ਦੇਵਜੀਤ ਸੈਕੀਆ BCCI ਦੇ ਨਵੇਂ ਸਕੱਤਰ ਬਣੇ ਹਨ ਜਦੋਂ ਕਿ ਪ੍ਰਭਤੇਜ ਸਿੰਘ ਭਾਟੀਆ ਨੂੰ ਖਜ਼ਾਨਚੀ ਚੁਣਿਆ ਗਿਆ। ਦੋਵੇਂ ਐਤਵਾਰ ਨੂੰ ਬੀਸੀਸੀਆਈ ਦੀ ਸਪੈਸ਼ਲ ਜਨਰਲ ਮੀਟਿੰਗ ਵਿਚ ਬਿਨਾਂ ਮੁਕਾਬਲੇ ਦੇ ਚੁਣੇ ਗਏ। ਸੈਕੀਆ ਤੇ ਭਾਟੀਆ ਨੇ ਪਿਛਲੇ ਹਫਤੇ ਨਾਮਜ਼ਦਗੀ ਭਰੀ ਸੀ। ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੇ ਨਾਮੀਨੇਸ਼ਨ ਫਾਰਮ ਨਹੀਂ ਭਰਿਆ।
ਸੈਕੀਆ ਨੇ ਪਿਛਲੇ ਮਹੀਨੇ ਦਸੰਬਰ ਵਿਚ ਸਾਬਕਾ ਸਕੱਤਰ ਜੈ ਸ਼ਾਹ ਦੀ ਜਗ੍ਹਾ ਸੰਭਾਲੀ ਸੀ। ਉਨ੍ਹਾਂ ਨੂੰ ਇੰਟਰਿਮ ਸਕੱਤਰ ਬਣਾਇਆ ਗਿਆ ਸੀ। ਜੈ ਸ਼ਾਹ ਆਈਸੀਸੀਸ ਦੇ ਚੇਅਰਮੈਨ ਬਣਾਏ ਗਏ ਹਨ, ਇਸ ਵਜ੍ਹਾ ਤੋਂ ਉਨ੍ਹਾਂ ਨੇ BCCI ਸਕੱਤਰ ਦਾ ਅਹੁਦਾ ਛੱਡ ਦਿੱਤਾ ਸੀ। ਦੇਵਜੀਤ ਸੈਕੀਆ 6 ਦਸੰਬਰ ਨੂੰ ਹੀ ਬੀਸੀਸੀਆਈ ਦੇ ਇੰਟਰਿਮ ਸੈਕ੍ਰੇਟਰੀ ਬਣਾਏ ਗਏ ਸਨ। ਉਹ ਅਸਮ ਕ੍ਰਿਕਟ ਐੈਸੋਸੀਏਸ਼ਨ ਦਾ ਹਿੱਸਾ ਹਨ। ਉਨ੍ਹਾਂ ਨੇ ਜੈ ਸ਼ਾਹ ਦੀ ਜਗ੍ਹਾ ਲਈ। ਪਹਿਲਾਂ ਖਬਰਾਂ ਸਨ ਕਿ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਸਕੱਤਰ ਬਣਨਗੇ ਪਰ ਪਿਛਲੇ ਮਹੀਨੇ ਹੀ ਜੁਆਇੰਟ ਸਕੱਤਰ ਸੈਕੀਆ ਦਾ ਨਾਂ ਅੱਗੇ ਆ ਗਿਆ।
ਦੂਜੇ ਪਾਸੇ ਭਾਟੀਆ ਛੱਤੀਸਗੜ੍ਹ ਕ੍ਰਿਕਟ ਐਸੋਸੀਏਸ਼ਨ ਦਾ ਹਿੱਸਾ ਹਨ। ਉਹ ਆਸ਼ੀਸ਼ ਸ਼ੇਲਾਰ ਦੀ ਜਗ੍ਹਾ ਖਜ਼ਾਨਚੀ ਦਾ ਅਹੁਦਾ ਸੰਭਾਲਣਗੇ। ਆਸ਼ੀਸ਼ ਮਹਾਰਾਸ਼ਟਰ ਸਰਕਾਰ ਦਾ ਹਿੱਸਾ ਬਣ ਗਏ ਤੇ ਨਿਯਮ ਮੁਤਾਬਕ ਕੇਂਦਰ ਤੇ ਸੂਬਾ ਸਰਕਾਰ ਦੇ ਮੰਤਰੀ ਬੀਸੀਸੀਆਈ ਦਾ ਹਿੱਸਾ ਨਹੀਂ ਬਣ ਸਕਦੇ।
ਇਹ ਵੀ ਪੜ੍ਹੋ : ਫਰੀਦਕੋਟ : ਲਿਵ-ਇਨ-ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ ਪਤਨੀ, ਤੰਗ ਆਏ ਪਤੀ ਨੇ ਪ੍ਰੇਮੀ ਦਾ ਕੀਤਾ ਬੁ.ਰਾ ਹ.ਸ਼/ਰ
ਚੋਣ ਅਧਿਕਾਰੀ ਏਕੇ ਜੋਤੀ ਨੇ ਰਿਜ਼ਲਟ ਜਾਰੀ ਕਰਦੇ ਹੋਏ ਕਿਹਾ ਕਿ ਦੋ ਅਹੁਦੇ ਸਕੱਤਰ ਤੇ ਖਜ਼ਾਨਚੀ ਲਈ ਬਿਨਾਂ ਮੁਕਾਬਲੇ ਦੇ ਹੋਈਆਂ ਤੇ ਇਸ ਲਈ ਵੋਟਾਂ ਦੀ ਲੋੜ ਨਹੀਂ ਪਈ। ਸ਼ਾਹ ਨੂੰ BCCI ਨੇ ਸ਼ਨੀਵਾਰ ਨੂੰ ਸਨਮਾਨਿਤ ਕੀਤਾ ਸੀ। ਉਨ੍ਹਾਂ ਦਾ SGM ਵਿਚ ਵੀ ਸਵਾਗਤ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: