ਟੀਮ ਦਾ ਹਿੱਸਾ ਸਨ। IPL ਦਾ ਦੂਜਾ ਸੈਸ਼ਨ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਗੁਰਦਾਸ ਮਾਨ ਦੀ ਵਿਵਾਦਿਤ ਟਿੱਪਣੀ ਮਾਮਲੇ ‘ਚ ਸੈਸ਼ਨ ਕੋਰਟ ਨੇ ਅਗਾਊਂ ਜ਼ਮਾਨਤ ਕੀਤੀ ਰੱਦ, ਦਿੱਤੀ ਇਹ ਦਲੀਲ
ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਅਨੁਸਾਰ ਵੋਕਸ ਹੁਣ ਬਾਕੀ ਦੇ IPL ਦੇ ਲਈ ਉਪਲਬਧ ਨਹੀਂ ਹੋਣਗੇ । ਦਰਅਸਲ, ਵੋਕਸ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ IPL ਦੇ ਬਾਕੀ ਸੈਸ਼ਨ ਵਿੱਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ । ਜਿਸ ਕਾਰਨ ਹੁਣ ਉਹ ਦਿੱਲੀ ਕੈਪੀਟਲਸ ਟੀਮ ਨਾਲ ਨਹੀਂ ਜੁੜ ਸਕਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਸਨੇ ਆਈ. ਪੀ. ਐੱਲ. 2021 ਦੇ ਦੂਜੇ ਫੇਜ਼ ਵਿੱਚ ਡੇਵਿਡ ਮਲਾਨ ਦੀ ਜਗ੍ਹਾ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਐਡੇਨ ਮਾਰਕਰਾਮ ਨੂੰ ਨਸ਼ਾਮਿਲ ਕੀਤਾ ਹੈ । ਮਲਾਨ ਨੇ IPL ਦੇ 14ਵੇਂ ਸੀਜ਼ਨ ਦੇ ਦੂਜੇ ਫੇਜ਼ ਤੋਂ ਪਹਿਲਾਂ ਆਪਣਾ ਨਾਂ ਵਾਪਸ ਲੈ ਲਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਹੋਈ ਗੋਲੀਬਾਰੀ ਦੌਰਾਨ ਹੁਸ਼ਿਆਰਪੁਰ ਦੇ 21 ਸਾਲਾਂ ਨੌਜਵਾਨ ਦੀ ਮੌਤ
ਦੱਸ ਦੇਈਏ ਕਿ ਇੰਗਲੈਂਡ ਦੇ ਹੋਰ ਖਿਡਾਰੀਆਂ ਵਿੱਚ ਜੋਸ ਬਟਲਰਮ ਜੋਫਰਾ ਆਰਚਰ ਤੇ ਬੇਨ ਸਟੋਕਸ ਵੀ IPL 2021 ਵਿੱਚ ਹਿੱਸਾ ਨਹੀਂ ਲੈ ਰਹੇ ਹਨ। ਇਸ ਨਾਲ ਰਾਜਸਥਾਨ ਰਾਇਲਜ਼ ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਜੋਸ਼ ਬਟਲਰ ਨੇ ਵੀ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਗੌਰਤਲਬ ਹੈ ਕਿ IPL ਦਾ 14ਵਾਂ ਸੀਜ਼ਨ ਬਾਇਓ ਬਬਲ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ।